ਔਖੇ ਵਕ਼ਤ

ਇਕਬਾਲ ਸਿੰਘ

(ਸਮਾਜ ਵੀਕਲੀ)

ਮੇਰੀ ਛੱਪ ਚੁੱਕੀ ਕਿਤਾਬ ਸੱਚੇ ਰੰਗ ਦੀ ਇਕ ਕਵਿਤਾ ਨਜ਼ਮ
———
ਕਿਓਂ ਔਖੇ ਵਕ਼ਤ ਮੇਰੇ ਕੋਲ ਰਹਿੰਦੇ ਨੇ
ਔਖਾ ਹੋ ਗਿਆ ਹੈ ਆਪਣੇ ਆਪ ਨੂੰ ਸਮਝਾਉਣਾ ਹੁਣ

ਡੰਨ ਹੀ ਲੱਗੇ ਲੱਗਦੇ ਨੇ
ਔਖਾ ਹੋ ਗਿਆ ਹੈ ਮਿਹਨਤ ਨਾਲ ਕਮਾਉਣਾ ਹੁਣ

ਸਮਝ ਤੋਂ ਬਾਹਰ ਦੀਆਂ ਨੇ ਗੱਲਾਂ
ਔਖਾ ਹੋ ਗਿਆ ਹੈ ਆਪਣੇ ਆਪ ਨੂੰ ਮਨਾਉਣਾ ਹੁਣ

ਅੰਦਰੋਂ ਭਰੇ ਬੈਠੇ ਆ ਦੁੱਖਾਂ ਨਾਲ
ਔਖਾ ਹੋ ਗਿਆ ਹੈ ਆਪਣੇ ਆਪ ਨੂੰ ਹਸਾਉਣਾ ਹੁਣ

ਆਪਣੇ ਹੀ ਨਾ ਸਮਝਣ ਜਦ
ਫ਼ਿਰ ਕਿਓਂ ਤੂੰ ਆਪਣੇ ਆਪ ਨੂੰ ਸਰਦਾਰ ਸਤਾਉਣਾ ਹੁਣ

ਬਹੁਤ ਸੁਣ ਲਈਆਂ ਆਪਣਿਆਂ ਦੀਆਂ
ਇਕਬਾਲ ਸਿਹਾ ਹੁਣ ਨਹੀਂ ਕਿਸੇ ਤੋਂ ਕੁੱਝ ਕਹਾਉਣਾ ਹੁਣ

ਸਾਰੀ ਜਿੰਦਗੀ ਲੰਘ ਗਈ ਆਪਣਿਆਂ ਲਈ
ਉਹ ਮੈਂ ਤਾਂ ਭੁੱਲ ਗਿਆ ਸੀ ਕਿਵੇਂ ਹੈ ਮਰਨਾ ਕਿਵੇਂ ਜਿਓਣਾ ਹੁਣ

ਸਬ ਕੁੱਝ ਤਾਂ ਵੰਡ ਛੱਡਿਆ
ਬਸ ਰਹਿ ਗਿਆ ਆਪਣੇ ਆਪ ਨੂੰ ਸਿੰਘਦਾਰ ਮੁਕਾਉਣਾ ਹੁਣ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ ਬਣ ਬੈਠਾਂ
Next articleਗੀਤ