ਪੰਜਾਬੀ ਸਾਹਿਤ ਦੀ ਪੁਜਾਰਨ ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਕੁਝ ਲੋਕ ਅਜਿਹੇ ਵੀ ਅਪਣੇ ਕਦਮ ਕਿਸੇ ਖੇਤਰ ਵਿੱਚ ਰੱਖਦੇ ਹਨ ਇਕ ਦਮ ਆਪਣੀ ਜਗ੍ਹਾ ਬਣਾ ਲੈਂਦੇ ਹਨ। ਸਾਹਿਤ ਦੇ ਖੇਤਰ ਵਿੱਚ ਜੇ ਹਰਪ੍ਰੀਤ ਕੌਰ ਸੰਧੂ ਦੀ ਗੱਲ ਕਰੀਏ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਆਉਣਾ ਠੀਕ ਇਸੇ ਤਰਾ ਹੈ। ਕਰੋਨਾ ਕਾਲ ਦੇ ਦੌਰਾਨ ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿਚ ਕਦਮ ਰੱਖਿਆ ਤੇ ਆਪਣੀ ਥਾਂ ਬਣਾ ਲਈ। ਦੋ ਸਾਲਾਂ ਵਿੱਚ ਉਨ੍ਹਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਆ ਚੁੱਕੀਆਂ ਹਨ। ਉਨ੍ਹਾਂ ਦੇ ਦੋਵੇਂ ਕਾਵ ਸੰਗ੍ਰਹਿ ਅੰਤਰਨਾਦ ਅਤੇ ਚੁੱਪ ਨਾ ਰਿਹਾ ਕਰ ਪਸੰਦ ਕੀਤੇ ਗਏ ਹਨ। ਉਨ੍ਹਾਂ ਦੇ ਪਹਿਲੇ ਕਾਵਿ-ਸੰਗ੍ਰਹਿ ਅੰਤਰਨਾਦ ਨੂੰ ਸਨਮਾਨ ਨਾਲ ਨਿਵਾਜਿਆ ਗਿਆ।

ਹਰਪ੍ਰੀਤ ਕੌਰ ਸੰਧੂ ਪੇਸ਼ੇ ਵਜੋਂ ਅਧਿਆਪਕਾ ਹੈ। ਓਹਨਾਂ ਦਾ ਵਿਸ਼ਾ ਮਨੋਵਿਗਿਆਨ ਹੈ। ਅਧਿਆਪਕਾਂ ਅਤੇ ਮਨੋਵਿਗਿਆਨੀ ਹੋਣ ਦੇ ਨਾਤੇ ਉਹਨਾਂ ਦੀ ਕਵਿਤਾ ਮਨੁੱਖੀ ਮਨ ਦੇ ਭਾਵਾਂ ਦੀ ਗੱਲ ਕਰਦੀ ਹੈ। ਉਹਨਾਂ ਦੀ ਕਵਿਤਾ ਵਿਚ ਅਜਿਹੇ ਵਿਸ਼ੇ ਜਾਂਦੇ ਹਨ ਜਿਨ੍ਹਾਂ ਬਾਰੇ ਆਮ ਤੌਰ ਤੇ ਗੱਲ ਨਹੀਂ ਕੀਤੀ ਜਾਂਦੀ। ਮਨ ਦੀਆਂ ਪਰਤਾਂ ਨੂੰ ਫਰੋਲਦੀ ਉਹਨਾਂ ਦੀ ਕਵਿਤਾ ਹਰ ਕਿਸੇ ਦੇ ਮਨ ਵਿੱਚ ਵਸ ਜਾਂਦੀ ਹੈ।

