HOME ਏਅਰ ਇੰਡੀਆ ਲੰਡਨ (ਗੈਟਵਿਕ) ਤੋਂ ਅੰਮ੍ਰਿਤਸਰ ਸਿੱਧੀਆਂ ਉਡਾਨਾਂ ਦੁਬਾਰਾ ਸ਼ੁਰੂ ਕਰਨ ਲਈ...

ਏਅਰ ਇੰਡੀਆ ਲੰਡਨ (ਗੈਟਵਿਕ) ਤੋਂ ਅੰਮ੍ਰਿਤਸਰ ਸਿੱਧੀਆਂ ਉਡਾਨਾਂ ਦੁਬਾਰਾ ਸ਼ੁਰੂ ਕਰਨ ਲਈ ਭਰਵਾਂ ਸੁਆਗਤ

2

  (ਸਮਾਜ ਵੀਕਲੀ)  ਸੇਵਾ ਟਰੱਸਟ ਯੂ.ਕੇ. ਵੱਲੋਂ ਏਅਰ ਇੰਡੀਆ ਲੰਡਨ (ਗੈਟਵਿਕ) ਤੋਂ ਅੰਮ੍ਰਿਤਸਰ ਸਿੱਧੀਆਂ ਉਡਾਨਾਂ ਦੁਬਾਰਾ ਸ਼ੁਰੂ ਕਰਨ ਲਈ ਭਰਵਾਂ ਸੁਆਗਤ ਏਅਰ ਇੰਡੀਆ ਦੇ ਗੁਜਰਾਤ ਹਾਦਸੇ ਤੋਂ ਬਾਅਦ ਲੰਡਨ ਤੋਂ ਅੰਮ੍ਰਿਤਸਰ ਦੀਆਂ ਸਿੱਧੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਸ ਨਾਲ ਪੰਜਾਬੀ ਭਾਈਚਾਰੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸੇਵਾ ਟਰੱਸਟ ਯੂ. ਕੇ. ਜੋ ਕਿ ਲੰਡਨ ਅਤੇ ਬਰਮਿੰਘਮ ਤੋਂ ਪੰਜਾਬ ਲਈ ਸਿੱਧੀਆਂ ਉਡਾਨਾਂ ਸੰਬੰਧੀ ਪਿਛਲੇ ਅੱਠ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਗੁਜਰਾਤ ਹਾਦਸੇ ਤੋਂ ਬਾਅਦ ਬੰਦ ਹੋਈਆਂ ਉਡਾਨਾਂ ਸੰਬੰਧੀ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਸੀ। ਸੇਵਾ ਟਰੱਸਟ ਦੇ ਚੈਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਏਅਰ ਇੰਡੀਆ ਨੇ ਗੈਟਵਿਕ ਤੋਂ ਅੰਮ੍ਰਿਤਸਰ ਲਈ 26 ਅਕਤੂਬਰ ਤੋਂ ਤਿੰਨ ਉਡਾਨਾਂ ਪ੍ਰਤੀ ਹਫ਼ਤਾ, ਬਰਮਿੰਘਮ ਤੋਂ ਅੰਮ੍ਰਿਤਸਰ ਵੀ ਹਰ ੇਕ ਹਫ਼ਤੇ ਦੀ ਤਿੰਨ ਉਡਾਨਾਂ ਅਤੇ ਬਰਮਿੰਘਮ ਦਿੱਲੀ ਦੀਆਂ ਤਿੰਨ ਉਡਾਨਾਂ ਸ਼ੁਰੂ ਕਰਨ ਜਾ ਰਹੀ ਹੈ ਜਿਸ ਦਾ ਸੇਵਾ ਟਰੱਸਟ ਵੱਲੋਂ ਸੁਆਗਤ ਅਤੇ ਧੰਨਵਾਦ ਹੈ। ਪਿਛਲੇ ਹਫ਼ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੀ ਭਾਰਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਵਾਰਤਾਲਾਪ ਦੌਰਾਨ ਯੂ.