ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਹਰਸਿਮਰਨ ਸਿੰਘ ਲੌਂਗੀਆ ਨੇ ਲਗਾਤਾਰ ਚੌਥੀ ਵਾਰ ਨੈਸ਼ਨਲ ਕਿੰਕਬਾਕਸਿੰਗ ਵਿਚੋਂ ਗੋਲਡ ਮੈਡਲ ਜਿੱਤਿਆ। ਸੀਨੀਅਰ ਐਂਡ ਮਾਸਟਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ 2025 ਬਲਵੀਰ ਸਿੰਘ ਜੂਨੇਜਾ ਇੰਡੋਰ ਸਟੇਡੀਅਮ ਰਾਏਪੁਰ ਸਟੇਟ ਛੱਤੀਸਗੜ੍ਹ ਵਿਖੇ ਹੋਈ ਹੈ। ਹਰਸਿਮਰਨ ਸਿੰਘ ਲੌਂਗੀਆ -81 ਕਿਲੋ ਭਾਰ ਵਰਗ ਲੋਅ ਕਿੱਕ ਈਵੈਂਟ ਵਿੱਚ ਹਿੱਸਾ ਲਿਆ ਸੀ ।ਉਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਵਿਰੋਧੀ ਨੂੰ ਨੋਕ ਆਊਟ ਮਾਰਿਆ। ਜਿਹੜਾ ਕਿ 16 ਜੁਲਾਈ ਤੋਂ 20 ਜੁਲਾਈ ਤੱਕ ਸੀ ਜਿਸ ਜਿਸ ਵਿੱਚ 1200 ਖਿਡਾਰੀਆਂ ਅਤੇ 300 ਅਧਿਕਾਰੀ ਸਹਿਤ ਕੁੱਲ 1500 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਪੰਜਾਬ ਨੇ 66 ਤੋਂ ਵੱਧ ਮੈਡਲ ਹਾਸਲ ਕੀਤੇ ਅਤੇ ਮੈਡਲ ਜਿੱਤ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਦੇ ਨਾਲ ਕਿੱਕਬਾਕਸਿੰਗ ਦੇ ਕੋਚ ਸਾਹਿਬ ਵੀ ਗਏ ਹੋਏ ਸਨ। ਜਿਨ੍ਹਾਂ ਵਿੱਚ ਹਰਸਿਮਰਨ ਸਿੰਘ ਲੌਂਗੀਆ ਇੱਕ ਵਾਰ ਥਾਈਲੈਂਡ ਖੇਡਣ ਜਾਂ ਚੁੱਕੇ ਹਨ। ਇਸ ਨੇ ਚੌਥੀ ਵਾਰ ਕਿੱਕਬਾਕਸਿੰਗ ਵਿੱਚੋਂ ਨੈਸ਼ਨਲ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਪੰਜਾਬ ਦਾ ਮਾਣ ਵਧਾਇਆ ਹੈ ਉਥੇ ਨਾਲ ਹੀ ਆਪਣੇ ਕੌਚ ਸਾਹਿਬ,ਮਾਂ- ਬਾਪ ਅਤੇ ਡਾ ਭੀਮ ਰਾਓ ਅੰਬੇਡਕਰ ਜੀ ਅਕੈਡਮੀ ਪਿੰਡ ਸੂੰਢ ਦਾ ਨਾਂ ਰੌਸ਼ਨ ਕੀਤਾ। ਇਸ ਇੰਟਰਨੈਸ਼ਨਲ ਖਿਡਾਰੀ ਤੇ ਉਸ ਦੇ ਨਗਰ ਨਿਵਾਸੀਆਂ ਨੂੰ ਮਾਣ ਹੈ ਕਿ ਇਸ ਵਾਰ ਦੂਸਰੇ ਦੇਸ਼ਾਂ ਵਿੱਚ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰੇਗਾ।ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਿਤਾ ਅਤੇ ਕੌਚ ਹੈਡਮਾਸਟਰ ਮਨਜੀਤ ਸਿੰਘ ਲੌਂਗੀਆ ਨੇ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



