HOME ਹਰਜਿੰਦਰ ਸਿੰਘ ਅਕਬਰਪੁਰ ਦੀ ‘ਏਟਕ’ ਦੇ ਸਰਕਲ ਪ੍ਰਧਾਨ ਵਜੋਂ ਦੂਜੀ ਵਾਰ ਸਰਬਸੰਮਤੀ...

ਹਰਜਿੰਦਰ ਸਿੰਘ ਅਕਬਰਪੁਰ ਦੀ ‘ਏਟਕ’ ਦੇ ਸਰਕਲ ਪ੍ਰਧਾਨ ਵਜੋਂ ਦੂਜੀ ਵਾਰ ਸਰਬਸੰਮਤੀ ਨਾਲ਼ ਚੋਣ

6

ਰੋਪੜ,   (ਸਮਾਜ ਵੀਕਲੀ)   (ਰੋਮੀ ਘੜਾਮਾਂ):  ਪੀਐੱਸਈਬੀ ਇੰਪਲਾਇਜ਼ ਫੈਡਰੇਸ਼ਨ ‘ਏਟਕ’ ਦਾ ਡੈਲੀਗੇਟ ਇਜਲਾਸ ਸ਼ਗਨ ਪੈਲੇਸ, ਰੋਪੜ ਵਿਖੇ ਹੋਇਆ। ਜਿਸ ਵਿੱਚ ਸਥਾਨਕ ਡਵੀਜ਼ਨਾਂ ਤੇ ਸਬ-ਡਵੀਜ਼ਨਾਂ ਦੇ ਲੱਗਭਗ 100 ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬਤੌਰ ਚੌਣ ਨਿਗਰਾਨ ਪੰਜਾਬ ਏਟਕ ਦੇ ਅਹੁਦੇਦਾਰਾਂ ਗੁਰਵਿੰਦਰ ਸਿੰਘ ਹਜ਼ਾਰਾ ਵਰਕਿੰਗ ਪ੍ਰਧਾਨ, ਨਰਿੰਦਰ ਸੈਣੀ ਵਿੱਤ ਸਕੱਤਰ, ਕਾਮਰੇਡ ਮਦਨ ਗੋਪਾਲ ਮੀਤ ਪ੍ਰਧਾਨ ਪੈਨਸ਼ਨਰ ਯੂਨੀਅਨ, ਰਾਮ ਕੁਮਾਰ ਸਕੱਤਰ ਪੈਨਸ਼ਨਰ ਯੂਨੀਅਨ, ਰਣਜੀਤ ਗਿੱਲ ਸਟੇਟ ਆਗੂ, ਤਿਲਕ ਰਾਜ ਸਰਕਲ ਪ੍ਰਧਾਨ ਪੈਨਸ਼ਨਰ ਯੂਨੀਅਨ, ਬਨਵਾਰੀ ਲਾਲ ਮੱਟੂ ਅਤੇ ਕਿਰਨ ਬਾਲਾ ਆਦਿ ਦੀ ਰਹਿਨੁਮਾਈ ਹੇਠ ਰੋਪੜ ਸਰਕਲ ਕਮੇਟੀ ਦੀ ਚੋਣ ਕੀਤੀ ਗਈ। ਜਿਸ ਲਈ ਇੰਜੀ: ਦੇਸ ਰਾਜ ਘਈ ਸਰਕਲ ਸਕੱਤਰ ਵੱਲੋਂ ਜਥੇਬੰਦਕ ਰਿਪੋਰਟ ਅਤੇ ਰਜਿੰਦਰ ਸਿੰਘ ਵਿੱਤ ਸਕੱਤਰ ਵੱਲੋਂ ਕੈਸ਼ ਰਿਪੋਰਟ ਪੇਸ਼ ਕੀਤੀ ਗਈ। ਦੋਵਾਂ ਰਿਪੋਰਟਾਂ ਦੇ ਆਧਾਰ ‘ਤੇ ਸਰਬਸੰਮਤੀ ਨਾਲ਼ ਹਰਜਿੰਦਰ ਸਿੰਘ ਅਕਬਰਪੁਰ ਮੁੜ ਤੋਂ ਦੂਜੀ ਵਾਰ ਸਰਕਲ ਪ੍ਰਧਾਨ, ਇੰਜੀ: ਦੇਸ ਰਾਜ ਘਈ ਸਰਪ੍ਰਸਤ, ਜਸਵਿੰਦਰ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ, ਗਗਨ ਰਾਣਾ ਮੀਤ ਪ੍ਰਧਾਨ, ਰਿਸ਼ਭ ਚਿਗਲ ਮੀਤ ਪ੍ਰਧਾਨ, ਰਣਵੀਰ ਸਿੰਘ ਮੀਤ ਪ੍ਰਧਾਨ, ਕਰਮਜੀਤ ਸਿੰਘ ਬੇਲਾ ਮੀਤ ਪ੍ਰਧਾਨ, ਕੰਵਲਜੀਤ ਸਿੰਘ ਮੀਤ ਪ੍ਰਧਾਨ, ਰਜਿੰਦਰ ਸਿੰਘ ਰੋਪੜ ਸਰਕਲ ਸਕੱਤਰ, ਨਵਦੀਪ ਕੌਰ ਸਹਾਇਕ ਸਕੱਤਰ, ਸਰਬਜੀਤ ਬੇਲਾ ਸਹਾਇਕ ਸਕੱਤਰ, ਰਾਮਪਾਲ ਸਰਥਲੀ ਸਰਕਲ ਵਿੱਤ ਸਕੱਤਰ, ਮਨਜੀਤ ਕੌਰ ਸਮਰਾਲਾ ਪ੍ਰਚਾਰ ਸਕੱਤਰ, ਬਨਵਾਰੀ ਲਾਲ ਮੱਟੂ ਵਿਸ਼ੇਸ਼ ਸਲਾਹਕਾਰ ਅਤੇ ਪਲਵਿੰਦਰ ਸਿੰਘ ਆਡੀਟਰ ਚੁਣੇ ਗਏ। ਉਪਰੰਤ ਨਵ-ਨਿਯੁਕਤ ਪ੍ਰਧਾਨ ਸ. ਅਕਬਰਪੁਰ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਥੀਆਂ ਨਾਲ਼ ਮਿਲ ਕੇ ਮੁਲਾਜ਼ਮਾਂ ਤੇ ਖਪਤਕਾਰਾਂ ਦੀਆਂ ਮੰਗਾਂ ਲਈ ਤਿੱਖੇ ਸੰਘਰਸ਼ ਵਿੱਢਣ ਦਾ ਅਹਿਦ ਲੈਂਦਿਆ ਸਭਨਾਂ ਦਾ ਸ਼ੁਕਰਾਨਾ ਅਦਾ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜਲਦ ਬਣਨ ਜਾ ਰਹੀ ਹੈ ਸੁੱਧਾ ਮਾਜਰਾ ਤੋਂ ਚਾਹਲਾਂ ਤੱਕ 18 ਫੁੱਟ ਸੜਕ -ਸਤਨਾਮ ਜਲਾਲਪੁਰ
Next articleਜਮਹੂਰੀ ਅਧਿਕਾਰ ਸਭਾ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਸੰਗਰੂਰ ਵੱਲੋਂ ਹਰਿਆਣਾ ਅਤੇ ਯੂ ਪੀ ਵਿੱਚ ਮਜਦੂਰਾਂ ਤੇ ਜਬਰ ਦੀ ਸਖ਼ਤ ਨਿੰਦਾ