HOME ਗੁਰੂਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ 5 ਨਵੰਬਰ ਨੂੰ ਮਨਾਇਆ ਜਾਵੇਗਾ ...

ਗੁਰੂਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ 5 ਨਵੰਬਰ ਨੂੰ ਮਨਾਇਆ ਜਾਵੇਗਾ ਸ਼੍ਰੀ ਗੁਰੂ ਨਾਨਕ ਦੇ ਜੀ ਦਾ ਪ੍ਰਕਾਸ਼ ਪੁਰਬ

6
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਠਗੜ੍ਹ ਦੇ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ  ਬਹੁਤ ਹੀ ਸ਼ਰਧਾ ਨਾਲ ਸੰਗਤਾਂ ਵਲੋਂ 5 ਨਵੰਬਰ ਨੂੰ  ਮਨਾਇਆ ਜਾਵੇਗਾ | ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਡਾ ਬਲਦੇਵ ਸਿੰਘ ਪਨੇਸਰ ਨੇ ਦੱਸਿਆ ਕਿ 3 ਨਵੰਬਰ ਨੂੰ  ਸ਼੍ਰੀ ਆਖੰਡ ਪਾਠ ਸਾਹਿਬ ਸੁਖਪਾਲ ਸਿੰਘ ਸਹੋਤਾ ਦੇ ਪਰਿਵਾਰ ਵਲੋਂ ਆਰੰਭ ਕਰਵਾਏ ਜਾਣਗੇ  ਜਿੰਨਾਂ ਦੇ ਭੋਗ 5 ਨਵੰਬਰ  ਨੂੰ  ਪਾਏ ਜਾਣਗੇ | ਭੋਗ ਦੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿੱਚ ਮੁੱਖ ਤੌਰ ਤੇ ਸੰਤ ਮਹਿਤਾਬ ਸਿੰਘ ਠੇਰੀ ਸਾਹਿਬ ਵਾਲਿਆਂ ਦੇ ਜੱਥੇ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ  ਨਿਹਾਲ ਕੀਤਾ ਜਾਵੇਗਾ | ਇਸ ਮੌਕੇ ਤੇ  ਸੰਗਤਾ ਲਈ ਚਾਹ ਪਕੌੜੇ ਤੇ ਗੁਰੂ ਦੀ ਦੇ ਲੰਗਰ ਅਟੁੱਟ ਵਰਤਾਏ ਜਾਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleताजमहल: कुत्सित इरादों से पुरानी बातों का दुहराव
Next articleਡਾਕਟਰ ਰਵਜੋਤ ਕੈਬਨਿਟ ਮੰਤਰੀ ਅਤੇ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਪੂਰੀ ਸਰਗਰਮੀ ਨਾਲ ਕੀਤਾ ਚੋਣ ਪ੍ਰਚਾਰ