(ਸਮਾਜ ਵੀਕਲੀ)
ਤੰਗੀ ਤੁਰਸ਼ੀ ਚਲਦੀ ਰਹਿੰਦੀ ,
ਅੱਗ ਦੁੱਖਾਂ ਦੀ ਬਲਦੀ ਰਹਿੰਦੀ ,
ਰੁੱਤ ਬਹਾਰ ਦੀ ਢਲਦੀ ਰਹਿੰਦੀ ।
ਮਾੜੇ ਲੇਖਾਂ ਨੂੰ ਰੋਈ ਨਾ ,
ਤੂੰ ਰੱਬ ਤੋਂ ਮੁਨਕਰ ਹੋਈ ਨਾ ।
ਮੈਂ ਮੰਨਦਾ ਤੇਰੀ ਅਜ਼ਲ ਤੋਂ ,
ਦੁਖਦਾਇਕ ਕਹਾਣੀ ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ ॥
ਫ਼ਿਕਰਾਂ ਵਿੱਚ ਡੁੱਬ ਡੁੱਬ ਕੇ ,
ਇਨਸਾਨ ਹੋਵੇ ਭਾਵੇਂ ਘਾਹ ,
ਪੀਲਾ ਪੈ ਜਾਂਦਾ ।
ਪਰਵਰਦਿਗਾਰ ਜਦ ਨਾਲ ਹੋਵੇ ,
ਦੀਵਾ ਗੁੱਲ ਹੁੰਦਾ ਹੁੰਦਾ ਰਹਿ ਜਾਂਦਾ ।
ਮਿਹਨਤਕਸ਼ ਨਹੀਓਂ ਹਾਰ ਦੇ ਹੁੰਦੇ ,
ਕਦੇ ਵੀ ਪ੍ਰਾਣੀ ।
ਮੈਂ ਸੁੱਕ ਕੇ ਹਰੀ ਹੁੰਦੀ ਦੇਖੀਏ,
ਇਕ ਰੁੱਖ ਦੀ ਟਾਹਣੀ॥
ਲੇਖਕ -ਮਨਦੀਪ ਖਾਨਪੁਰੀ
ਖਾਨਪੁਰ ਸਹੋਤਾ ਹੁਸ਼ਿਆਰਪੁਰ
9779179060
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly