(ਸਮਾਜ ਵੀਕਲੀ)
ਮਿਹਨਤ ਬਦਲਦੀ ਹੈ ਗਰੀਬਾਂ ਦੇ ਦਲਿੱਦਰ ਨੂੰ,
ਮਿਹਨਤ ਬਦਲਦੀ ਹੈ ਸੁੱਤੇ ਮੁਕੱਦਰ ਨੂੰ।
ਕਰ ਮਿਹਨਤ ਤੇ ਆਸ ਰੱਖ ਉਸ ਪਰਮਾਤਮਾ ‘ਤੇ,
ਜੋ ਸਦਾ ਜਾਣਦਾ ਹੈ ਸਾਡੇ ਭਾਵ ਆਤਮਾ ਦੇ।
ਕਦੇ ਆਯਾਈ ਨਹੀਂ ਜਾਣ ਦਿੰਦਾ ਸ਼ਾਡੀ ਕੀਤੀ ਮਿਹਨਤ,
ਇੱਕ ਨਾ ਇੱਕ ਰੰਗ ਲਿਆਂਦੀ ਹੈ ਸਾਡੀ ਕੀਤੀ ਮਿਹਨਤ।
ਬੜੇ ਅਜੂਬੇ ਨੇ ਇਸ ਮਿਹਨਤ ਦੇ ਦੁਨੀਆਂ ਵਿੱਚ,
ਜਿਨ੍ਹਾਂ ਖੱਟਿਆ ਏ ਨਾਮ ਇਸ ਮਿਹਨਤ ਨਾਲ ਦੁਨੀਆਂ ਵਿੱਚ।
ਮਿਹਨਤ ਨਾਲ ‘ਹਰੇ’ ਕੀਤੇ ਨੇ ਬੰਜਰ ਮਾਰੂਥਲ,
ਮਿਹਨਤ ਨਾਲ ਹੀ ਨਾਂ ਕਮਾਇਆ ਏ ‘ਬਾਬਾ ਸਾਹਿਬ’ ਨੇ ਵਿੱਚ ਖਲਕਤ ।
ਮਿਹਨਤ ਵਿੱਚ ਰੱਖ ਵਿਸ਼ਵਾਸ ਕਰੀ ਜਾ ਤੂੰ ਮਿਹਨਤ,
ਤੂੰ ਨਾ ਬੋਲ ਬੋਲੇਗੀ ‘ਸਰਿਤਾ’ ਇੱਕ ਤੇਰੀ ਮਿਹਨਤ।
ਸਰਿਤਾ ਦੇਵੀ
ਪੰਜਾਬੀ ਮਿਸਟੈ੍ਸ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly