ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਆਪਣੀ ਇੱਕ ਕਿਤਾਬ “ਪਰਾਧੀਨਤਾ ਪਾਪ ਹੈ” ਆ ਰਹੀ ਹੈ। ਇਹ ਕਿਤਾਬ ਨਿਊਜ਼ੀਲੈਂਡ ਨਿਵਾਸੀ ਸਾਥੀ ਅਮਰਜੀਤ ਬੰਗੜ੍ਹ ਦੁਆਰਾ ਆਰਥਿਕ ਸਹਿਯੋਗ ਕਰਕੇ ਛਪਵਾਈ ਗਈ ਹੈ। ਇਸਤੋਂ ਪਹਿਲਾਂ ਵੀ ਉਹ ਕਈ ਪੁਸਤਕਾਂ ਛਪਵਾ ਕੇ ਸਮਾਜ ਨੂੰ ਸਮਰਪਿਤ ਕਰ ਚੁੱਕੇ ਹਨ। ਇਸ ਟੀਮ ਵਿੱਚ ਵਿਸ਼ਾਲ ਖੈਰਾ ਜੀ ਵੀ ਹਨ। ਇਹ ਸਾਰੀਆਂ ਪੁਸਤਕਾਂ ਮਿਸ਼ਨ ਨੂੰ ਸਮਰਪਿਤ ਹਨ ਅਤੇ ਸਮਾਜਿਕ ਪਰਿਵਰਤਨ ਦੇ ਅੰਦੋਲਨ ਵਿੱਚ ਲੱਗੇ ਰਹੇ ਮਹਾਂਪੁਰਸ਼ਾਂ ਨਾਲ ਸਬੰਧਤ ਹਨ। ਇਹ ਪੁਸਤਕ ਭਾਵੇਂ ਛੋਟੀ ਹੈ ਪਰ ਇਹ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ ਕਿ ਅੱਜ ਦੇ ਭੱਜਦੌੜ ਵਾਲੇ ਸਮੇਂ ਵਿੱਚ ਉਲਝੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਲਈ ਛੋਟੀਆਂ ਪਰ ਭਾਵਪੂਰਤ ਪੁਸਤਕਾਂ ਹੀ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਇਸ ਪੁਸਤਕ ਦਾ ਵਿਸ਼ਾ ਸਾਡੇ ਸਮਾਜ ਵਿੱਚ ਪਸਰੀ ਮਾਨਸਿਕ ਗੁਲਾਮੀ ਨੂੰ ਰੱਖਿਆ ਗਿਆ ਹੈ। ਸਾਡਾ ਉਪਰਾਲਾ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਸਾਡੇ ਸਮਾਜ ਦੇ ਦਿਮਾਗਾਂ ਵਿੱਚ ਘਰ ਕਰ ਚੁੱਕੀ ਗੁਲਾਮੀ ਨੂੰ ਖਤਮ ਕਰਨ ਲਈ ਲੋਕਾਂ ਤੱਕ ਗੁਰੂ ਰਵਿਦਾਸ ਜੀ ਦੀ ਗੱਲ ਪਹੁੰਚਾਉਣ ਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਰਾਇ ਦੇਣ ਦੀ ਕ੍ਰਿਪਾਲਤਾ ਕਰਨੀ ਕਿ ਇਹ ਕਿਤਾਬ ਤੁਹਾਨੂੰ ਕਿਸ ਤਰ੍ਹਾਂ ਲੱਗੀ। ਤੁਹਾਡੇ ਸੁਝਾਵਾਂ ਨੂੰ ਸਿਰ ਮੱਥੇ ਪ੍ਰਵਾਨ ਕਰ ਕੇ ਅਗਲੇ ਐਡੀਸ਼ਨ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



