ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਨੇੜੇ ਕਾਠਗੜ੍ਹ ਮੋੜ ਦੇ ਸਾਹਮਣੇ ਪੈਟਰੋਲ ਪੰਪ ਨਿਆਰਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਨੇ ਦੱਸਿਆਂ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਕਿ ਕਾਠਗੜ੍ਹ ਐਕਸੀਡੈਂਟ ਹੋਇਆ ਹੈ ਉਨ੍ਹਾਂ ਨੇ ਤਰੁੰਤ ਮੋਕੇ ਤੇ ਜਾਕੇ ਦੇਖਿਆ ਕਿ ਪਹਿਲਾਂ ਤੋਂ ਹੀ ਨੈਸ਼ਨਲ ਹਾਈਵੇ ਰੋਡ ਉਪਰ ਇੱਕ ਟਰੱਕ ਖੜ੍ਹਾ ਸੀ, ਜੋ ਕਿ ਖਰਾਬ ਸੀ ਅਤੇ ਜਿਸ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਚੰਗੀ ਤਰ੍ਹਾਂ ਨਾਲ ਬੈਰੀਗੇਟਿੰਗ ਕੀਤੀ ਹੋਈ ਸੀ | ਇੱਕ ਬਲੈਰੋ ਪਿਕਅੱਪ ਜਿਸ ਨੰਬਰ ਪੀ ਬੀ 07 ਸੀ ਜੇ 2601 ਜਿਸ ਨੂੰ ਰਾਮ ਲਾਲ ਪੁੱਤਰ ਸ਼ੱਤਰਪਾਲ ਵਾਸੀ ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਕਿ ਬਲੈਰੋ ਗੱਡੀ ਸਬਜ਼ੀਆਂ ਨਾਲ ਲੋਡ ਸੀ, ਜੋ ਕਿ ਤੇਜ਼ ਸਪੀਡ ਨਾਲ ਆ ਰਿਹਾ ਸੀ, ਜਿਸ ਨੇ ਟਰੈਫਿਕ ਡਿਇਵਰਜ਼ਨ ਹੋਣ ਕਰਕੇ ਅੱਗੇ ਬਲੈਰੋ ਪਿੱਕਅਪ ਦੇ ਅੱਗੇ ਜਾ ਰਹੀਆਂ 2 ਕਾਰਾਂ ਸਵੀਫਟ ਜਿਸ ਦਾ ਨੰਬਰ ਪੀ ਬੀ 07 ਏ ਪੀ 7754 ਜਿਸ ਨੂੰ ਗੋਤਮ ਸਵਰਾਜ ਵਾਸੀ ਪੁੱਤਰ ਵੀ ਕੇ ਸਵਰਾਜ ਵਾਸੀ ਹਾਜ਼ੀਪੁਰ ਜਿਲ੍ਹਾਂ ਹੁਸ਼ਿਆਰਪੁਰ ਚਲਾ ਰਿਹਾ ਸੀ ਅਤੇ ਆਈ 10ਸਹਿਰਾਨ ਹੁਸੈਨ ਪੁੱਤਰ ਮਹੁੰਮਦ ਹੁਸੈਨ ਸ਼੍ਰੀ ਨਗਰ ਚਲਾ ਰਿਹਾ ਸੀ ਜੋ ਕਿ ਦੋਨੋਂ ਕਾਰ ਚਾਲਕ ਬਲਾਚੌਰ ਸਾਇਡ ਤੋਂ ਰੋਪੜ੍ਹ ਸਾਈਡ ਜਾ ਰਹੇ ਸਨ ਜਦੋਂ ਇਹ ਕਾਠਗੜ੍ਹ ਮੋੜ ਦੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾ ਬਲੈਰੋ ਪਿੱਕਅਪ ਦੇ ਚਾਲਕ ਕਾਰ ਨੂੰ ਪਿੱਛੋਂ ਹਿੱਟ ਕਰ ਦਿੱਤਾ ਜੋ ਕਿ ਅੱਗੇ ਜਾ ਰਹੀ ਕਾਰ ਨਾਲ ਟਕਰਾ |ਜਿਸ ਕਾਰਨ ਬੈਲੇਰੋ ਪਿਕਅੱਪ ਦਾ ਸੰਤੁਲਨ ਵਿਗੜਨ ਕਰਕੇ ਪਲਟ ਗਈ | ਜਿਸ ਨਾਲ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਅਤੇ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਕਾਫੀ | ਐਸ ਐਸ ਐਫ ਦੀ ਟੀਮ ਦੁਆਰਾ ਵਾਹਨਾਂ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਸਾਇਡ ਤੇ ਕਰਵਾਇਆਂ ਅਤੇ ਆਵਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ | ਇਸ ਐਕਸੀਡੈਂਟ ਸਬੰਧੀ ਥਾਣਾ ਕਾਠਗੜ੍ਹ ਨੂੰ ਸੂਚਿਤ ਕੀਤਾ ਗਿਆ ਜਿੱਥੋਂ ਏ ਐਸ ਆਈ ਰਾਸ ਕੁਮਾਰ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



