ਕੌਂਸਲ ਵਰਗੀਆਂ ਬੇਦਾਗ ਸਖਸ਼ੀਅਤਾਂ ਦੀ ਜੁਆਨਿੰਗ ਆਦਰਸ਼ ਰਾਜਨੀਤੀ ਤੇ ਪੰਥਕ ਏਕਤਾ ਵੱਲ ਮਹੱਤਵਪੂਰਨ ਕਦਮ-ਗਿਆਨੀ ਹਰਪ੍ਰੀਤ ਸਿੰਘ
ਹੁਸ਼ਿਆਰਪੁਰ, (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਲੋਕ ਇਨਸਾਫ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ (ਬੀ.ਸੀ. ਵਿੰਗ),ਕੌਮੀ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ, ਪੰਜਾਬ ਪ੍ਰਧਾਨ ਸਿਵਲ ਪ੍ਰੋਟੈਕਸ਼ਨ ਲੀਗਲ ਸਰਵਿਸ ਇੰਡੀਆ ਅਤੇ ਸਾਬਕਾ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਦਾਰ ਹਰਦੇਵ ਸਿੰਘ ਕੌਂਸਲ ਆਪਣੇ ਸਾਥੀਆਂ ਸਮੇਤ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ‘ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਿਲ ਹੋ ਗਏ। ਗੋਨਿਆਣਾ ਮੰਡੀ ਵਿਖੇ ਹੋਏ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਰੋਪਾ ਪਾ ਕੇ ਸਰਦਾਰ ਹਰਦੇਵ ਸਿੰਘ ਕੌਂਸਲ ਅਤੇ ਉਹਨਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹਰਦੇਵ ਸਿੰਘ ਕੌਂਸਲ ਨਾਲ ਸਰਬਜੀਤ ਸਿੰਘ ਬਾਂਸਲ,ਗੁਰਦੇਵ ਸਿੰਘ (ਰਿਟਾਇਰਡ ਐਕਸੀਅਨ), ਜਗਸੀਰ ਸਿੰਘ ਧੀਮਾਨ ਬਰਨਾਲਾ, ਕਰਨੈਲ ਸਿੰਘ ਬਠਿੰਡਾ,ਹਰਵਿੰਦਰ ਸਿੰਘ ਬਾਹੀਆ ਬਠਿੰਡਾ, ਗੁਰਸੇਵਕ ਸਿੰਘ ਕੌਂਸਲ, ਕਰਨੈਲ ਸਿੰਘ ਅਤੇ ਬਲਜੀਤ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਰਦਾਰ ਹਰਦੇਵ ਸਿੰਘ ਕੌਂਸਲ ਦਾ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕੌਂਸਲ ਵਰਗੀਆਂ ਬੇਦਾਗ ਸ਼ਖਸ਼ੀਅਤਾਂ ਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਿਲ ਹੋਣਾ ਪੰਥਕ ਏਕਤਾ ਅਤੇ ਆਦਰਸ਼ ਰਾਜਨੀਤੀ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਬਾਦਲ ਪਰਿਵਾਰ ਦੀਆਂ ਧੱਕੇਸ਼ਾਹੀਆਂ ਤੋਂ ਨਾਰਾਜ਼ ਹੋ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਅਕਾਲੀ ਆਗੂਆਂ ਦੀ ਰੂਹ ਅਜੇ ਵੀ ਟਕਸਾਲੀ ਅਕਾਲੀ ਹੈ ਜਿਨ੍ਹਾਂ ਦੀ ਘਰ ਵਾਪਸੀ ਲਈ ਹੁਣ ਰਸਤਾ ਖੁਲ੍ਹੇ ਹਨ | ਇਸ ਮੌਕੇ ਆਪਣੇ ਸੰਬੋਧਨ ਵਿੱਚ ਸਰਦਾਰ ਹਰਦੇਵ ਸਿੰਘ ਕੌਂਸਲ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਉਹਨਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਗਠਨ ਹੋਣ ਨਾਲ ਬਾਦਲ ਪਰਿਵਾਰ ਦੀਆਂ ਆਪ ਹੁਦਰੀਆਂ ਤੋਂ ਰੁਸੇ ਹੋਏ ਅਕਾਲੀ ਵਰਕਰਾਂ ਨੂੰ ਘਰ ਵਾਪਸੀ ਦਾ ਮੌਕਾ ਮਿਲਿਆ ਹੈ ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜਬੂਤੀ ਅਤੇ ਟਕਸਾਲੀ ਅਕਾਲੀ ਪਰਿਵਾਰਾਂ ਨੂੰ ਪਾਰਟੀ ਨਾਲ ਜੋੜਨ ਵਿੱਚ ਆਪਣੀ ਡਿਊਟੀ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ | ਇਸ ਮੌਕੇ ਪਰਮਜੀਤ ਸਿੰਘ ਬਿੱਲੂ,ਲਾਭ ਸਿੰਘ, ਤਰਲੋਚਨ ਸਿੰਘ ਧੀਮਾਨ, ਬਲਵਿੰਦਰ ਸਿੰਘ ਭੋਗਲ, ਸੁਰਿੰਦਰ ਸਿੰਘ ਭੋਗਲ,ਹਰਸੇਵਕ ਸਿੰਘ ਬਾਹੀਆ, ਸੁਰਜੀਤ ਸਿੰਘ ਬੋਪਾਰਾਏ,ਚਰਨਜੀਤ ਸਿੰਘ ਬਠਿੰਡਾ (ਵਰਕਿੰਗ ਕਮੇਟੀ ਮੈਂਬਰ) ਅਤੇ ਰਾਜਵਿੰਦਰ ਸਿੰਘ ਰਾਣਾ (ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਜ਼ਿਲ੍ਹਾ ਬਠਿੰਡਾ) ਵੀ ਮੌਜੂਦ ਸਨ ।



