ਡੇਰਾਬੱਸੀ, (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ) ਪਤੰਜਲੀ ਭਾਰਤ ਸਵਾਭਿਮਾਨ ਯੋਗ ਸਮਿਤੀ ਡੇਰਾਬੱਸੀ ਦੇ 10 ਯੋਗ ਅਧਿਆਪਕਾਂ ਨੇ 12 ਅਕਤੂਬਰ ਤੋਂ 17 ਅਕਤੂਬਰ ਤੱਕ ਪਤੰਜਲੀ ਯੋਗ ਹਰਿਦੁਆਰ ਵਿੱਚ ਜਾ ਕੇ ਮੁੱਖ ਯੋਗ ਅਧਿਆਪਕ ਪ੍ਰਸ਼ਿਕਸ਼ਣ ਕੈਂਪ ਵਿੱਚ ਹਿੱਸਾ ਲਿਆ ਅਤੇ ਉੱਚ ਸਤਰ ਦਾ ਪ੍ਰਸ਼ਿਕਸ਼ਣ ਪ੍ਰਾਪਤ ਕੀਤਾ। ਪ੍ਰਸ਼ਿਕਸ਼ਣ ਪੂਰਾ ਕਰਕੇ ਵਾਪਸੀ ‘ਤੇ ਅੱਜ ਇਹ ਸਾਰੇ ਯੋਗ ਅਧਿਆਪਕਾਂ ਨੂੰ ਜੀ.ਬੀ.ਪੀ. ਰੋਜ਼ਵੁੱਡ ਐਸਟੇਟ-2 ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਪਤੰਜਲੀ ਪਰਿਵਾਰ ਦੇ ਸਾਧਕਾਂ, ਅਹੁਦੈਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਮਾਰੋਹ ਦੀ ਅਗਵਾਈ ਭਾਜਪਾ ਦੇ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ) ਜੀ ਨੇ ਕੀਤੀ। ਉਨ੍ਹਾਂ ਸਾਰੇ ਹਰਿਦੁਆਰ ਤੋਂ ਪ੍ਰਸ਼ਿਕਸ਼ਿਤ ਯੋਗ ਅਧਿਆਪਕਾਂ ਨੂੰ ਮਾਲਾ ਪਵਾ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਅੱਜ ਦਾ ਯੁੱਗ ਯੋਗ ਦਾ ਯੁੱਗ ਹੈ। ਉਨ੍ਹਾਂ ਕਿਹਾ ਕਿ ਪਤੰਜਲੀ ਦੇ ਸਾਰੇ ਸਾਧਕ ਅਤੇ ਸੇਵਾਦਾਰ ਲੋਕਾਂ ਤੱਕ ਯੋਗ ਨੂੰ ਪਹੁੰਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਪਵਨ ਧੀਮਾਨ ਨੇ ਪਤੰਜਲੀ ਵੱਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਯੋਗ ਕਲਾਸਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਸਮਾਜ ਵਿੱਚ ਸਿਹਤ ਜਾਗਰੂਕਤਾ ਫੈਲਾਉਣ ਲਈ ਇੱਕ ਮਹਾਨ ਮੁਹਿੰਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਯੋਗ ਕਰਕੇ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਤੇ ਖੁਸ਼ਹਾਲ ਬਣਾਉਣ। ਇਸ ਮੌਕੇ ‘ਤੇ ਰਾਜ ਪ੍ਰਭਾਰੀ ਭਾਰਤ ਸਵਾਭਿਮਾਨ ਸ਼੍ਰੀ ਨਵੀਂਨ ਫੁਲੇਰਾ, ਜ਼ਿਲ੍ਹਾ ਪ੍ਰਭਾਰੀ ਸੁਖਵਿੰਦਰ ਸਿੰਘ, ਤਹਿਸੀਲ ਪ੍ਰਭਾਰੀ ਹਰੀਸ਼ ਸਿੰਘ, ਸਵਰਨ ਸਿੰਘ, ਅਨਿਲ ਸ਼ਰਮਾ, ਸੋਹਨ ਧੀਮਾਨ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੇ ਅੰਤ ‘ਤੇ ਸਾਰੇ ਹਾਜ਼ਰ ਸਾਧਕਾਂ ਨੇ ਮਿਲ ਕੇ ਯੋਗ ਦੇ ਵਿਸ਼ਵ ਪ੍ਰਸਾਰ ਲਈ ਆਪਣੀ ਨਿੱਡ ਸ਼ਪਥ ਲਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



