HOME ਗੁਰਪੂਰਵ ਮੌਕੇ ਕਵਿਤਾ ਗਾਉਣ ਵਾਲੇ ਬੱਚਿਆਂ ਨੂੰ ਇਨਾਮਾਂ ਤੇ ਧਾਰਮਿਕ ਲਿਟਰੇਚਰ ਨਾਲ...

ਗੁਰਪੂਰਵ ਮੌਕੇ ਕਵਿਤਾ ਗਾਉਣ ਵਾਲੇ ਬੱਚਿਆਂ ਨੂੰ ਇਨਾਮਾਂ ਤੇ ਧਾਰਮਿਕ ਲਿਟਰੇਚਰ ਨਾਲ ਕੀਤਾ ਸਨਮਾਨਿਤ

2
ਅਮਰਗੜ੍ਹ   (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਟਿਕਾਣਾ ਸਾਹਿਬ ਪਾਤਸ਼ਾਹੀ ਪਹਿਲੀ ਸੇਵਾ ਸੋਸਾਇਟੀ ਰਜਿ.ਪਿੰਡ ਭੁੱਲਰਾਂ ਦੇ ਪ੍ਰੈਸ ਸਕੱਤਰ ਬੀਬੀ ਗੁਰਦੇਵ ਕੌਰ ਨੇ ਦੱਸਿਆ ਕਿ ਸੋਸਾਇਟੀ ਵਲੋਂ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 1 ਜਨਵਰੀ ਤੋਂ 5 ਜਨਵਰੀ ਤੱਕ  ਪਿੰਡ ਭੁੱਲਰਾਂ ਤੇ ਬਨਭੌਰਾ ਵਿਖੇ ਲੋਕਾਂ ਘਰਾਂ ਚ ਗੁਰਮਤਿ ਸਮਾਗਮ ਕੀਤੇ ਗਏ, ਜਿਸ ਵਿੱਚ ਸੰਗਤੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸਮੇਤ ਰੋਜ਼ਾਨਾ ਬੱਚਿਆਂ ਵਲੋਂ ਕਵਿਤਾਵਾਂ ਗਾਉਣ ਦੇ ਮੁਕਾਬਲੇ ਕਰਵਾਏ ਗਏ। ਭਾਈ ਜਗਤਾਰ ਸਿੰਘ ਬਨਭੌਰੇ ਵਾਲਿਆਂ ਨੇ ਪੰਜੇ ਦਿਨ ਦੀਵਾਨ ਸਿਜਾਏ, ਸਮਾਗਮ ਦੀ ਸਮਾਪਤੀ ਉਪਰੰਤ ਪਹਿਲੀ ਪੁਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ ਗਰਮ ਕੋਟ ਤੇ ਪੜ੍ਹਨ ਲਈ ਸ਼ਟੇਸ਼ਨਰੀ ਦੇਕੇ ਸਨਮਾਨਿਤ ਕੀਤਾ ਗਿਆ, ਦੂਜੀ ਪੁਜੀਸ਼ਨ ਵਾਲਿਆਂ ਨੂੰ ਗਰਮ ਕੋਟ ਦਿਤੇ ਗਏ, ਤੀਜੀ ਪੁਜੀਸ਼ਨ ਵਾਲਿਆਂ ਨੂੰ ਸ਼ਟੇਸ਼ਨਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਜਾਤ-ਅਭਿਮਾਨ ਤੇ ਸੁਰਤ ਦੀ ਕਰਾਮਾਤ ਦੀਆਂ ਕਿਤਾਬਾਂ ਵੰਡੀਆਂ ਗਈਆਂ।ਕੀਰਤਨ ਕਰਨ ਵਾਲੇ ਸਿੰਘਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਵਿਤਾ ਗਾਉਣ ਤੇ ਰੋਜ਼ਾਨਾ ਹਾਜ਼ਰੀ ਭਰਨ ਵਿੱਚ 16 ਬੱਚਿਆ ਨੇ ਭਾਗ ਲਿਆ।ਇਹ ਗੁਰਮਤਿ ਸਮਾਗਮ ਕਰਾਉਣ ਦਾ ਮਨੋਰਥ ਬੱਚਿਆ ਨੂੰ ਗੁਰਮਤਿ ਨਾਲ ਜੋੜਨ ਦਾ ਹੈ ਤਾਂ ਜੋ ਬੱਚਿਆਂ ਨੂੰ ਸਮਾਜ ਦੀਆਂ ਨਸ਼ੇ ਵਰਗੀਆਂ ਅਨੇਕਾਂ ਬੁਰਾਈਆ ਤੋਂ ਬਚਾਇਆ ਜਾ ਸਕੇ, ਬੱਚੇ ਚੰਗਾ ਜੀਵਨ ਜਿਊਣ ਅਤੇ ਸਰਬੱਤ ਦਾ ਭਲਾ ਦੇ ਕਾਰਜ ਜੀਵਨ ਵਿੱਚ ਕਰਦੇ ਰਹਿਣ, ਸਮਾਗਮ ਚ ਬੇਅੰਤ ਸੰਗਤਾਂ ਨੇ ਹਾਜਰੀ ਭਰੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਤ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਪੰਜਾਬ ਦੀਆਂ ਪੰਜ ਲੜਕੀਆਂ ਦੀ ਸੁਰੱਖਿਅਤ ਵਾਪਸੀ*
Next articleਸੈਣੀ ਬਰਾਦਰੀ ਦੇ ਵਫ਼ਦ ਵੱਲੋਂ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ ,ਸੈਣੀ ਭਵਨ ਨੂੰ ਜਲਦੀ ਖਾਲੀ ਕਰਵਾਇਆ ਜਾਵੇ