(ਸਮਾਜ ਵੀਕਲੀ)
ਜਨਮ ਹੋਇਆ ਜਿਸ ਦਿਨ ਤੇਰਾ ਧੀਏ ,
ਭਾਗ ਤੂੰ ਘਰ ਨੂੰ ਲਾਇਆ।
ਡਾਕਟਰ ਕਹਿੰਦੇ ਕੁੜੀ ਹੋਈ ਏ,
ਇੱਕ ਵਾਰ ਮਨ ਜਿਹਾ ਘਬਰਾਇਆ।
ਪਰ ਪਾਪਾ ਤੇਰੇ ਨੇ ਦਿੱਤੀਆਂ ਵਧਾਈਆਂ,
ਸਭ ਦਾ ਹੌਸਲਾ ਵਧਾਇਆ।
ਨਾਨੇ ਤੇਰੇ ਨੂੰ ਚਾਅ ਇੰਨਾ ਚੜਿਆ,
ਸਾਰੀ ਰਾਤ ਨਾ ਤੈਨੂੰ ਗੋਦੀਓ ਲਾਹਿਆਂ ।
ਨਾਨੀ ਤੇਰੀ ਨੇ ਸੰਭਾਲਿਆ ਤੈਨੂੰ,
ਉਸ ਆਪਣਾ ਆਪ ਭੁਲਾਇਆ।
ਮਾਮੇ ਨੇ ਤੈਨੂੰ ਕਹਿ ਲਾਡਲੀ ਭਾਣਜੀ,
ਖੂਬ ਲਾਡ ਲਡਾਇਆ।
ਭੂਆਂ ਤੇਰੀਆਂ ਨੇ ਨਾਮ ਰੱਖਿਆ ਤੇਰਾ,
ਕਹਿ ‘ਮਹਿਰੀਨ’ ਤੈਨੂੰ ਘੁੱਟ ਸੀਨੇ ਨਾਲ ਲਾਇਆ।
ਦਾਦੀ ਤੇਰੀ ਨੇ ਕਹਿ ਆਪਣੀ ਚੌਥੀ ਧੀ,
ਮਾਣ ਤੇਰਾ ਵਧਾਇਆ।
ਤੇਰੀਆਂ ਕਿਲਕਾਰੀਆਂ ਨਾਲ ਰੋਣਕਾਂ ਘਰ ਆਈਆਂ,
ਖੁਸ਼ੀਆਂ ਨਾਲ ਘਰ ਰੁਸ਼ਨਾਇਆ।
ਪੜ੍ਹ- ਲਿਖ ਕੇ ਕਰੇ ਖੂਬ ਤਰੱਕੀ,
ਇਹੋ ਖੁਆਬ ਮਾਪਿਆਂ ਸਜਾਇਆ ।
ਇੱਕੋ ਅਰਦਾਸ ਰੱਬਾ ਸਦਾ ਸਲਾਮਤ ਰੱਖੀਂ ਨੰਨੀ ਕਲੀ ਨੂੰ,
ਜਿਸ ਨੂੰ ਤੂੰ ਸਾਡੀ ਝੋਲੀ ਪਾਇਆ।।
ਭਾਗ ਤੂੰ ਘਰ ਨੂੰ ਲਾਇਆ।
ਡਾਕਟਰ ਕਹਿੰਦੇ ਕੁੜੀ ਹੋਈ ਏ,
ਇੱਕ ਵਾਰ ਮਨ ਜਿਹਾ ਘਬਰਾਇਆ।
ਪਰ ਪਾਪਾ ਤੇਰੇ ਨੇ ਦਿੱਤੀਆਂ ਵਧਾਈਆਂ,
ਸਭ ਦਾ ਹੌਸਲਾ ਵਧਾਇਆ।
ਨਾਨੇ ਤੇਰੇ ਨੂੰ ਚਾਅ ਇੰਨਾ ਚੜਿਆ,
ਸਾਰੀ ਰਾਤ ਨਾ ਤੈਨੂੰ ਗੋਦੀਓ ਲਾਹਿਆਂ ।
ਨਾਨੀ ਤੇਰੀ ਨੇ ਸੰਭਾਲਿਆ ਤੈਨੂੰ,
ਉਸ ਆਪਣਾ ਆਪ ਭੁਲਾਇਆ।
ਮਾਮੇ ਨੇ ਤੈਨੂੰ ਕਹਿ ਲਾਡਲੀ ਭਾਣਜੀ,
ਖੂਬ ਲਾਡ ਲਡਾਇਆ।
ਭੂਆਂ ਤੇਰੀਆਂ ਨੇ ਨਾਮ ਰੱਖਿਆ ਤੇਰਾ,
ਕਹਿ ‘ਮਹਿਰੀਨ’ ਤੈਨੂੰ ਘੁੱਟ ਸੀਨੇ ਨਾਲ ਲਾਇਆ।
ਦਾਦੀ ਤੇਰੀ ਨੇ ਕਹਿ ਆਪਣੀ ਚੌਥੀ ਧੀ,
ਮਾਣ ਤੇਰਾ ਵਧਾਇਆ।
ਤੇਰੀਆਂ ਕਿਲਕਾਰੀਆਂ ਨਾਲ ਰੋਣਕਾਂ ਘਰ ਆਈਆਂ,
ਖੁਸ਼ੀਆਂ ਨਾਲ ਘਰ ਰੁਸ਼ਨਾਇਆ।
ਪੜ੍ਹ- ਲਿਖ ਕੇ ਕਰੇ ਖੂਬ ਤਰੱਕੀ,
ਇਹੋ ਖੁਆਬ ਮਾਪਿਆਂ ਸਜਾਇਆ ।
ਇੱਕੋ ਅਰਦਾਸ ਰੱਬਾ ਸਦਾ ਸਲਾਮਤ ਰੱਖੀਂ ਨੰਨੀ ਕਲੀ ਨੂੰ,
ਜਿਸ ਨੂੰ ਤੂੰ ਸਾਡੀ ਝੋਲੀ ਪਾਇਆ।।
ਮਨਪ੍ਰੀਤ ਕੌਰ (ਮਾਨਸਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly