ਕਨੇਡਾ (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)-ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਦੇ ਸਤਿਕਾਰਤ ਆਗੂ ਸ. ਗੁਰਮੇਲ ਸਿੰਘ ਪਹਿਲਵਾਨ ਨੇ ਇਕ ਬਿਆਨ ਵਿੱਚ ਕਿਹਾ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫਿਰ ਦੀ ਅਗਾਂਹਵਧੂ ਸੋਚ ਅਤੇ ਦੂਰ-ਦਰਿਸ਼ਟੀ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ। ਸਾਨੂੰ ਆਸ ਹੈ ਕਿ ਆਪਣੀ ਸੋਚ ਅਤੇ ਅਗਵਾਹੀ ਨਾਲ ਅਜਮੇਰ ਸਿੰਘ ਮੁਸਾਫਿਰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣਗੇ। ਅਜਮੇਰ ਸਿੰਘ ਮੁਸਾਫਿਰ 2008 ਤੋਂ ਇੰਗਲੈਂਡ ਦੇ ਲੈਸਟਰ ਸ਼ਹਿਰ ਦੇ ਵਸਨੀਕ ਹਨ।
ਅਜਮੇਰ ਸਿੰਘ ਮੁਸਾਫਿਰ ਸਾਰੇ ਰਾਜਪੂਤ ਭਾਈਚਾਰੇ ਨੂੰ ਇਕ ਲੜੀ ਵਿੱਚ ਪਰੋ ਕੇ, ਅਪਣੇ ਸਭਿਆਚਾਰ ਤੇ ਮਾਣ ਕਰਨ ਦਾ ਸੁਪਨਾ ਲੈ ਕੇ ਅੱਗੇ ਆਏ ਹਨ । ਵਿਸ਼ਵ ਭਾਈਚਾਰੇ ਵਿੱਚ ਭਰਾਤਰੀ ਪਿਆਰ ਅਤੇ ਸਦਭਾਵਨਾ ਨੂੰ ਪ੍ਰਚਾਰਨਾ ਉਨ੍ਹਾਂ ਦਾ ਮੁੱਖ ਟੀਚਾ ਹਵੇਗਾ। ਸ. ਗੁਰਮੇਲ ਸਿੰਘ ਪਹਿਲਵਾਨ ਨੇ ਆਪਣੀ ਗ਼ਲਬਾਤ ਨੂੰ ਜ਼ਾਰੀ ਰੱਖਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਆਸ ਹੈ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫਿਰ, ਰਾਜਪੂਤ ਭਾਈਚਾਰੇ ਵਿੱਚ ਏਕਤਾ, ਪਿਆਰ ਤੇ ਇਤਫ਼ਾਕ ਦੇ ਨਾਲ-ਨਾਲ ਸਾਡੇ ਮਹਾਨ ਵਿਰਸੇ ਨੂੰ ਵੀ ਨਵੀਆਂ ਬੁਲੰਦੀਆਂ ਤੱਕ ਪਹੁਚਾਣ ਦੀ ਕੋਸ਼ਿਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly