ਟੌਰੰਗਾ ਕਬੱਡੀ ਕੱਪ ਨੇ ਜਿੱਤੇ ਸਭ ਦੇ ਦਿਲ ,ਲੋਕਾਂ ਨੇ ਕੋਵਿਡ ਤੋਂ ਬਾਅਦ ਲਗਵਾਈ ਭਰਵੀਂ ਹਾਜ਼ਰੀ ਖਿਡਾਰੀਆਂ ਦੇ ਹੋਏ ਡਰੱਗ ਟੈਸਟ |

ਨਿਊਜ਼ੀਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੁਪਰੀਮ ਸਿੱਖ ਸੁਸਾਇਟੀ ,ਟੌਰੰਗਾ ਸਿੱਖ ਸੁਸਾਇਟੀ ਅਤੇ ਟੀ-ਪੁੱਕੀ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਟਾਈਗਰ ਸਪੋਰਟਸ ਕਲੱਬ ਵਲੋਂ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਕਰਵਾਕੇ ਕਬੱਡੀ ਦੇ ਦਰਸ਼ਕਾਂ ਵਿਚ ਉਤਸੁਕਤਾ ਸ਼ੁਮਾਰ ਕਰ ਦਿੱਤੀ ਹੈ | ਇਸ ਬਾਰ ਜਿਥੇ ਕੋਵਿਡ ਤੋਂ ਬਾਅਦ ਇਹ ਪਹਿਲਾ ਭਰਵਾਂ ਖੇਡ ਮੇਲਾ ਸੀ ,ਜੋ ਇੱਕ ਸ਼ਹਿਰ ਤੱਕ ਮਹਿਦੂਦ ਨਾ ਰਹਿ ਕਿ ਸਮੁੱਚੀ ਬੇ ਆਫ ਪਲੇਂਟੀ , ਆਕਲੈਂਡ ਅਤੇ ਵਾਈਕਾਟੋ ਦਾ ਸਾਂਝਾ ਮੇਲਾ ਬਣ ਗਿਆ |ਇਸ ਬਾਰ ਦੇ ਖੇਡ ਮੇਲੇ ਵਿਚ ਕਬੱਡੀ ਦੇ ਛੇ ਖੇਡ ਕਲੱਬਾਂ ਦੀਆਂ ਟੀਮਾਂ ਨੇ ਜਿਥੇ ਟਾਈਗਰ ਸਪੋਰਟਸ ਕਲੱਬ ਟੌਰੰਗਾ ,ਵਾਈਕਾਟੋ ਸਪੋਰਟਸ ਕਲੱਬ ਹੈਮਿਲਟਨ ,ਆਜ਼ਾਦ ਸਪੋਰਟਸ ਕਲੱਬ ਆਕਲੈਂਡ ,ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗਜ਼ ,ਸ਼ਰਨ ਬੱਲ ਕਬੱਡੀ ਕਲੱਬ ਟੀ ਪੁੱਕੀ ਅਤੇ ਦਸਮੇਸ਼ ਸਪੋਰਟਸ ਕਲੱਬ ਟੀ-ਪੁੱਕੀ ਦੀਆਂ ਟੀਮਾਂ ਨੇ ਭਾਗ ਲਿਆ |

ਓਥੇ ਹੀ ਬਾਲੀਵਾਲ ਦੀਆਂ ਅੱਠ ਟੀਮਾਂ ਨੇ ਵੀ ਇਸ ਖੇਡ ਮੇਲੇ ਵਿਚ ਭਰਵੀਂ ਹਾਜ਼ਰੀ ਲਗਵਾਈ |ਇਸ ਬਾਰ ਦੇ ਖੇਡ ਮੇਲੇ ਦੌਰਾਨ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਇਤਿਹਾਸਕ ਫੈਸਲਾ ਲੈਂਦਿਆਂ ਜਿਥੇ ਖਿਡਾਰੀਆਂ ਦੇ ਮੌਕੇ ਤੇ ਡਰੱਗ ਟੈਸਟ ਕੀਤੇ | ਓਥੇ ਹੀ ਮਾਂ ਖੇਡ ਕਬੱਡੀ ਨੂੰ ਸਾਫ ਸੁਥਰੀ ਰੱਖਣ ਦੇ ਆਪਣੇ ਅਹਿਦ ਨੂੰ ਵੀ ਦੁਰਹਾਇਆ |ਕਲੱਬ ਵਲੋਂ ਜਿਥੇ ਸਿੰਦਰ ਸਮਰਾ ,ਹਰਜੀਤ ਰਾਏ ,ਭੁਪਿੰਦਰ ਪਾਸਲਾ , ਮਨਜਿੰਦਰ ਸਹੋਤਾ ਅਤੇ ਵਾਕਾਟਾਨੀ ਬ੍ਰਦਰਜ਼ ਨੇ ਪਹੁੰਚੇ ਸਾਰੇ ਦਰਸ਼ਕਾਂ ,ਟੀਮਾਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ | ਓਥੇ ਹੀ ਗੁਰੂ ਘਰ ਵਲੋਂ ਪ੍ਰਧਾਨ ਬਲਵੀਰ ਸਿੰਘ ਮੁੱਗਾ , ਕਸ਼ਮੀਰ ਸਿੰਘ ਹੇਅਰ, ਸ਼ੀਤਲ ਸਿੰਘ ਅਤੇ ਸੁਖਦੇਵ ਸਿੰਘ ਸਮਰਾ ਨੇ ਕਬੱਡੀ ਫੈਡਰੇਸ਼ਨ ਵਲੋਂ ਡਰੱਗ ਮੁਕਤ ਕਬੱਡੀ ਦੇ ਸੰਕਲਪ ਦੀ ਭਰਵੀਂ ਸਲਾਘਾ ਕੀਤੀ |ਇਸ ਸਮੁਚੇ ਟੂਰਨਾਮੈਂਟ ਨੂੰ ਨੇਪਰੇ ਚਾੜਨ ਵਿਚ ਆਰਥਿਕ ਤੌਰ ਤੇ ਯੋਗਦਾਨ ਪਾਉਣ ਵਾਲੇ ਸਾਰੇ ਸਪੋਂਸਰਜ਼ ਦਾ ਕਲੱਬ ਵਲੋਂ ਖਾਸ਼ ਤੌਰ ਤੇ ਜਿਥੇ ਧੰਨਵਾਦ ਕੀਤਾ |

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleInternal elections strengthen a party, says Shashi Tharoor
Next articleਸਿਟ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ-ਪੜਤਾਲ