ਉਹਨਾਂ ਦੀਆਂ ਕਵਿਤਾਵਾਂ ਨਵਾਂ ਜ਼ਮਾਨਾ ਅਤੇ ਹੋਰ ਨਾਮੀ ਰਸਾਲਿਆਂ ਵਿਚ ਛਪਦੀਆਂ ਹਨ। ਮਨ ਦੀਆਂ ਡੂੰਘੀਆਂ ਪਰਤਾਂ ਫਰੋਲਣ ਦੇ ਨਾਲ-ਨਾਲ ਸਮਾਜਿਕ ਵਰਤਾਰੇ ਦੀ ਗੱਲ ਵੀ ਉਹਨਾਂ ਦੀਆਂ ਕਵਿਤਾਵਾਂ ਵਿੱਚ ਮਿਲਦੀ ਹੈ। ਕਿਸਾਨ ਅੰਦੋਲਨ ਸਮੇਂ ਉਹਨਾਂ ਦੀ ਕਵਿਤਾ ਕਣਕ ਕਿਸਾਨ ਦੀ ਬਹੁਤ ਮਸ਼ਹੂਰ ਹੋਈ।

ਸੜਕਾਂ ਤੇ
ਧਰਨੇ ਦੇ ਰਹੇ ਕਿਸਾਨ
ਲੈ ਕੇ ਖੜ੍ਹੇ ਸਿਪਾਹੀ
ਘਰ ਤੋਂ ਖਾ ਕੇ ਆਏ ਪਰੌਂਠੇ
ਪਰੌਂਠੇ ਕਣਕ ਦੇ
ਕਣਕ
ਕਿਸਾਨ ਦੀ

ਦਫਤਰ ਵਿੱਚ ਬੈਠੇ ਅਫਸਰ ਦੇ ਰਹੇ ਕਿਸਾਨ ਵਿਰੋਧੀ ਹੁਕਮ
ਘਰੋਂ ਖਾ ਕੇ ਆਏ ਬ੍ਰੈਡ
ਬ੍ਰੈਡ ਕਣਕ ਦੀ
ਕਣਕ ਕਿਸਾਨ ਦੀ

ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਸਮਾਜ ਨੂੰ ਵੰਗਾਰ ਦੀਆਂ ਹਨ। ਹਰਪ੍ਰੀਤ ਹੱਕ ਦੀ ਗੱਲ ਜ਼ਰੂਰ ਕਰਦੀ ਹੈ ਪਰ ਉਸ ਸਮਾਜ ਵਿਰੋਧੀ ਨਹੀਂ । ਸਮਾਜਿਕ ਕਦਰਾਂ ਕੀਮਤਾਂ ਵਿੱਚ ਬਦਲਾਅ ਦੀ ਗੱਲ ਕਰਦੀ ਹੈ। ਬੁੱਧ ਹੋ ਚੁੱਕੀ ਰੀਤੀ-ਰਿਵਾਜਾਂ ਨੂੰ ਵੰਗਾਰਦੀ ਹੈ। ਔਰਤ ਦੇ ਹੱਕਾਂ ਦੀ ਗੱਲ ਕਰਦੀ ਹੈ ਪਰ ਮਰਦ ਦੇ ਸਾਥ ਤੋਂ ਮੁਨਕਰ ਨਹੀਂ ਹੈ।

ਮਾਰੂਥਲ ਜਿਹੀ ਜ਼ਿੰਦਗੀ ਵਿਚ
ਮੋਹ ਦੀਆਂ ਕਣੀਆਂ
ਯੱਖ-ਠੰਡੀ ਅਹਿਸਾਸ ਲਈ ਲਈ ਕੋਸੀ ਜਿਹੀ ਧੁੱਪ

ਝੂਠ ਤੇ ਪਸਾਰੇ ਵਿੱਚ
ਸੱਚ ਦੀ ਰੋਸ਼ਨੀ

ਦੁਨੀਆਂ ਲਈ ਕੁਝ ਵੀ ਹੋਵੇ
ਮੇਰੇ ਲਈ ਬਣਿਆਂ ਮੁਕਤੀ ਦਾ ਰਾਹ।

ਉਹ ਆਪਣੀ ਕਵਿਤਾ ਵਿੱਚ ਸਮਾਜਕ ਵਰਤਾਰਿਆਂ ਦੀ ਗੱਲ ਕਰਦੀ ਹੈ। ਸਮਾਜ ਵਿਚ ਫੈਲੀ ਨਫ਼ਰਤ ਦੀ ਗੱਲ ਕਰਦੀ ਹੈ। ਬਚਣ ਲਈ ਸੁਝਾਅ ਦਿੰਦੀ ਹੈ।

ਓਹ ਆਉਣ ਦੇ ਹੱਥਾਂ ਵਿਚ ਧਾਰਮਿਕ ਚਿੰਨ ਲੈ

ਦੁਹਾਈ ਦੇਣਗੇ ਧਰਮ ਦੀ

ਕਹਿਣਗੇ ਖਤਰੇ ਵਿਚ ਹੈ ਧਰਮ
ਉਕਸਾਉਣਗੇ ਹਮਸਾਇਆ ਦੇ ਖਿਲਾਫ

ਨਕਾਰ ਦੇਣਾ ਉਨ੍ਹਾਂ ਦੇ ਸਾਰੇ ਤਰਕ
ਤੇ ਕੋਝੀਆਂ ਚਾਲਾਂ

ਹਰਪ੍ਰੀਤ ਕੌਰ ਸੰਧੂ ਇਕ ਸਫਲ ਲੇਖਿਕਾ ਵੀ ਹੈ।
ਉਨ੍ਹਾਂ ਦੇ ਲਿਖੇ ਆਰਟੀਕਲ ਦੇਸ਼ ਵਿਦੇਸ਼ ਵਿਚ ਛਪਦੇ ਹਨ। ਦੇ ਫ਼ਲਸਫ਼ਿਆਂ ਤੇ ਆਧਾਰਿਤ ਇਹ ਲੇਖ ਬਹੁਤ ਪਸੰਦ ਕੀਤੇ ਜਾਂਦੇ ਹਨ। ਵੱਡੀ ਗੱਲ ਨੂੰ ਬੜੀ ਆਸਾਨੀ ਨਾਲ ਕਹਿ ਦੇਣਾ ਉਨ੍ਹਾਂ ਦੀ ਖਾਸੀਅਤ ਹੈ। ਮਾਲਕ ਦੀਆਂ ਉਲਝੀਆਂ ਤੰਦਾਂ ਨੂੰ ਉਨ੍ਹਾਂ ਦੇ ਲੇਖ ਸੁਲਝਾਉਂਦੇ ਹਨ। ਇਨ੍ਹਾਂ ਲੇਖਾਂ ਰਾਹੀਂ ਮਨੁੱਖ ਨੂੰ ਪ੍ਰੇਰਨਾ ਵੀ ਮਿਲਦੀ ਹੈ ਤੇ ਜ਼ਿੰਦਗੀ ਜਿਊਣ ਦੀ ਸੇਧ ਵੀ।

ਹਰਪ੍ਰੀਤ ਕੌਰ ਸੰਧੂ ਦਾ ਜਨਮ ਬਖਸ਼ੀਸ਼ ਕੌਰ ਅਤੇ ਪਿਤਾ ਕਰਤਾਰ ਸਿੰਘ ਸੰਧੂ ਦੇ ਘਰ ਹੋਇਆ। ਉਨ੍ਹਾਂ ਨੇ ਦਸਵੀਂ ਤੱਕ ਸਿਵਿਲ ਲਾਈਨ ਸਰਕਾਰੀ ਸਕੂਲ ਵਿੱਚ ਕੀਤੀ। ਆਰਟਸ ਵਿੱਚ ਬੀ ਏ ਕਰਨ ਉਪਰੰਤ ਉਨ੍ਹਾਂ ਨੇ ਮਨੋ ਵਿਗਿਆਨ ਦੀ ਐਮ ਏ ਕੀਤੀ। ਉਨ੍ਹਾਂ ਨੇ ਬੀ ਐਡ ਅਤੇ ਸਰਕਾਰੀ ਸਕੂਲ ਵਿੱਚ ਨੋਕਰੀ ਕਰਨੀ ਸ਼ੁਰੂ ਕਰ ਦਿੱਤੀ। ਵੀ ਸਰਕਾਰੀ ਨੌਕਰੀ ਦੌਰਾਨ ਉਨ੍ਹਾਂ ਨੇ ਸ਼ਲਾਘਾਯੋਗ ਕੰਮ ਕੀਤੇ। ਵਿਭਾਗ ਵੱਲੋਂ ਉਨ੍ਹਾਂ ਨੂੰ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ।

ਅੰਗਰੇਜ਼ੀ ਹਿੰਦੀ ਤੇ ਪੰਜਾਬੀ ਵਿੱਚ ਮੁਹਾਰਤ ਰੱਖਣ ਵਾਲੇ ਇਹ ਕਵਿੱਤਰੀ ਤਿੰਨੋ ਭਾਸ਼ਾਵਾਂ ਵਿਚ ਲਿਖਦੀ ਹੈ। ਭਾਸ਼ਾ ਨਾਲ ਉਹਨਾਂ ਦਾ ਵੱਖਰਾ ਹੀ ਲਗਾਓ ਹੈ। ਉਹਨਾਂ ਦੀਆਂ ਰਚਨਾਵਾਂ ਭਾਸ਼ਾ ਵਿਭਾਗ ਵੱਲੋਂ ਵੀ ਫੇਸਬੁੱਕ ਪੇਜ ਤੇ ਪਾਈਆਂ ਜਾਂਦੀਆਂ ਹਨ।

ਸਹਿਜ ਅਤਿ ਸੰਵੇਦਨਸ਼ੀਲ ਸੁਭਾਅ ਦੀ ਮਾਲਕ ਹਰਪ੍ਰੀਤ ਕੌਰ ਸੰਧੂ ਜਿਨ੍ਹਾਂ ਹੋ ਸਕੇ ਲੋੜਵੰਦਾਂ ਦੀ ਮਦਦ ਕਰਦੀ ਹੈ। ਵਿੱਚ ਉਹ ਕਾਉਸਲਰ ਦਾ ਕੰਮ ਵੀ ਕਰਦੀ ਹੈ। ਬੱਚਿਆਂ ਪ੍ਰਤੀ ਉਸ ਦਾ ਵਿਸ਼ੇਸ਼ ਲਗਾਓ ਹੈ।

ਕੁਝ ਹੀ ਸਮੇਂ ਵਿਚ ਹਰਮਨ ਪਿਆਰੀ ਹੋ ਜਾਣ ਵਾਲੀ ਇਸ ਕਵਿੱਤਰੀ ਦੇ ਖੇਤਰ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ। ਵੱਲੋਂ ਲਿਖੀਆਂ ਗਈਆਂ ਕਵਿਤਾਵਾਂ ਛੂਹਨਦੀਆਂ ਹਨ। ਚੀਰ ਹਰਨ ਤੇ ਲਹੂ ਬਨਾਮ ਲਹੂ ਉਹਨਾਂ ਦੀਆਂ ਚਰਚਿਤ ਰਚਨਾਵਾਂ ਹਨ।

ਹਰਪ੍ਰੀਤ ਕੌਰ ਸੰਧੂ ਸਾਹਿਤ ਦੇ ਖੇਤਰ ਵਿੱਚ ਇੱਕ ਨਿਵੇਕਲਾ ਹਸਤਾਖਰ ਹੈ। ਸਾਹਿਤ ਦੇ ਨਾਲ ਨਾਲ ਸਮਾਜ ਨੂੰ ਵੀ ਉਸ ਤੋਂ ਬਹੁਤ ਉਮੀਦਾਂ ਹਨ। ਆਸ ਕਰਦਾ ਹਾਂ ਕਿ ਕਵਿੱਤਰੀ ਸਾਡੀਆਂ ਉਮੀਦਾਂ ਤੇ ਖਰੀ ਉਤਰੇਗੀ ਅਤੇ ਉਹ ਮੁਕਾਮ ਹਾਸਲ ਕਰੇਗੀ ਜਿਸਦੇ ਓਹ ਯੋਗ ਹੈ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਸਤੱਤ
Next articleRed wave turned into ripple but uncertainty grips US