ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਗੁਰੂਦੁਆਰਾ ਮਾਛੀਵਾੜਾ ਸਾਹਿਬ ਤੇ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਗੁਰੂਦੁਆਰਾ ਕਲਗੀਧਰ ਸਾਹਿਬ ਅੱਪਰਾ ਤੋਂ 100 ਦੇ ਕਰੀਬ ਸੰਗਤਾਂ ਦਾ ਜੱਥਾ ਦੋ ਬੱਸਾਂ ਰਾਹੀਂ ਜੈਕਾਰੇ ਛੱਡਦਾ ਰਵਾਨਾ ਹਇਆ | ਇਹ ਸੰਗਤਾਂ ਪਿੰਡ ਅੱਪਰਾ, ਮੋਂਰੋਂ, ਤਾਹਰਪੁਰ, ਤੂਰਾਂ ਤੇ ਇਲਾਕੇ ਦੇ ਹੋਰ ਪਿੰਡਾਂ ਨਾਲ ਸੰਬੰਧਤ ਸਨ | ਇਸ ਮੌਕੇ ਸੰਗਤਾਂ ਨੇ ਗੁਰੂਦੁਾਰਾ ਚਰਨ ਕੰਵਲ ਸਾਹਿਬ ਮਾਛੀਵਾੜਾ, ਗੁਰੂਦੁਆਰਾ ਫਤਿਹਗੜਸਾਹਿਬ, ਗੁਰੂਦੁਆਰਾ ਠੰਡਾ ਬੁਰਜ ਸਾਹਿਬ, ਗੁਰੂਦੁਆਰਾ ਬਾਬਾ ਮੋਤੀ ਰਾਮ ਮਹਿਰਾ ਜੀ, ਗੁਰੂਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ | ਇਸ ਮੌਕੇ ਪ੍ਰਧਾਨ ਮੱਖਣ ਸਿੰਘ,ਬਲਜੀਤ ਸਿੰਘ, ਕਥਾਵਾਚਕ ਦਲਵਿੰਦਰ ਸਿੰਘ ਅੱਪਰਾ, ਗੁਰਪ੍ਰੀਤ ਸਿੰਘ (ਜਿੰਦਰ ਸਟੂਡੀਓ), ਦਲਜੀਤ ਸਿੰਘ ਕਾਕਾ ਅੱਪਰਾ, ਜਤਿੰਦਰ ਸਿੰਘ ਜਗਪਾਲ ਬੱਸ ਵਾਲੇ ਤੇ ਸਮੂਹ ਸੰਗਤਾਂ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



