ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਖੇਡ ਲੇਖਕ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਆਪਣੇ ਪਿਆਰੇ ਸ਼ਾਗਿਰਦ ਗੁਰਪ੍ਰੀਤ ਸਿੰਘ ਕੋਟ ਪੱਲੀ ਨੂੰ ਮਿਲੇ। ਜੋ ਉਨ੍ਹਾਂ ਦੇ ਕੋਲ ਵੀਹ-ਵਾਈ ਸਾਲ ਪਹਿਲਾਂ ਸ ਸ ਸ ਸਕੂਲ ਪੱਲੀ-ਝਿੱਕੀ ਵਿਚ ਪੜ੍ਹੇ ਤੇ ਖੇਡੇ ਹਨ। ਉਹ ਸਕੂਲ’ਚ ਫੁੱਟਬਾਲ ਖੇਡਣ ਤੇ ਧਾਰਮਿਕ ਗੀਤ ਗਾਉਣ ਵਿਚ ਦਿਲਚਸਪੀ ਨਾਲ ਭਾਗ ਲੈਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਉਸਤਾਦ ਨੂੰ ਬਹੁਤ ਵੱਡਾ ਮਾਣ ਤੇ ਫਖਰ ਮਹਿਸੂਸ ਹੁੰਦਾ ਹੈ ਜਦੋਂ ਉਸ ਦੇ ਕੋਲ ਖੇਡੇ ਤੇ ਪੜ੍ਹੇ ਵਿਦਿਆਰਥੀ ਉੱਚੇ ਮੁਕਾਮ ਹਾਸਿਲ ਕਰਦੇ ਹਨ। ਸਰਬਜੀਤ ਮੰਗੂਵਾਲ ਨੇ ਕਿਹਾ, “ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਕੋਟ ਪੱਲੀਆਂ ਵਾਲੇ ਵੀ ਇਸੇ ਕੋਟੀ ਵਿੱਚ ਆਉਂਦੇ ਹਨ। ਉਨ੍ਹਾਂ ਦਾ ਭਤੀਜਾ ਗਿਆਨੀ ਗੁਰਪ੍ਰੀਤ ਸਿੰਘ ਵੀ ਮੇਰੇ ਪਿੰਡ ਦੇ ਬੜਾ ਦਰਵਾਜ਼ਾ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ।” ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਅਤੇ ਗਿਆਨੀ ਗੁਰਪ੍ਰੀਤ ਸਿੰਘ ਦੇ ਨਾਲ ਪਰਿਵਾਰਕ ਮੈਂਬਰਾਂ ਦਾ ਹਾਲ ਚਾਲ ਪੁੱਛਣ ਉਪਰੰਤ ਅਸੀਂ ਯਾਦਗਾਰੀ ਤਸਵੀਰ ਵੀ ਖਿਚਵਾਈ।
https://play.google.com/store/apps/details?id=in.yourhost.samajweekly



