ਜ਼ਿੰਦਗੀ ਦੀ ਸਾਰਥਿਕਤਾ!

(ਜਸਪਾਲ ਜੱਸੀ)
 (ਸਮਾਜ ਵੀਕਲੀ)-*ਜੋ ਅਕਾਊ, ਥਕਾਊ,ਉਪਰਾਮਤਾ ਭਰਿਆ ਅਤੇ ਨੀਰਸ ਹੈ,
ਜੇ ਉਸ ਨੂੰ ਸੌਖਿਆਂ ਬਦਲਿਆ ਜਾ ਸਕਦਾ ਹੈ,ਉਸ ਨੂੰ ਬਦਲ ਦਿਓ, ਭਾਵੇਂ ਉਹ ਵਿਚਾਰ, ਅਚਾਰ,ਪਿਆਰ ਜਾਂ ਦੋਸਤ ਵੀ ਕਿਉਂ ਨਾ ਹੋਵੇ।*
ਜਿਹੜਾ ਬਦਲਿਆ ਨਹੀਂ ਜਾ ਸਕਦਾ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਜੋ ਸਵੀਕਾਰਿਆ ਵੀ ਨਾ ਜਾ ਸਕੇ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
                ਜਿੱਥੋਂ ਉਪਰਾਮਤਾ ਦੇ ਪਲ ਮਿਲਦੇ ਹੋਣ,ਮਨ ਮਾਰ ਕੇ ਵੀ ਤਿਆਗ ਦੇਵੋ ਕਿਉਂਕਿ ਢੋਂਗ ਦੀ ਸਾਰੀ ਜ਼ਿੰਦਗੀ ਜਿਉਣ ਨਾਲੋਂ,ਖੁਸ਼ੀ ਦੇ ਦੋ ਪਲ ਹੀ ਚੰਗੇ ਹਨ।
*ਚੰਗਾ ਸਮਾਂ ਤੇ ਚੰਗੇ ਵਿਚਾਰ ਸਾਡੀ ਜ਼ਿੰਦਗੀ ਵਿਚ,ਵਾਰ ਵਾਰ ਆਉਂਦੇ।*
ਬੱਸ ਉਹਨਾਂ ਨੂੰ ਉਸੇ ਵੇਲੇ ਹੀ ਸੰਭਾਲਣ ਦੀ ਫੌਰੀ ਲੋੜ ਹੁੰਦੀ ਹੈ।
ਚੰਗੇ ਲੇਖਕ ਦੀ ਇਹ ਖ਼ਾਸੀਅਤ ਹੈ ਕਿ ਉਹ ਸਭ ਤੋਂ ਪਹਿਲਾਂ ਵਿਚਾਰ ਨੂੰ ਸੰਭਾਲਦਾ ਹੈ ਤੇ ਫ਼ੇਰ ਸ਼ਬਦਾਂ ‘ਚ ਉਸ  ਨੂੰ ਸਮੇਟਦਾ ਹੈ।
                ਮਨੁੱਖ ਨੂੰ ਜਦੋਂ ਇਹ ਸਮਝ ਆ ਗਈ ਕਿ ਜ਼ਿੰਦਗੀ ਇੱਕ ਵਾਰ ਹੀ ਮਿਲਣੀ ਹੈ ਤੇ ਛੋਟੀ ਜਿਹੀ ਹੀ ਹੈ ਤਾਂ ਉਸ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ।
ਕੋਸ਼ਿਸ਼ ਕਰੋ,ਰੋਜ਼ਾਨਾ ਦਾ ਇਕੱਤਰ ਕੀਤਾ ਗਿਆਨ, ਉਸੇ ਦਿਨ ਹੀ ਵੰਡ ਦਿੱਤਾ ਜਾਵੇ ਭਾਵੇਂ ਗਿਆਨ ਕਦੇ ਵੀ ਬਾਸੀ ਨਹੀਂ ਹੁੰਦਾ, ਪਰ ਸਮੇਂ ਦੇ ਪ੍ਰਸੰਗ ਵਿਚ ਇਸ ਦੀ ਸਾਰਥਕਤਾ ਤੇ ਅਹਿਮੀਅਤ ਹੈ,
ਚਲਦੇ ਪਾਣੀ ਵਾਂਗ।
(ਜਸਪਾਲ ਜੱਸੀ)
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਮਾਨਿਓ ਗ੍ਰੰਥ ?
Next articleਹੁੱਜਤਾਂ ਦੇ ਢੇਰ