ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਗੁਰਦੁਆਰਾ ਦੁੱਖ ਨਿਵਾਰਣ ਸ੍ਰੀ ਗੁਰੂ ਨਾਨਕ ਚਰਨਸਰ, ਭੀਖੋਵਾਲ ਵਿਖੇ ਧੰਨ ਧੰਨ ਬਾਬਾ ਭਰਥਰੀ ਸਾਹਿਬ ਜੀ ਦੀ ਪਾਵਨ ਯਾਦ ’ਚ 75ਵਾਂ ਸਾਲਾਨਾ ਕੀਰਤਨ ਦਰਬਾਰ, ਸੰਤ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਸੰਪੰਨ ਹੋਇਆ। ਇਸ ਤਿੰਨ ਰੋਜ਼ਾ ਧਾਰਮਿਕ ਸਮਾਗਮ ’ਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਏ ਅਤੇ ਬਾਬਾ ਭਰਥਰੀ ਸਾਹਿਬ ਜੀ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਸਮਾਗਮ ਦੀਆਂ ਸਮੂਹ ਧਾਰਮਿਕ ਰਸਮਾਂ ਭਾਈ ਬਲਵੰਤ ਸਿੰਘ ਹਜ਼ੂਰੀ ਰਾਗੀ ਭੀਖੋਵਾਲ ਅਤੇ ਭਾਈ ਜਸਵੰਤ ਸਿੰਘ ਵੱਲੋਂ ਸ਼ਰਧਾ ਅਤੇ ਮਰਯਾਦਾ ਅਨੁਸਾਰ ਸੰਪੰਨ ਕੀਤੀਆਂ ਗਈਆਂ।ਸਮਾਗਮ ਦੇ ਅੰਤਿਮ ਦਿਨ 18 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਉਪਰੰਤ ਵਿਸ਼ਾਲ ਪੰਡਾਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ’ਚ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ’ਚ ਪ੍ਰਮੁੱਖ ਸੰਤ ਮਹਾਪੁਰਸ਼, ਵਿਦਵਾਨ ਅਤੇ ਰਾਗੀ ਜਥੇ ਸ਼ਾਮਲ ਹੋਏ, ਜਿਨ੍ਹਾਂ ’ਚ ਹੰਤ ਉਪੇਂਦਰ ਪਰਾਸ਼ਰ ਧਰਮਸ਼ਾਲਾ ਮਹੰਤਾ ਨਜ਼ਦੀਕ ਚਿੰਤਪੁਰਨੀ, ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ , ਮਹੰਤ ਰਮਿੰਦਰ ਦਾਸ ਬਹਾਦੁਰਪੁਰ, ਸੰਤ ਬਲਵੰਤ ਸਿੰਘ ਹਰਖੋਵਾਲ, ਸੰਤ ਰਣਜੀਤ ਸਿੰਘ ਗੁਰਦੁਆਰਾ ਸ਼ਹੀਦ ਸਿੰਘਾਂ ਡਗਾਣੇਵ ਲੇ, ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਮਹਿੰਦਰ ਸਿੰਘ ਅਗੌਧ, ਸੰਤ ਬਲਬੀਰ ਸਿੰਘ ਖਾਲਸਾ, ਸੰਤ ਜਗਜੀਤ ਸਿੰਘ ਬਰਾਡ਼ੀ , ਹਰਚਰਨ ਸਿੰਘ ਖਾਲਸਾ, ਭਗਵਾਨ ਸਿੰਘ ਚੌਹਾਨ, ਸੰਤ ਤੇਜਾ ਸਿੰਘ ਖੁੱਡਾ ਵਾਲੇ, ਸੰਤ ਕਰਨੈਲ ਸਿੰਘ ਨਿਰਮਲਾ ਮੰਡਲ, ਸੰਤ ਬਹਾਦੁਰ ਸਿੰਘ, ਸੰਤ ਸਿਮਰਨ ਸਿੰਘ , ਬਾਬਾ ਨਾਗਰ ਸਿੰਘ, ਸਵਾਮੀ ਮਹਾਦੇਵ ਪੁਰੀ ਗੌਸ਼ਾਲਾ ਮੰਗੂਵਾਲ, ਸੰਤ ਅਮਰਜੀਤ ਸਿੰਘ ਹਰਖੋਵਾਲ, ਭਾਈ ਬਲਵੰਤ ਸਿੰਘ ਹਜ਼ੂਰੀ ਰਾਗੀ ਭੀਖੋਵਾਲ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਜਸਵੰਤ ਸਿੰਘ ਹਜ਼ੂਰੀ ਰਾਗੀ, ਭਾਈ ਸੁਰਜੀਤ ਸਿੰਘ ਵਾਰਿਸ ਢਾਡੀ ਜਥਾ, ਸੰਤ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ, ਭਾਈ ਦਲੇਰ ਸਿੰਘ ਢਾਡੀ ਜਥਾ ਅਤੇ ਹੋਰ ਕਈ ਕੀਰਤਨੀ ਸ਼ਾਮਲ ਸਨ।ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਸਾਬਕਾ ਵਿਧਾਇਕ ਪਵਨ ਆਦੀਆ, ਗੁਰਕੰਵਲ ਸਿੰਘ ਆਈ. ਏ. ਐੱਸ. ਡਿਪਟੀ ਕਮਿਸ਼ਨਰ, ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ, ਹਰਪ੍ਰੀਤ ਸਿੰਘ ਐੱਮ. ਡੀ., ਅਵਤਾਰ ਸਿੰਘ ਜੌਹਲ, ਮੋਹਨ ਲਾਲ ਪਹਿਲਵਾਨ, ਗੁਰਜੀਤ ਸਿੰਘ ਨੀਲਾ ਨਲੋਆ, ਬਲਜੀਤ ਸਿੰਘ ਭੀਖੋਵਾਲ, ਜਰਨੈਲ ਸਿੰਘ ਗੜ੍ਹਦੀਵਾਲਾ, ਜਸਵਿੰਦਰ ਸਿੰਘ ਵਿਰਦੀ ਯੂ. ਕੇ., ਮਨਜੀਤ ਸਿੰਘ ਪਨੇਸਰ ਯੂ. ਕੇ., ਵਿਜੈ ਸਿੰਘ ਯੂ. ਕੇ., ਭਗਵਾਨ ਸਿੰਘ ਜੌਹਲ, ਬੀਬੀ ਹਰਿੰਦਰਜੀਤ ਕੌਰ, ਬੀਬੀ ਹਰਮੀਤ ਕੌਰ, ਗੁਰਪ੍ਰੀਤ ਗੋਪੀ, ਅਮਨਦੀਪ ਸਿੰਘ ਸੰਨੀ ਅਤੇ ਹੋਰ ਹਾਜ਼ਰ ਸ਼ਖਸੀਅਤਾਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਬੰਧਕਾਂ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly