(ਸਮਾਜ ਵੀਕਲੀ)
ਮੂਲ ਮੰਤਰ ਵਿੱਚ ਬੇਸ਼ੱਕ ਰੱਬ ਅਜ਼ੂਨੀ ਅਤੇ ਅਕਾਲ ਹੈ
ਪਰ ਗੁਰੂਆਂ ਦੀਆਂ ਫੋਟੋਆਂ ‘ਚੋਂ ਮੈਨੂੰ ਰਹਿੰਦੀ ਰੱਬ ਦੀ ਭਾਲ਼ ਹੈ।
ਜੋ ਪਾਥਰ ਕਉ ਕਹਤੇ ਦੇਵ। ਤਾ ਕੀ ਬਿਰਥਾ ਹੋਵੈ ਸੇਵ।।
ਉੱਤੇ ਧਿਆਨ ਹਾਂ ਧਰਦਾ
ਪਰ ਦੀਵਾਲੀ ਪੂਜਣ ਤੋਂ ਬਿਨ ਰੱਤਾ ਮੇਰਾ ਨਾ ਸਰਦਾ।
ਛੋਡਹਿ ਅੰਨੁ ਕਰਹਿ ਪਾਖੰਡ। ਨਾ ਸੋਹਾਗਨਿ ਨਾ ਉਹਿ ਰੰਡ।।
ਨਿੱਤ ਦਿਨ ਸੁਣਾ ਸੁਣਾਵਾਂ
ਪਰ ਕਰਵੇ ਨੂੰ ਘਰਵਾਲੀ ਤੋਂ ਪੱਕਾ ਵਰਤ ਰਖਾਵਾਂ
ਸਤਿਗੁਰ ਬਾਝਹੁ ਅੰਧੁ ਗੁਬਾਰੁ।। ਥਿਤੀ ਵਾਰ ਸੇਵਹਿ ਮੁਗਧ ਗਵਾਰ।।
‘ਤੇ ਵਾਰੇ ਵਾਰੇ ਜਾਵਾਂ
ਪਰ ਮੱਸਿਆ, ਸੰਗਰਾਂਦ, ਪੰਚਮੀ ਮੰਨ ਕੇ ਖਾਸ ਮਨਾਵਾਂ।
ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ।
ਰੱਟ ਮੇਰੀ ਹੈ ਪੱਕੀ
ਪਰ ਨਾ ਜਰਾਂ ਘੜਾਮੇਂ ਕਿਸੇ ਦੀ ਆਪ ਤੋਂ ਵੱਧ ਤਰੱਕੀ।
ਖੇੜੇ, ਥਾਨ, ਸਮਾਧਾਂ ‘ਤੇ ਵੀ ਨੱਕ ਘਸਾਉਂਦਾ ਹਾਂ।
ਉੰਝ ‘ਗੁਰੂ ਮਾਨਿਓ ਗਰੰਥ’ ਦਾ ਮੈਂ ਹੁਕਮ ਵਜਾਉਂਦਾ ਹਾਂ।
ਰੋਮੀ ਘੜਾਮੇਂ ਵਾਲਾ।
98552-81105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly