HOME ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਵਿੱਚ ਸਲਾਨਾ ਸਮਾਗਮ...

ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਵਿੱਚ ਸਲਾਨਾ ਸਮਾਗਮ ਹੋਇਆ

2
*ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ-ਪਾਠ ਦੇ ਭੋਗ ਪਾਏ ਗਏ  *ਮੁਫ਼ਤ ਡਾਕਟਰੀ ਕੈੰਪ ਦੌਰਾਨ 2000 ਮਰੀਜ਼ਾਂ ਦੀ ਜਾਂਚ 
ਲੁਧਿਆਣਾ   (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਤੇਗ਼ ਬਹਾਦਰ ਸਾਹਿਬ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਲੁਧਿਆਣਾ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ, ਪਰ ਇਸ ਵਾਰ ਦਾ ਵਿਸ਼ਾਲ ਸਮਾਗਮ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ, ਜੋ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵਿੱਚ ਮੁਫ਼ਤ ਡਾਕਟਰੀ ਜਾਂਚ ਅਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸ਼੍ਰੀ ਸੰਜੀਵ ਅਰੋੜਾ, ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ।  ਕੈੰਪ ਦੌਰਾਨ ਲਗਭਗ 2,000 ਮਰੀਜ਼ਾਂ ਦੀ ਡਾਕਟਰੀ ਜਾਂਚ ਉਪਰੰਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਦੌਰਾਨ ਬੀ.ਪੀ ਰਿਕਾਰਡਿੰਗ, ਬਲੱਡ ਸ਼ੂਗਰ, ਹੀਮੋਗਲੋਬਿਨ, ਈਸੀਜੀ ਅਤੇ ਐਕਸ-ਰੇ ਦਾ ਲਾਭ ਮਰੀਜ਼ਾਂ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ, ਗਾਇਨੀਕੋਲੋਜੀਕਲ ਅਤੇ ਅੱਖ ਵਿਭਾਗ ਰਿਆਇਤੀ ਦਰਾਂ ‘ਤੇ ਅਪਰੇਸ਼ਨਾਂ ਦਾ ਮਰੀਜ਼ਾਂ ਨੂੰ ਲਾਭ ਦਿੱਤਾ ਗਿਆ। ਇਸ ਮੌਕੇ ਰਸਮੀ ਉਦਘਾਟਨ ਤੋਂ ਬਾਅਦ ਸੰਜੀਵ ਅਰੋੜਾ ਨੇ ਕੈਂਪ ਦੀਆਂ ਸਹੂਲਤਾਂ ਅਤੇ ਹਸਪਤਾਲ ਦੇ ਹੋਰ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ  ਮਰੀਜ਼ਾਂ ਨੂੰ ਸੱਚਮੁੱਚ ਚੈਰੀਟੇਬਲ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਬੰਧਨ ਅਤੇ ਸਟਾਫ ਦੀ ਸ਼ਲਾਘਾ ਕੀਤੀ। ਇਸ ਮੌਕੇ
 ਸੰਜੀਵ ਅਰੋੜਾ  ਨੇ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਸਿਹਤ ਸਹੂਲਤਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਡਾਕਟਰੀ ਖ਼ਰਚੇ ਤਨਖਾਹ ਦਾ ਲਗਭਗ 65 ਪ੍ਰਤੀਸ਼ਤ ਹੋਣ ਕਰਕੇ ਇਲਾਜ ਆਮ ਆਦਮੀ ਲਈ ਮਹਿੰਗਾ ਹੋ ਗਿਆ ਹੈ। ਇਸ ਮੌਕੇ ਉਹਨਾਂ ਆਪਣੇ ਅਖਤਿਆਰੀ ਫੰਡ ਵਿੱਚੋਂ  ਹਸਪਤਾਲ ਲਈ 10 ਲੱਖ ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ। ਇਸ ਉਪਰੰਤ ਇੰਸਟੀਟਿਊਟ ਆਫ ਨਰਸਿੰਗ ਐਜੂਕੇਸ਼ਨ ਵਿੱਚ ਗੁਰਮਤਿ ਸਮਾਗਮ ਦੀ ਸ਼ੁਰੂਆਤ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ।ਇਸ ਤੋਂ ਬਾਅਦ ਪ੍ਰਸਿੱਧ ਗਿਆਨੀ ਸ਼ਿਵਦੇਵ ਸਿੰਘ ਕੈਨੇਡਾ ਵਾਲਿਆਂ ਵੱਲੋਂ ਕਥਾ ਕੀਤੀ ਗਈ, ਜਿਹਨਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਰੂਬਰੂ ਕਰਵਾਇਆ । ਸਮਾਗਮ ਵਿੱਚ ਗੁਰਬਾਣੀ ਕੀਰਤਨ ਭਾਈ ਕਮਲਜੀਤ ਸਿੰਘ  ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕੀਤਾ ਗਿਆ, ਜਿਸ ਨੇ ਪੂਰੇ ਹਾਲ ਨੂੰ ਰਸਨਾ ਭਰਪੂਰ ਕੀਰਤਨ ਨਾਲ ਮਹਿਕਾ ਦਿੱਤਾ। ਇਸ ਮੌਕੇ ਨਰਸਿੰਗ ਕਾਲਜ ਦੀ ਨਵੇਂ ਨਿਯੁਕਤ ਕੀਤੇ ਡਾਇਰੈਕਟਰ ਡਾ: ਜਸਬੀਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਡਾ: ਪ੍ਰਵੀਨ ਸੋਬਤੀ  ਦੀ ਯਾਦ ਵਿੱਚ ਲਿਖੀ ਕਿਤਾਬ ਦਾ ਵਿਸ਼ੇਸ਼ ਲਾਂਚ ਕੀਤਾ ਗਿਆ। ਇਸ ਮੌਕੇ ਸੁਕ੍ਰਿਤ ਫਾਊਂਡੇਸ਼ਨ ਵੱਲੋਂ ਆਨਲਾਈਨ ਗੁਰਮਤਿ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੁਕਾਬਲੇ ਵਿੱਚ ਪਹਿਲਾ ਇਨਾਮ 11,000 ਰੁਪਏ, ਦੂਜਾ ਇਨਾਮ 5,100 ਰੁਪਏ ਤੀਜਾ ਇਨਾਮ 3,100 ਰੁਪਏ ਅਤੇ 2,100 ਰੁਪਏ ਦਾ ਇੱਕ ਹੌਸਲਾ ਵਧਾਊ ਇਨਾਮ ਜੇਤੂ ਬੱਚਿਆਂ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ 31ਵੀਂ ਨੈਸ਼ਨਲ ਐਸ.ਐਨ.ਏ. ਬਾਇਐਨੀਅਲ ਕਾਨਫਰੰਸ 2025, ਪੁਣੇ ਵਿੱਚ ਹੋਏ ਅੰਤਰ-ਰਾਜੀ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਵਿੱਚ ਗੁਰਮਤਿ ਸਿੱਖਿਆ ਅਤੇ ਆਤਮਿਕ ਸੰਸਕਾਰਾਂ ਪ੍ਰਤੀ ਰੁਚੀ ਨੂੰ ਹੋਰ ਮਜ਼ਬੂਤੀ ਮਿਲੀ। ਇਸ ਮੌਕੇ ਹਸਪਤਾਲ /ਕਾਲਜ ਦੀ ਪ੍ਰਬੰਧਕ ਸੁਸਾਇਟੀ ਦੇ ਪ੍ਰਧਾਨ ਸ੍ਰ: ਅਮਰਦੀਪ ਸਿੰਘ ਬਖਸ਼ੀ ਨੇ ਹਸਪਤਾਲ ਵਿੱਚ ਮਰੀਜ਼ਾਂ ਦੀ ਭਲਾਈ ਲਈ ਦਾਨੀ ਸੱਜਣਾਂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਹਸਪਤਾਲ ਦੀ ਬਿਹਤਰੀ ਲਈ ਦਾਨੀ ਸੱਜਣਾਂ ਤੋਂ ਆਸ ਪ੍ਰਗਟਾਈ। ਇਸ ਮੌਕੇ ਸੁਸਾਇਟੀ ਦੇ ਉਪ ਪ੍ਰਧਾਨ  ਬਲਜੀਤ ਸਿੰਘ ਮੱਕੜ, ਜਨਰਲ ਸਕੱਤਰ ਜੋਗਿੰਦਰ ਸਿੰਘ ਇਰੋਜ਼,  ਜਸਮੀਤ ਸਿੰਘ ਬਖਸ਼ੀ,  ਭਰਤਵੀਰ ਸਿੰਘ ਸੋਬਤੀ, ਪ੍ਰੋ: ਏ ਐਸ ਦੂਆ, ਨੀਰਜ ਸਤੀਜਾ, ਵਾਈ ਕੇ ਭੂਸ਼ਣ, ਸੁਧੀਰ ਸਹਿਗਲ, ਮਨਿੰਦਰ ਸਿੰਘ ਗੋਗੀਆ ਸਮੇਤ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਮੌਜੂਦ ਸਨ। ਇਸ ਮੌਕੇ ਤਜਿੰਦਰ ਸਿੰਘ ਨਿਮਾਣਾ ਭਾਈ ਘਨੱਈਆ ਸੇਵਾ ਸੁਸਾਇਟੀ ਨਾਲ ਜੁੜੇ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।  ਇਸ ਮੌਕੇ ਹਸਪਤਾਲ ਦੇ ਡਾਇਰੈਕਟਰ-ਇਨ-ਚੀਫ ਡਾ: ਦਲਜੀਤ ਸਿੰਘ, ਮੈਡੀਕਲ ਸੁਪਰਡੈਂਟ ਡਾ: ਨੀਰਜ ਸਿੰਗਲਾ, ਨਰਸਿੰਗ ਕਾਲਜ ਦੇ ਡਾਇਰੈਕਟਰ ਡਾ: ਜਸਬੀਰ ਕੌਰ, ਵਾਈਸ ਪ੍ਰਿੰਸੀਪਲ ਪ੍ਰੋ: ਅਮਨਦੀਪ ਕੌਰ ਤੋਂ ਇਲਾਵਾ ਹਸਪਤਾਲ ਅਤੇ ਨਰਸਿੰਗ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸਨ ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਅਹਿਮ ਯੋਗਦਾਨ ਦਿੱਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ
Next articleਪਿੰਡ ਦਾ ਜਿੰਨ ਫੜਿਆ- ਮਾਸਟਰ ਪਰਮ ਵੇਦ