ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬ ਵਿੱਚ ਬੀਤੇ ਦਿਨੀਂ ਨੇਪਰੇ ਚੜ੍ਹੀਆਂ ਨਗਰ ਨਿਗਮ , ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਕਸਬਾ ਹੰਢਿਆਇਆ ਜ਼ਿਲ੍ਹਾ ਬਰਨਾਲਾ ਦੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਹਰਪ੍ਰੀਤ ਕੌਰ ਸ਼ਰਮਾ ਨੇ 174 ਵੋਟਾਂ ਦੇ ਭਾਰੀ ਫ਼ਰਕ ਨਾਲ਼ ਜਿੱਤ ਦਰਜ ਕੀਤੀ ਹੈ , ਇਹ ਜਾਣਕਾਰੀ ਪ੍ਰੈੱਸ ਨਾਲ਼ ਸਾਂਝੀ ਕਰਦਿਆਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਦੱਸਿਆ ਕਿ ਇਹ ਸਫ਼ਲਤਾ ਭਾਵੇਂ ਸਮੁੱਚੇ ਸ਼ਰਮਾ ਪਰਿਵਾਰ ਤੋਂ ਇਲਾਵਾ ਵਾਰਡ ਅਤੇ ਨਗਰ ਦੇ ਸਪੋਰਟਰਾਂ , ਰਿਸ਼ਤੇਦਾਰਾਂ ਅਤੇ ਸਾਰੇ ਸਕੇ ਸੰਬੰਧੀਆਂ ਦੇ ਭਰਵੇਂ ਸਹਿਯੋਗ ਸਦਕਾ ਨਸੀਬ ਹੋਈ ਹੈ ਲੇਕਿਨ ਅਸਲ ਸਿਹਰਾ ਬਬਲੂ ਅਤੇ ਦੀਪੂ ਭਰਾਵਾਂ ਦੇ ਸਿਰ ਹੈ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਵਾਰਡ ਅਤੇ ਕਸਬੇ ਦੇ ਸਾਂਝੇ ਕੰਮਾਂ ਤੋਂ ਇਲਾਵਾ ਵਾਰਡ ਦੇ ਸਮੁੱਚੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੁੰਦੇ ਆ ਰਹੇ ਸਨ । ਇਸ ਮੌਕੇ ਉਹਨਾਂ ਦੇ ਨਾਲ਼ ਐੱਮ . ਸੀ ਹਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਮਿੱਠੂ ਸ਼ਰਮਾ , ਪੱਪੂ ਸ਼ਰਮਾ ਅਤੇ ਉਨ੍ਹਾਂ ਦੇ ਸਪੁੱਤਰ ਬਬਲੂ , ਦੀਪੂ ਤੇ ਦਵਿੰਦਰ ਸ਼ਰਮਾ ਵੀ ਸ਼ਾਮਲ ਸਨ । ਏਥੇ ਇਹ ਵੀ ਵਰਨਣ ਯੋਗ ਹੈ ਹਰਪ੍ਰੀਤ ਕੌਰ ਸ਼ਰਮਾ ਤੋਂ ਇਲਾਵਾ ਉਸ ਦੀ ਪਾਰਟੀ ਨੇ ਵੀ ਭਾਰੀ ਬਹੁਮਤ ਹਾਸਲ ਕਰ ਲਿਆ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly