ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪਿੰਡ ਅਪਰਾ ਦੇ ਸਮਾਜ ਸੇਵੀ ਅਸ਼ੋਕ ਕਰਿਆਨਾ ਸਟੋਰ ਅਤੇ ਰਕੇਸ਼ ਕੁਮਾਰ ਜੀ ਦੇ ਯਤਨਾਂ ਸਦਕਾ ਹਰੀਸ਼ ਕੁਮਾਰ ਮੰਨਨ ਯੂ.ਐਸ.ਏ ਨੇ ਸਕੂਲ ਨੂੰ 25000 ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ | ਸਕੂਲ ਮੁਖੀ ਸ੍ਰੀ ਜਸਪਾਲ ਸੰਧੂ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਇਨਾਂ ਦੇ ਨੇਕ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ ਅਤੇ ਅਸ਼ੋਕ ਕਰਿਆਨਾ ਸਟੋਰ ਅਤੇ ਰਕੇਸ਼ ਕੁਮਾਰ ਜੀ ਨੂੰ ਸਨਮਾਨਿਤ ਵੀ ਕੀਤਾ | ਅੱਜ ਕੀਤੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੀ ਵਿਸ਼ਾਲ, ਲੱਕੀ ਬਸੰਦ ਰਾਏ, ਮਨਦੀਪ ਸਿੰਘ ਮਾਨ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਹਰਜੀਤ ਸਿੰਘ, ਨੈਂਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ, ਪ੍ਰੋਮਿਲਾ ਦੇਵੀ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj