HOME ਖੁਸ਼ਨੁਮਾ ਜ਼ਿੰਦਗੀ ….. ਭਾਗ 4

ਖੁਸ਼ਨੁਮਾ ਜ਼ਿੰਦਗੀ ….. ਭਾਗ 4

3

   (ਸਮਾਜ ਵੀਕਲੀ)  

1. ਜ਼ਿੰਦਗੀ ‘ਚ ਜਿਸ ਇਨਸਾਨ ਨੇ ਤੁਹਾਨੂੰ ਪਹਿਲਾਂ ਧੋਖਾ ਦਿੱਤਾ ਹੋਵੇ , ਉਸਨੂੰ ਫਿਰ ਕਦੇ ਵੀ ਮੂੰਹ ਨਾ ਲਗਾਓ। ਉਹ ਫਿਰ ਤੁਹਾਨੂੰ ਧੋਖਾ ਦੇਵੇਗਾ।

2. ਜਾਣੇ – ਅਣਜਾਣੇ ਵਿੱਚ ਕਦੇ ਵੀ ਕਿਸੇ ਦਰੱਖ਼ਤ ਦੇ ਹੇਠਾਂ , ਧਾਰਮਿਕ ਅਸਥਾਨ ਕੋਲ਼ ਜਾਂ ਨਦੀ ਕਿਨਾਰੇ ਮਲਮੂਤਰ ਨਹੀਂ ਕਰਨਾ ਚਾਹੀਦਾ।
3. ਮੁਫ਼ਤ ਵਿੱਚ ਜਾਂ ਬਿਨਾਂ ਕਿਸੇ ਕਾਰਨ ਤੋਂ ਕੋਈ ਕਿਸੇ ਨੂੰ ਪੈਸਾ , ਜਮੀਨ ਤੇ ਕੋਈ ਵਸਤੂ ਨਹੀਂ ਦਿੰਦਾ। ਇਸਲਈ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਲਾਲਚ ਦੇਵੇ ਤਾਂ ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
4. ਜੀਵਨ – ਬੀਮਾ , ਸਿਹਤ ਬੀਮਾ , ਵਾਹਨ ਦਾ ਬੀਮਾ , ਮਕਾਨ ਦਾ ਬੀਮਾ , ਦੁਰਘਟਨਾ ਬੀਮਾ ਤੇ ਜੇਕਰ ਕੋਈ ਕਰਜ਼ ਲਿਆ ਹੋਵੇ ਤਾਂ ਉਸਦਾ ਬੀਮਾ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਬੀਮਾ ਸਾਡੇ ਪਰਿਵਾਰ ਦੀ ਆਰਥਿਕ ਸਥਿਤੀ ਦਾ ਸੁਰੱਖਿਆ ਕਵਚ ਹੁੰਦਾ ਹੈ। ਸਮੇਂ , ਸਥਿਤੀ ਅਤੇ ਲੋੜ ਅਨੁਸਾਰ ਬੀਮਾ ਜ਼ਰੂਰ ਕਰਵਾਓ।
5. ਆਪਣੀ ਆਮਦਨ ਦਾ ਜੋ ਵੀ ਸਹੀ ਟੈਕਸ/ ਕਰ ਬਣਦਾ ਹੋਵੇ , ਉਸਦਾ ਜ਼ਰੂਰ ਭੁਗਤਾਨ ਕਰੋ। ਇਹ ਸੱਚੀ ਦੇਸ਼ – ਭਗਤੀ ਤੇ ਸਾਡਾ ਫ਼ਰਜ ਵੀ ਹੈ।
6. ਕਿਸੇ ਵੀ ਧਾਰਮਿਕ ਅਸਥਾਨ ‘ਤੇ ਜਾਓ ਤਾਂ ਕੱਪੜੇ / ਰੁਮਾਲ ਆਦਿ ਨਾਲ਼ ਸਿਰ ਜ਼ਰੂਰ ਢੱਕ ਲੈਣਾ ਚਾਹੀਦਾ ਹੈ। ਅਧਿਆਤਮਕ ਤੌਰ ‘ਤੇ ਇਹ ਜ਼ਰੂਰੀ ਹੈ।
7. ਆਪਣੀ ਸਿਹਤ ਦੀ ਜਾਂਚ ਸਮੇਂ – ਸਮੇਂ ‘ਤੇ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ।
8. ਮਾਸਾਹਾਰ ਤੋਂ ਬਚਣਾ ਚਾਹੀਦਾ ਹੈ। ਇਹ ਸਾਡੇ ਸਰੀਰ ਅਤੇ ਵਾਤਾਵਰਨ ਦੋਨਾਂ ਲਈ ਨੁਕਸਾਨਦਾਇਕ ਹੈ।
