HOME ਬਸਪਾ ਜ਼ਿਲ੍ਹਾ ਸੰਗਰੂਰ ਦੀ ਸੰਗਠਨ ਸਮੀਖਿਆ ਮੀਟਿੰਗ 25 ਜੂਨ ਨੂੰ: ਡਾ. ਮੱਖਣ...

ਬਸਪਾ ਜ਼ਿਲ੍ਹਾ ਸੰਗਰੂਰ ਦੀ ਸੰਗਠਨ ਸਮੀਖਿਆ ਮੀਟਿੰਗ 25 ਜੂਨ ਨੂੰ: ਡਾ. ਮੱਖਣ ਸਿੰਘ

13

ਲੋਕ ਸਭਾ ਸੰਗਰੂਰ ਅੰਦਰ ਨੌਜਵਾਨਾਂ ਦਾ ਜੋਸ਼ ਬਸਪਾ ਨਾਲ: ਇੰਜੀ. ਅਮਨ ਬੋਧ

ਖਨੌਰੀ,   (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾ ) ਅੱਜ ਬੇਗਮਪੁਰਾ ਧਾਮ ਖਨੌਰੀ ਦੀ ਧਰਮਸ਼ਾਲਾ ਵਿਖੇ ਬਹੁਜਨ ਸਮਾਜ ਪਾਰਟੀ ਹਲਕਾ ਲਹਿਰਾ ਦੀ ਸੰਗਠਨਾਤਮਕ ਸਮੀਖਿਆ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੁੱਖ ਤੌਰ ’ਤੇ ਡਾ. ਮੱਖਣ ਸਿੰਘ (ਸੂਬਾ ਜਨਰਲ ਸਕੱਤਰ), ਇੰਜੀ. ਅਮਨ ਬੋਧ (ਇੰਚਾਰਜ ਲੋਕ ਸਭਾ ਸੰਗਰੂਰ), ਜ਼ਿਲ੍ਹਾ ਪ੍ਰਧਾਨ ਸਤਿਗੁਰੂ ਸਿੰਘ ਮੱਟੂ, ਸੀਨੀਅਰ ਆਗੂ ਪਵਿੱਤਰ ਸਿੰਘ ਅਤੇ ਰਤਨ ਸਿੰਘ ਸੰਗਰੂਰ ਸ਼ਾਮਲ ਹੋਏ। ਮੀਟਿੰਗ ਦੌਰਾਨ ਹਲਕੇ ਅੰਦਰ ਬਸਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਜਾਬ ਸੰਭਾਲੋ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਮੱਖਣ ਸਿੰਘ ਨੇ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚਲਾਈ ਜਾ ਰਹੀ “ਪੰਜਾਬ ਸੰਭਾਲੋ ਮੁਹਿੰਮ” ਸਬੰਧੀ ਵਰਕਰਾਂ ਨੂੰ ਲਾਮਬੰਦ ਕੀਤਾ। ਸੰਗਠਨ ਦੇ ਵਿਸਥਾਰ ਤਹਿਤ ਰਾਮਦਾਸ ਭੁੱਕਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਹਰਦੀਪ ਨੰਬਰਦਾਰ ਅਤੇ ਭੂਰਾ ਸਿੰਘ ਲਹਿਲ ਨੂੰ ਹਲਕਾ ਕੋਆਰਡੀਨੇਟਰ, ਰੂਪ ਸਿੰਘ ਠਸਕਾ ਨੂੰ ਹਲਕਾ ਕੈਸ਼ੀਅਰ, ਪਰਦੀਪ ਅਨਦਾਣਾ ਨੂੰ ਅਨਦਾਣਾ ਸੈਕਟਰ ਦਾ ਪ੍ਰਧਾਨ ਅਤੇ ਗੁਰਪ੍ਰੀਤ ਸੈਨ ਨੂੰ ਖਨੌਰੀ ਸੈਕਟਰ ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਇੰਜੀ. ਅਮਨ ਬੋਧ ਨੇ ਕਿਹਾ ਕਿ ਲੋਕ ਸਭਾ ਸੰਗਰੂਰ ਅੰਦਰ ਨੌਜਵਾਨਾਂ ਦਾ ਰੁਝਾਨ ਤੇ ਜੋਸ਼ ਲਗਾਤਾਰ ਬਸਪਾ ਵੱਲ ਵੱਧ ਰਿਹਾ ਹੈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਡਾ. ਮੱਖਣ ਸਿੰਘ ਨੇ ਦੱਸਿਆ ਕਿ 25 ਜੂਨ ਨੂੰ ਸੰਗਰੂਰ ਦੇ ਮਾਯੁਰ ਪੈਲਸ ਵਿਖੇ ਜ਼ਿਲ੍ਹਾ ਸੰਗਰੂਰ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਦੀ ਸੰਗਠਨ ਸਮੀਖਿਆ ਮੀਟਿੰਗ ਕਰਵਾਈ ਜਾ ਰਹੀ ਹੈ। ਇਸ ਮੀਟਿੰਗ ਵਿੱਚ ਮੁੱਖ ਕੇਂਦਰੀ ਇੰਚਾਰਜ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ, ਕੇਂਦਰੀ ਇੰਚਾਰਜ ਵਿਪੁਲ ਕੁਮਾਰ, ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਜ਼ਿਲ੍ਹਾ ਪ੍ਰਧਾਨ ਸਤਿਗੁਰੂ ਸਿੰਘ ਮੱਟੂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ, ਜਦਕਿ ਹਲਕਾ ਪ੍ਰਧਾਨ ਡਾ. ਰਾਜਕੁਮਾਰ ਜੱਸਲ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਮੀਤ ਪ੍ਰਧਾਨ ਗੁਰਪ੍ਰੀਤ ਕੰਬੋਜ, ਸਕੱਤਰ ਅਮਰੀਕ ਮੰਡਵੀ, ਖਨੌਰੀ ਸ਼ਹਿਰੀ ਪ੍ਰਧਾਨ ਗੁਲਾਬ ਸਿੰਘ ਛਾਛੀਆ, ਦਿਹਾਤੀ ਪ੍ਰਧਾਨ ਰਾਜਵੀਰ ਸਿੰਘ, ਸ਼ਹਿਰੀ ਮੀਤ ਪ੍ਰਧਾਨ ਸੋਨੂੰ ਰਾਣਾ, ਜੋਨ ਇੰਚਾਰਜ ਜਸਵੰਤ ਚੌਹਾਨ, ਸੀਨੀਅਰ ਆਗੂ ਬਾਲੀ ਲਹਿਲ, ਸੋਹਨ ਗੁਲਾੜੀ, ਚੰਨਣ ਭੂਲਣ, ਕਾਲਾ ਨੰਬਰਦਾਰ, ਵਿਕਾਸ, ਸਾਹਿਬ ਛਾਛੀਆ, ਦੇਸਰਾਜ, ਗੁਰਸੇਵਕ ਰਾਮਪੁਰਾ, ਸੰਦੀਪ ਫੂਲਦ,ਮੰਗਾ ਰਾਮਪੁਰਾ ਸੁਖਮਨ, ਰਾਜੇਸ ,ਹਰਮਨ, ਸ਼ਾਲੂ, ਸਿਮਰਜੀਤ ਅਤੇ ਹੋਰ ਕਈ ਆਗੂ ਤੇ ਵਰਕਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਸਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਸੰਗਠਨ ਨੂੰ ਬੂਥ ਪੱਧਰ ਤੱਕ ਕਰੇਗੀ ਮਜ਼ਬੂਤ: ਰਾਮ ਜੀ ਗੌਤਮ, ਬਿਪਲ ਕੁਮਾਰ, ਡਾ. ਕਰੀਮਪੁਰੀ
Next articleਚੰਡੀਗੜ੍ਹ ਨੂੰ ਜਥੇਬੰਦਕ ਤੌਰ ‘ਤੇ ਪੰਜਾਬ ਨਾਲ ਜੋੜਿਆ ਗਿਆ, ਸਰਿੰਦਰ ਸਿੰਘ ਖੁੱਡਾ ਅਲੀ ਸ਼ੇਰ ਬਣਾਏ ਗਏ ਲੋਕ ਸਭਾ ਇੰਚਾਰਜ: –ਡਾ. ਅਵਤਾਰ ਸਿੰਘ ਕਰੀਮਪੁਰੀ