HOME ਐਚ ਪੀ ਮਾਡਲ ਸਕੂਲ ਦੇ ਏਕਨੂਰ ਸਿੰਘ ਨੇ ਗੱਡੇ ਬੁਲੰਦੀ ਦੇ ਝੰਡੇ

ਐਚ ਪੀ ਮਾਡਲ ਸਕੂਲ ਦੇ ਏਕਨੂਰ ਸਿੰਘ ਨੇ ਗੱਡੇ ਬੁਲੰਦੀ ਦੇ ਝੰਡੇ

1
ਐਚ ਪੀ ਮਾਡਲ ਸਕੂਲ ਸੰਗੋਵਾਲ ਦੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ (ਤਸਵੀਰ ਹਰਜਿੰਦਰ ਚੰਦੀ)

3000 ਹਜ਼ਾਰ ਮੀਟਰ ਰੇਸ ਪਹਿਲੀ ਪੁਜੀਸ਼ਨ ਤੇ ਜਿੱਤ ਕੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਕੀਤਾ ਪ੍ਰਵੇਸ਼ 

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਇਲਾਕੇ ਦੇ ਨਾਮਵਰ ਐਸ ਪੀ ਮਾਡਲ ਸਕੂਲ ਸੰਗੋਵਾਲ ਦੇ ਵਿਦਿਆਰਥੀ ਏਕਨੂਰ ਸਿੰਘ ਨੇ ਪੰਜਾਬ ਸਕੂਲ ਖੇਡਾਂ ਦੇ ਜ਼ੋਨਲ ਐਥਲੈਟਿਕਸ ਮੀਟ ਵਿਚ ਅੰਡਰ 17 ਵਿਚ 3000 ਮੀਟਰ ਰੇਸ ਵਿਚ ਪਹਿਲੀ ਪੁਜੀਸ਼ਨ  ਕਰਦੇ ਜ਼ਿਲਾਂ ਪੱਧਰੀ ਖੇਡਾਂ ਵਿਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਅੰਡਰ 19 ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀ ਗੋਰਵ ਨੇ ਡਿਸਕ ਥਰੋ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਹਰਜੀਤ ਸਿੰਘ  ਅੰਡਰ 19 ਹਾਈ ਜੰਪ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸੇ ਸਕੂਲ ਦੇ ਅਨਰਾਜ ਸਿੰਘ ਨੇ ਡਿਸਕ ਥਰੋ ਵਿਚ ਤੀਜੀ, ਅਰਮਾਨ ਸਿੰਘ ਨੇ ਹੈਮਰ ਥਰੋ ਵਿਚ ਤੀਜੀ, ਕਾਸ਼ ਦੀਪ ਸਿੰਘ ਨੇ ਸਾਟ ਪੁਟ ਵਿਚ ਤੀਜੀ ਪੁਜੀਸ਼ਨ ਹਾਸਲ ਕਰਕੇ ਨਾਮਣਾ ਖੱਟਿਆ ।  ਸਕੂਲ ਪ੍ਰੈਜ਼ੀਡੈਂਟ ਸਰਦਾਰ ਹਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਖੁਸ਼ੀ ਦੇ ਪਲ ਸਾਂਝੇ ਕੀਤੇ । ਖੇਡਾਂ ਵਿਚ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਇਨ੍ਹਾਂ ਖਿਡਾਰੀਆਂ ਨੂੰ ਜਿਥੇ ਸਕੂਲ ਮਨੈਜਮੈਟ ਵੱਲੋਂ   ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਥੇ ਇਨ੍ਹਾਂ ਬੱਚਿਆਂ ਦੇ ਕੋਚ ਪਰਮਿੰਦਰ ਸਿੰਘ ਅਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article” ਰੂਹਾਨੀ ਰਿਸ਼ਤਿਆਂ ਦਾ ਬਿਰਤਾਂਤ ਸਿਰਜਦਾ ਨਾਵਲ – ਰਿਸ਼ਤਿਆਂ ਦੀ ਧੁੱਪ – ਛਾਂ”
Next articleਸੀ.ਟੀ.ਯੂ ਟੈਲੈਂਟ ਹੰਟ 2025 ਵਿਦਿਆਰਥੀਆਂ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