ਵਿਸ਼ਵ ਧਰਤੀ ਮਾਂ ਦਿਵਸ ਪ੍ਰਤੀ   * ਦੋਹੇ *

ਰਣਜੀਤ ਆਜ਼ਾਦ ਕਾਂਝਲਾ

(ਸਮਾਜ ਵੀਕਲੀ)

ਧਰਤੀ ਨੂੰ ਹੈ ਮਾਂ ਦਾ  ਰੁਤੱਬਾ ਦਿੱਤਾ ਵਿਚ ਗੁਰਬਾਣੀ !
ਇਸ ‘ਤੇ ਰੰਗ ਮਹੱਲ ਉਸਾਰੇ ਬਨਸਪਤੀ ਲਈ ਪਾਣੀ !
ਧਰਤ ਮਾਂ ਦੀ ਮਿੱਟੀ ਮਹਾਨ ਕਹਿ ‘ਗੇ ਭਗਤ ਫ਼ਰੀਦ !
ਬਹੁਤ ਹੀ ਪ੍ਦੂਸ਼ਿਤ ਕੀਤਾ ਚੰਗੇ ਦੀ ਨਾ ਕੋਈ ਉਮੀਦ !
ਇਹਦੀ ਹਿੱਕ ‘ ਤੇ ਫੁੱਲ ਬਗ਼ੀਚੇ ਮਹਿਕਣ ਚਾਰ ਚੁਫੇਰੇ !
ਰਸ਼ ਭਿੰਨੀ ਖੁਸ਼ਬੋਈ ਇਹਦੀ ‘ਚ ਮਹਿਕਣ ਸੰਝ ਸਵੇਰੇ !
ਮਹਿਲ ਮਾੜੀਆਂ ਜੰਗਲ ਬੇਲੇ ਕਿੰਨੇ ਹੀ ਵਹਿੰਦੇ ਝਰਨੇ !
ਕਲ-ਕਲ ਵੱਗਦੇ ਪਾਣੀ ਵਿਚੋਂ ਲੈ ਬੁੱਕ ਆਬ ਦੇ ਭਰਨੇ !
ਫ਼ਲ -ਫੁੱਲ ਖਾਣ ਲਈ ਹੈ ਦਿੰਦੀ ਇਹ ਕਦੇ ਨਾ ਥੱਕਦੀ !
ਧੰਨ ਹੈ ਧਰਤ ਜਿਸ ‘ਚ ਉੱਗੀ ਫ਼ਸਲ ਚੋਂ ਰੋਟੀ ਪੱਕਦੀ !
ਵੰਨ ਸਵੰਨੀ ਮਿੱਟੀ ‘ ਚੋਂ ਉਗਦੀਆਂ ਭਿੰਨ੍ ਭਿੰਨ੍ ਫ਼ਸਲਾਂ !
ਇਹਦੀ ਜੇ ਸੰਭਾਲ ਨਾ ਕੀਤੀ ਵਿਗੜ ਜਾਣੀਆਂ ਨਸਲਾਂ !
ਬੜਾ ਜਗਤ ਤਮਾਸ਼ਾ ਕਰਦੇ ਇਹਦੀ ਹਿੱਕ ‘ ਤੇ ਚੜ੍ਹ ਕੇ !
ਸਭ ਕੁਝ ਖਾਣ ਲਈ ਹੈ ਦਿੰਦੀ ,ਜ਼ਿੰਦਗੀ ਜੀਂਦੇ ਅੜ੍ਹ ਕੇ !
ਜੀਵਨ ਦੇ ਹਰ ਰੰਗ ਢੰਗ ਦੇ ਮੌਜ਼ – ਮੇਲੇ ਆਪਾਂ ਮਾਣੋ !
ਪ੍ਰ੍ਦੂਸ਼ਿਤ ਕਰਨੋ ਬਾਝ ਆ ‘ਜੋ  ਅਪਣਾ ਫਰਜ਼ ਪਛਾਣੋ !
ਇਕ ਮਾਂ ਪੇਟੋਂ ਜਨਮ ਦੇਣ ਵਾਲੀ ਦੂਜੀ ਹੈ ਧਰਤੀ ਮਾਂ !
ਤੈਨੂੰ ਮੈਲ਼ੀ ਹੋਣ ਨੀਂ ਦੇਣਾ ,ਆਖੋ ਬਾਂਹ ਵਿਚ ਪਾ ਬਾਂਹ !
ਦੁਨੀਆ ਦੇ ਸਭ ਖੁਸ਼ੀਆਂ ਖੇੜੇ ਤੇਰੇ ਸਦਕਾ ਮਾਣ ਰਹੇ !
ਜੰਗਲ ਬੇਲੇ ਠੰਢੀਆਂ ਪੌਣਾਂ ਸਭ ਕੁਝ ਤੇਰਾ ਮਾਣ ਰਹੇ !
ਮਿੱਟੀ ‘ਚੋਂ ਪੈਦਾ ਹੋ ਇਕ ਦਿਨ ਮਿੱਟੀ ‘ ਚ ਸਮ੍ਹਾਂ ਜਾਣਾ !
ਚੰਗੇ ਕੰਮਾਂ ਦੀ ਸ਼ੋਭਾ ਹੋਵੇ ਨਹੀਂ ਤਾਂ ਪਊਗਾ ਪਛਤਾਣਾ !
ਅੱਛੀ ਜ਼ਿੰਦਗੀ ਜੀਣਾ ਚਾਹੁੰਦੇ , ਮਿੱਟੀ ਦੀ ਸੰਭਾਲ ਕਰੋ !
ਕੁਦਰਤੀ ਸੋਮੇ ਜੋ ਸ਼ੌਗਾਤਾਂ ਸਭ ਦਾ ਸਹੀ ਉਪਯੋਗ ਕਰੋ !
ਧਰਤੀ ਮਾਂ ਦੀ ਜੇ ਆਪਾਂ ਵੀਰੋ ! ਨਾ ਕੀਤੀ ਸਹੀ ਸੰਭਾਲ !
ਅਪਣਾ ਏਹ ਹਾਲ ਹੋ ਜਾਣਾ ਡੂੰਮਣੀ ਗਾਵੇ ਆਲ ਪਤਾਲ !
ਹਰ ਕੋਈ ਅਪਣੇ ਜਨਮ ਦਿਨ ‘ਤੇ ਲਾਵੇ ਇਕ ਇਕ ਰੁੱਖ਼ !
ਫਿਰ ਕਦੇ ਕੋਈ ਔਖ ਨਾ ਆਵੇ,ਨਹੀਂ ਝੱਲਣੇ ਪੈਣਗੇ ਦੁੱਖ !
ਪਤਾ ਨੀਂ ਕਿੰਨੇ ਆਏ ਕਿੰਨੇ ਟੁਰਗੇ ਗੋਦ ਵਿਛੁੰਨੀ ਕਰ’ਗੇ !
‘ਆਜ਼ਾਦ’ ਜਿਹੇ ਕਿੰਨੇ ਲਿਖ ਕਸੀਦੇ ਉਮਰ ਵਹਾ ਟੁਰ’ਗੇ ?
* ਰਣਜੀਤ ਆਜ਼ਾਦ ਕਾਂਝਲਾ *
ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ )
ਮੋਬ.09464697781

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਤ ਨਾਲ, ਬੁੱਤ ਸਾਜ ਦੀਆਂ, ਬੁੱਤਾ ਸਾਰਨ ਵਾਲੀਆਂ ਗੱਲਾਂ !
Next article‘ਮਿਹਨਤ’