ਕੇ.-ਭਾਰਤ ਵਿੱਚ ਹਵਾਈ ਉਡਾਨਾਂ ਅਤੇ ਹਵਾਈ ਵਪਾਰ ਵਿੱਚ ਵਾਧਾ ਕਰਨ ਸੰਬੰਧੀ ਦੋਨਾਂ ਦੇਸ਼ਾਂ ਨੇ ਸਹਿਮਤੀ ਪ੍ਰਗਟਾਈ ਸੀ। ਏਅਰ ਇੰਡੀਆ ਵੱਲੋਂ ਉਡਾਨਾਂ ਵਿੱਚ ਕੀਤਾ ਵੱਡਾ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਦੋਨਾਂ ਦੇਸ਼ਾਂ ਵਿੱਚ ਹਵਾਈ ਆਵਾਜਾਈ ਅਤੇ ਵਪਾਰ ਵਿੱਚ ਹੋਰ ਵਾਧਾ ਹੋਵੇਗਾ। ਇਸ ਤੋਂ ਬਿਨਾਂ ਲੰਡਨ-ਦਿੱਲੀ ੳ ੁਡਾਨਾਂ 24 ਤੋਂ 28 ਪ੍ਰਤੀ ਹਫ਼ਤਾ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਮੁੰਬਰੀ, ਬੈਂਗਲੌਰ, ਅਹਿਮਦਾਬਾਦ ਤੋਂ ਵੀ ਸਿੱਧੀਆਂ ਉਡਾਨਾਂ ਬਹਾਲ ਕਰ ਦਿੱਤੀਆਂ ਹਨ। ਏਅਰ ਇੰਡੀਆ ਯੂ.ਕੇ. ਅਤੇ ਭਾਰਤ ਦਰਮਿਆਨ ਹਰੇਕ ਹਫ਼ਤੇ 61 ਉਡਾਨਾਂ ਚਲਾ ਰਹੀ ਹੈ ਜੋ ਕਿ ਸਭ ਤੋਂ ਵੱਧ ਉਡਾਨਾਂ ਹਨ ਜਿਸ ਵਿੱਚ 17 ਲੱਖ ਯਾਤਰੀ ਹਰ ਸਾਲ ਸਫ਼ਰ ਕਰਦੇ ਹਨ ਅਤੇ ਏਅਰ ਇੰਡੀਆ ਦੁਆਬਾ ਕੀਤੇ ਉਡਾਨਾਂ ਦੇ ਵਾਧੇ ਨਾਲ 25 ਲੱਖ ਯਾਤਰੀ ਸਲਾਨਾ ਯੂ.ਕੇ. ਤੋਂ ਭਾਰਤ ਜਾ ਸਕਣਗੇ। ਸੇਵਾ ਟਰੱਸਟ ਵੱਲੋਂ ਯੂ.ਕੇ. ਪੰਜਾਬ ਉਡਾਨਾਂ ਦੇ ਯੂ.ਕੇ. ਦਿੱਲੀ ਨਾਲੋਂ ਬੇਹੱਦ ਵੱਧ ਕਿਰਾਏ ਦਾ ਮਸਲਾ ਵੀ ਏਅਰ ਇੰਡੀਆ ਨਾਲ ਉਠਾਇਆ ਹੈ ਅਤੇ ਇਹ ਮੰਗ ਕੀਤੀ ਹੈ ਕਿ ਲੰਡਨ ਪੰਜਾਬ ਦੀਆਂ ਉਡਾਨਾਂ ਦਾ ਕਿਰਾਇਆ ਲੰਡਨ ਦਿੱਲੀ ਉਡਾਨਾਂ ਜਿੰਨਾ ਹੀ ਹੋਵੇ ਕਿੳ ੁਂਕਿ ਫ਼ਾਸਲੇ ਵਿੱਚ ਅੰਮ੍ਰਿਤਸਰ ਦਿੱਲੀ ਤੋਂ ਨਜ਼ਦੀਕ ਹੈ ਜਦਕਿ ਕਿਰਾਇਆ ਦਿੱਲੀ ਦ ੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਵਾਲੀ ਦੀਆਂ ਮੁਬਾਰਕਾਂ
Next articleਸਿਆਸਤਦਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ ਮਿਟੀ ਵਿੱਚ ਰੋਲ ਦਿੱਤਾ