ਪੰਦਰਾਂ ਅੱਠ ਵਾਲੀਏ,   

ਸੁਖਦੇਵ ਸਿੱਧੂ

(ਸਮਾਜ ਵੀਕਲੀ)

ਪੰਦਰਾਂ ਅੱਠ ਵਾਲੀਏ ਐ ਆਖੌਤੀਏ ਅਜ਼ਾਦੀਏ ਨੀਂ ਏਸ ਵਾਰ ਵੀ ਤੂੰ ਨੱਚ ਲਈਂ ਖੁੱਲ੍ਹ ਕੇ ।
ਗੋਰਿਆਂ ਦੇ ਨਾਲੋਂ ਦੁੱਖ ਹੋਰ ਵਧ ਰਹੇ ਨੇ,ਸਾਡੇ ਸਿਰਾਂ ਤੇ ਘੁੰਮੇ ਆਉਂਦੇ ਨੇ ਹਨੇਰੇ ਝੁੱਲ ਕੇ ।.. ..
ਅਜ਼ਾਦੀ ਵਿੱਚ ਕਿਰਤਾਂ ਨੂੰ ਭਰ ਬੂਰ ਪੈਣਾ ਹੁੰਦਾ,ਸ਼ਾਮਾਂ ਹੋਣ ਤੋਂ ਵੀ ਖੁਸ਼ੀਆਂ ਦੇ ਚਾਅ ਬਈ,
ਪੰਜੀਂ ਸਾਲੀਂ ਲੋਟੂਆਂ ਦੀ ਜੋਟੀ ਐਸੀ ਆਉਂਦੀ,ਲਾਉਂਦੀ ਰਵੇ ਸਾਡੇ ਹੱਕਾਂ ਤਾਈਂ ਢਾਅ ਬਈ,
ਬੜੇ ਹੀ ਬਣਾਈ ਜਾਣ ਮਾਰੂ ਜਹੇ ਕਾਨੂੰਨ ਕੋਹੜੇ,ਕਾਮਾ ਥੱਕੀ ਜਾਂਦਾ ਏ ਨਿੱਤ ਨਿੱਤ ਰੁਲ਼ ਕੇ…..
ਸ਼ਾਂਤੀ,ਨਿਰਭੈ ਇੱਥੋ ਲੱਭਦਾ ਨਹੀਂ ਭਾਲਿਆਂ ਪਰ ਦੰਗਿਆਂ ‘ਚ ਨਿੱਤ ਲੋਕੀ ਮਾਰੇ ਜਾਂਦੇ ਆ,
ਜਾਤ ਪਾਤ ਤੇ ਫਿਰਕੂ-ਵੰਡ ਪਾੜੋਧਾੜ ਵਿੱਚ ਘੁੰਮਦੀ,ਧਰਮੀ-ਖੇਡਾਂ ‘ਚ ਵੀ ਲਿਤਾੜੇ ਜਾਂਦੇ ਆ,
ਸਾਡੇ ਘਰ-ਨੁੰਮਾਂ ਵਸੇਬਿਆਂ ਦੀ ਮੰਦੀ ਜਿਹੀ ਸਾਰ ਲੈ ਲਾ,ਆ ਜਾਵੀਂ ਕਿਤੇ ਕਦੇ ਭੁੱਲ ਕੇ…. .
ਜਿਦ ਜਿਦ ਬੂਹੇ ਬੰਦ ਕਰੀ ਜਾਂਦੇ ਰੋਜ਼ਗਾਰ ਵਾਲੇ,ਜੇ ਮੰਗੀਏ ਤਾਂ ਡਾਂਗਾਂ ਮਾਰ ਮਾਰ ਭੰਨਦੇ,
ਹਰ ਜ਼ਾਲਮਾਨੀ ਹਕੂਮਤ ਅੱਤ ਚੁੱਕੀ ਰੱਖੇ,ਸੰਵਿਧਾਨਕ ਲਹਿਜੇ ਨੂੰ ਵੀ ਰਤਾ ਨਹੀਂਓਂ ਮੰਨਦੇ,
ਨੌਕਰੀਆਂ ਦੀ ਕਾਂਟ ਛਾਂਟ ਘਰੀਂ ਤੋਰੀ ਜਾਵੇ,ਕਿਓਂ ਖੋਹੇ ਜਾਂਦੇ ਨੇ ਤਪਦੇ ਤਵਿਆਂ ਤੋਂ ਫੁਲਕੇ….