9. ਵਾਹਨ ਚਲਾਉਂਦੇ ਸਮੇਂ ਗਤੀ/ਸਪੀਡ ਜ਼ਾਇਜ਼ ਰੱਖਣੀ ਚਾਹੀਦੀ ਹੈ। ਕਦੇ ਨਾ ਪਹੁੰਚਣ ਨਾਲ਼ੋਂ ਦੇਰ ਤੋਂ ਪਹੁੰਚਣਾ ਚੰਗਾ ਹੁੰਦਾ ਹੈ।
10. ਸੜਕ ‘ਤੇ ਕਦੇ ਵੀ ਆਪਣੇ ਕਰਤੱਵ ਨਾ ਦਿਖਾਓ।
ਸੜਕ ਕਿਸੇ ਨੂੰ ਵੀ ਨਹੀਂ ਬਖਸ਼ਦੀ।
11. ਜੀਵਨ ਵਿੱਚ ਆਪਣੀ ਸਮਰੱਥਾ ਦੇ ਮੁਤਾਬਿਕ ਨਿਸ਼ਕਾਮ – ਸੇਵਾ / ਪਰਉਪਕਾਰ ਦੇ ਕੰਮ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ। ਇਹੋ ਮਨੁੱਖਾ ਜੀਵਨ ਦਾ ਉਦੇਸ਼ ਹੈ।
12. ਦੂਸਰਿਆਂ ਦੀ ਤਰੱਕੀ ਦੇਖ ਕੇ ਉਸ ਨਾਲ਼ ਈਰਖਾ ਨਹੀਂ ਕਰਨੀ ਚਾਹੀਦੀ , ਸਗੋਂ ਉਸ ਵਰਗੇ ਬਣਨ ਲਈ ਸਖ਼ਤ  ਮਿਹਨਤ ਕਰਨੀ ਚਾਹੀਦੀ ਹੈ।
13. ਬੇਈਮਾਨੀ ਨਾਲ਼ ਕਮਾਇਆ ਧਨ ਕਦੇ ਵੀ ਸਹੀ ਨਹੀਂ ਹੁੰਦਾ। ਇਮਾਨਦਾਰੀ ਦਾ ਪੈਸਾ ਹੀ ਬੰਦੇ ਦੇ ਜੀਵਨ ਵਿੱਚ ਸਾਰਥਕ ਭੂਮਿਕਾ ਨਿਭਾਉਂਦਾ ਹੈ।
14. ਪਰਾਏ ਤਨ ਅਤੇ ਪਰਾਏ ਧਨ ਤੋਂ ਹਮੇਸ਼ਾ ਬਚ ਕੇ ਰਹਿਣ ਵਿੱਚ ਹੀ ਤੁਹਾਡੀ ਭਲਾਈ ਹੈ। ਇਹ ਇਨਸਾਨ ਦੇ ਜੀਵਨ ਨੂੰ ਨਰਕ ਬਣਾ ਦਿੰਦੇ ਹਨ।
15. ਹਲੀਮੀ ਤੇ ਨਿਮਰਤਾ ਜ਼ਿੰਦਗੀ ਵਿੱਚ ਖੁਸ਼ਬੋ ਲਿਆਉਂਦੀ ਹੈ , ਪਰ ਅਹੰਕਾਰ ਬੰਦੇ ਦਾ ਸਰਵਨਾਸ਼ ਕਰ ਦਿੰਦਾ ਹੈ। ਜ਼ਿੰਦਗੀ ‘ਚ ਲੋੜ ਪੈਣ ‘ਤੇ ਜਾਂ ਮੂਰਖ ਇਨਸਾਨ ਅੱਗੇ ਝੁਕ ਜਾਣਾ ਚਾਹੀਦਾ ਹੈ। ਕੋਈ ਫਰਕ ਨਹੀਂ ਪੈਂਦਾ। ਰੱਬ ਸਭ ਦੇਖ ਰਿਹਾ ਹੁੰਦਾ ਹੈ। ਪਰਮਾਤਮਾ ਤੋਂ ਵੱਡਾ ਸੀ ਸੀ ਟੀ ਵੀ ਕੈਮਰਾ ਕੋਈ ਨਹੀਂ ਹੁੰਦਾ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ 
Previous articleਬਲਵੀਰ ਸਿੰਘ ਟਕਰਾਲਾ ਨੂੰ ਰਾਮਗੜ੍ਹੀਆ ਡਿਵੈਲਪਮੈਂਟ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਬਣਨ ’ਤੇ ਸਤਨਾਮ ਜਲਾਲਪੁਰ ਵੱਲੋਂ ਵਿਸ਼ੇਸ਼ ਸਨਮਾਨ
Next articleNot just the biggest movie, Welcome to the Jungle also has the biggest ensemble song of the year