(ਸਮਾਜ ਵੀਕਲੀ)
ਆਉ ਦਿਵਾਲੀ ਦੀਵਿਆਂ ਵਾਲੀ ਚਾਵਾਂ ਨਾਲ ਮਨਾਈਏ
ਇਕ ਇਕ ਦੀਵਾ ਰੋਸ਼ਨੀ ਵੰਡਦਾ ਪਾਲਾ ਵਿਚ ਟਿਕਾਈਏ
ਮੋਹ ਦੀਆਂ ਗੰਢਾਂ ਪੀਡੀਆਂ ਕਰਕੇ ਆਵੋ ਵੰਡੀਏ ਪਿਆਰ
ਅੱਜ ਦਿਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ ।।
ਅੱਜ ਦੇ ਦਿਨ ਸ੍ਰੀ ਰਾਮ ਪ੍ਰਭੂ ਜੀ ਵਿਚ ਅਯੁਧਿਆ ਆਏ
ਇਸੇ ਖੁਸ਼ੀ ਵਿਚ ਖੀਵੇ ਹੋ ਲੋਕਾਂ ਘਿਓ ਦੇ ਦੀਪ ਜਗਾਏ
ਬੰਦੀ ਛੋੜ ਗੁਰੂ ਹਰਿਗੋਬਿੰਦ ਨੂੰ ਅੱਜ ਯਾਦ ਕਰੇ ਸੰਸਾਰ
ਅੱਜ ਦਿਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ।।
ਹਰ ਚਿਹਰੇ ਤੇ ਖੁਸ਼ੀਆਂ ਖੇੜੇ, ਰੋਣਕਾਂ ਦੂਣ ਸਵਾਈਆਂ
ਇਕ ਦੂਜੇ ਨੂੰ ਭਰ ਭਰ ਡੱਬੇ ਵੰਡ ਰਹੇ ਮਠਿਆਈਆਂ
ਆਤਸ਼ਬਾਜੀ ਵਿੱਕਣ ਪਟਾਕੇ ਸ਼ੁਰਲੀਆਂ ਅਤੇ ਅਨਾਰ
ਅੱਜ ਦਿਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ।।
ਸੱਚੇ ਮਨ ਨਾਲ ਕਰੀਏ ਪੂਜਾ ਸਭ ਲਈ ਕਰੋ ਦੁਆਵਾਂ
ਸਦਾ ਮਿਹਰ ਦੀਆਂ ਸਿਰ ਸਾਡੇ ਤੇ ਰੱਖੇ ਸਤਿਗੁਰੂ ਛਾਵਾਂ
ਹਰਜਿੰਦਰ ਚੰਦੀ, ਖੁਸ਼ ਰਹੋ ਸਾਰੇ , ਭਲੀ ਕਰੇ ਕਰਤਾਰ
ਅੱਜ ਦਿਵਾਲੀ ਦਿਲੋਂ ਮੁਬਾਰਕ ਸਭ ਨੂੰ ਹੋਵੇ ਯਾਰ।।
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਮੋ 9464815725