ਤਾਨਾਸ਼ਾਹੀ ਵੱਲ ਦੇਸ਼ ਤੇਜੀ ਨਾਲ ਜਾ ਰਿਹੈ ਉੱਤੋਂ ਦੇਸ਼-ਭਗਤਾਂ ਨੂੰ ਹੀ ਗੁੱਠੇ ਲਾਈ ਜਾਂਦੇ ਨੇ,
ਬਾਬਿਆਂ ਤੇ ਗਦਰੀਆਂ ਦੇ ਵਾਰਸਾਂ ਨੂੰ ਕੰਗਾਲ ਕਰ ਵੱਧ ਟੈਕਸਾਂ ਦਾ ਬੋਝ ਪਾਈ ਜਾਂਦੇ ਨੇ,
ਕਰਜ਼ੇ ਨੂੰ ਲਾਹੁੰਦਿਆਂ ਬੁਢਾਪਾ ਵੀ ਜੁਆਬ ਦੇਵੇ,ਰਹਿ ਗਏ ਨੇ ਲਹੂ ਅਤੇ ਹੱਡੀਆਂ ਖੁਰ ਕੇ….
ਹਸਪਤਾਲਾਂ ‘ਚ ਰੁਲ਼ ਰਹੇ ਮਰੀਜਾਂ ਦੀਆਂ ਝਾਕੀਆਂ ਨਾ,ਨਾ ਹੀ ਦੇਖੀਏ ਚਿੱਟੇ ਦੇ ਵਪਾਰ ਨੂੰ,
ਕਾਣੀ-ਵੰਡ,ਤੇਰ ਮੇਰ ਤੇ ਰਿਸ਼ਵਤ ਦੇ ਸੱਚ ਵਾਲੀ ਕਦੇ ਦਿਖਾਂਉਂਦੇ ਨਹੀਂ ਅੰਨ੍ਹੀਂ ਮਾਰੋ ਮਾਰ ਨੂੰ,
ਨਾ ਦੀ ਅਜ਼ਾਦੀਏ ਨੀਂ ਚੋਜ਼ ਤੇਰੇ ਨਾਟਕੀ ਨੀ,ਫਿਰ ਵੀ ਤੱਕਦੇ ਰਹੇ ਤੇਰੇ ਨਾਂ ਉੱਤੇ ਡੁੱਲ੍ਹਕੇ….
ਦੇਸ਼ ਦਿਆਂ ਵੈਰੀਆਂ ਨੂੰ ਆਈ ਰਾਸ ਅਜ਼ਾਦੀਏ,ਚੋਰ ਡਾਕੂ ਤੇ ਦਲਾਲਾਂ ਦੀ ਪੂਰੀ ਮਿੱਤ ਤੂੰ,
ਭਾਈ ਭਤੀਜੇ ਦੇਖ ਬੁਰੈਲਰ ਬਣੇ ਟਹਿਲਦੇ,ਅਸਲ ਪਰਿਭਾਸ਼ਾ ਤੋਂ ਹੀ ਹੋਈ ਜਾਂਵੇਂ ਠਿੱਠ ਤੂੰ,
ਲੋਕਾਂ ਨੂੰ ਮਟਕ ਤੇਰੀ ਰਾਸ ਨੀਂ ਹੈਗੀ,ਅਸਲੀ ਲੈ ਆਵਂਗੇ ਆਪਣੇ ਹਾਣ ਲਈ ਘੁਲਕੇ…..
ਸੁਖਦੇਵ ਸਿੱਧੂ      
ਸੰਪਰਕ ਨੰਬਰ   :    9888633481 .

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article 16 ਅਗਸਤ ਬਰਸੀ ਤੇ ਵਿਸ਼ੇਸ਼-ਪਦਮ ਸ਼੍ਰੀ ਫਿਲਾਸਫਰ ਗਲਪਕਾਰ ਗੁਰਦਿਆਲ ਸਿੰਘ”
Next articleਜਨਮਦਿਨ ਮੁਬਾਰਕ ਮਹਿਰੀਨ ਕੌਰ