ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਅੱਪਰਾ ਵਿਖੇ ਅੱਜ ਧੰਨ ਧੰਨ ਸ੍ਰੀ ਗੁੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਡੇਰਾ ਸੰਚਾਲਕ ਸੰਤ ਆਤਮਾ ਦਾਸ ਜੀ, ਡੇਰਾ ਸੰਤ ਟਹਿਲ ਦਾਸ ਜੀ ਪ੍ਰਬੰਧਕ ਕਮੇਟੀ (ਰਜਿ.) ਅੱਪਰਾ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਸ਼ੋਭਿਤ ਕੀਤਾ ਗਿਆ | ਇਹ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਡੇਰਾ ਸੰਤ ਟਹਿਲ ਦਾਸ ਜੀ ਅੱਪਰਾ ਤੋਂ ਆਰੰਭ ਹੋਇਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਨਗਰ ਕੀਰਤਨ ਸੰਤ ਸਤਿਨਾਮ ਚੌਂਕ, ਅੱਡਾ ਫਿਲੌਰ ਵਾਲਾ, ਮੇਨ ਬਜ਼ਾਰ, ਦੁਰਗਾ ਮਾਤਾ ਮੰਦਿਰ ਚੌਂਕ, ਬੰਗਾ ਚੌਂਕ, ਪੁਲਿਸ ਚੌਂਕੀ ਅੱਪਰਾ ਚੌਂਕ, ਭਾਈ ਮੇਹਰ ਚੰਦ ਚੌਂਕ (ਬੀ. ਐੱਮ. ਸੀ) ਤੇ ਬਾਈਪਾਸ ਰੋਡ ਤੋਂ ਹੁੰਦਾ ਹੋਇਆ ਆਪਣੇ ਪੂਰੇ ਜਲੌਅ ਨਾਲ ਡੇਰਾ ਸੰਤ ਟਹਿਲ ਦਾਸ ਜੀ ਵਿਖੇ ਸਮਾਪਤ ਹੋ ਗਿਆ | ਇਸ ਮੌਕੇ ਵੱਖ ਵੱਖ ਪੜਾਵਾਂ ਦੌਰਾਨ ਕਈ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਬਾਣੀ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਛੋਲੇ-ਪੂੜੀਆਂ, ਖੀਰ, ਸਮੋਸੇ, ਚਾਹ ਪਕੌੜੇ ਤੇ ਫ਼ਲ-ਫ਼ਰੂਟਾਂ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ | ਅੱਜ ਮਿਤੀ 7 ਫਰਵਰੀ ਦਿਨ ਸ਼ਨੀਵਾਰ ਨੂੰ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਉਪਰੰਤ ਭਾਈ ਗੁਰਮੁੱਖ ਸਿੰਘ ਜੀ ਤੇ ਗਾਇਕਾ ਗਿੰਨੀ ਮਾਹੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



