ਸਮਾਗਮ ’ਚ ਸੰਗਤਾਂ ਦਾ ਜਿੱਥੇ ਹੜ੍ਹ ਦੇਖਣ ਨੂੰ ਮਿਲਿਆ, ਉੱਥੇ ਇਹ ਸਮਾਗਮ ਰੂਹਾਨੀਅਤ ਦਾ ਕੇਂਦਰ ਬਿੰਦੂ ਵੀ ਬਣਿਆ ਰਿਹਾ
ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਹੋਣ ਅਤੇ ਅਸਲ ਗੁਰਸਿੱਖੀ ਸਿਧਾਂਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਜੀਵ ਆਤਮਾ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ
ਸਮਾਜਸੇਵੀ ਜੱਥੇਬੰਦੀਆਂ ਵਲੋਂ ਪਾਣੀ ਦੀ ਸੇਵਾ, ਖੂਨਦਾਨ ਕੈਂਪ, ਬੂਟਿਆਂ ਦੀ ਸੇਵਾ, ਜੋੜਿਅੰ ਦੀ ਸੇਵਾ ਲਈ ਵਿਸ਼ੇਸ਼ ਸਟਾਲਾਂ ਲਗਾਈਆਂ ਗਈਆਂ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਇਕਾਈ ਰਾਏਕੋਟ ਵੱਲੋਂ ਤਿੰਨ ਰੋਜ਼ਾ ‘ਗੁਰੂ ਮਾਨਿਓ ਗ੍ਰੰਥ’ ਚੇਤਨਾ ਗੁਰਮਤਿ ਸਮਾਗਮ ਸਥਾਨਕ ਅਨਾਜ ਮੰਡੀ ਵਿਖੇ ਕਰਵਾਇਆ ਗਿਆ। 19 ਤੋਂ 21 ਸਤੰਬਰ ਤੱਕ ਕਰਵਾਏ ਗਏ ਇਸ ਧਾਰਮਿਕ ਸਮਾਗਮ ’ਚ ਸੰਗਤਾਂ ਦਾ ਜਿੱਥੇ ਹੜ੍ਹ ਦੇਖਣ ਨੂੰ ਮਿਲਿਆ, ਉੱਥੇ ਇਹ ਸਮਾਗਮ ਰੂਹਾਨੀਅਤ ਦਾ ਕੇਂਦਰ ਬਿੰਦੂ ਵੀ ਬਣਿਆ ਰਿਹਾ। ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਹੋਣ ਅਤੇ ਅਸਲ ਗੁਰਸਿੱਖੀ ਸਿਧਾਂਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਭਾਈ ਢੱਡਰੀਆਂ ਵਾਲਿਆਂ ਨੇ ਸੰਗਤਾਂ ਨੂੰ ਗੁਰੂਆਂ ਦੇ ਦਿਖਾਏ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਜੀਵ ਆਤਮਾ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਸਭ ਸੰਗਤਾਂ ਗੁਰਬਾਣੀ ਦੇ ਅਸਲ ਅਰਥਾਂ ਨੂੰ ਸਮਝਦਿਆਂ ਬਾਣੀ ਨੂੰ ਆਪਣੇ-ਆਪਣੇ ਜੀਵਨ ਵਿਚ ਪੂਰਨ ਤੌਰ ਤੇ ਲਾਗੂ ਕਰਨ ਦਾ ਯਤਨ ਕਰਨ। ਸਮਾਗਮ ਦੇ ਤੀਸਰੇ ਦਿਨ ਗੁਰਦੁਆਰਾ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਿਖੇ ਅਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 146 ਪ੍ਰਾਣੀ ਅਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਸ ਸਮਾਗਮ ਦੌਰਾਨ ਬਾਬਾ ਜਗਸੀਰ ਸਿੰਘ
ਢੋਲਣ ਵਾਲੇ, ਬਾਬਾ ਹਰਮਨਜੋਤ ਸਿੰਘ ਪੁੱਤਰ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ, ਬਾਬਾ ਹਰਦੀਪ ਸਿੰਘ ਟਿੱਬੇ ਵਾਲੇ, ਬਾਬਾ ਜਸ਼ਨਪ੍ਰੀਤ ਸਿੰਘ ਢੋਲਣ ਵਾਲੇ, ਬਾਬਾ ਮਨਵੀਰ ਸਿੰਘ ਬੜੈਚ, ਬਾਬਾ ਲਖਵੀਰ ਸਿੰਘ ਹਰੀਕੇ, ਬਾਬਾ ਸੁਰਜੀਤ ਸਿੰਘ ਅਮਰੀਕਾ, ਸਵਾਮੀ ਰਾਮ ਜਲੂਰ ਵਾਲੇ, ਸਮਾਜਸੇਵੀ ਅਨਮੋਲ ਕਵਾਤਰਾ, ਸਮਾਜਸੇਵੀ ਗੁਰਪ੍ਰੀਤ ਸਿੰਘ ਮਿੰਟੂ (ਮਨੁੱਖਤਾ ਦੀ ਸੇਵਾ), ਵਿਧਾਇਕ ਠੇਕੇਦਾਰ ਹਾਕਮ ਸਿੰਘ, ਹਲਕਾ ਇੰਚਾਰਜ ਕਾਮਿਲ ਅਮਰ ਸਿੰਘ, ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ, ਡੀ.ਐਸ.ਪੀ ਹਰਜਿੰਦਰ ਸਿੰਘ, ਐਸ.ਐਚ.ਓ ਸਿਟੀ ਅਮਰਜੀਤ ਸਿੰਘ, ਐਸ.ਐਚ.ਓ ਸਦਰ ਕੁਲਵਿੰਦਰ ਸਿੰਘ, ਬਿੰਦਰਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਤਰਸੇਮ ਸਿੰਘ ਬਲਿਆਣ ਮੈਨੇਜਰ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲੇ, ਮਹਿੰਦਰ ਸਿੰਘ ਮਾਣਕੀ ਹੈਡ ਗ੍ਰੰਥੀ ਆਦਿ ਵਲੋਂ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਈ ਗਈ। ਸਮਾਗਮ ਦੇ ਆਖ਼ਰੀ ਦਿਨ ਪ੍ਰਬੰਧਕਾਂ ਵਲੋਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਸਮੇਤ ਉਨ੍ਹਾਂ ਨਾਲ ਸਮਾਗਮ ’ਚ ਪੁੱਜੀਆਂ ਧਾਰਮਿਕ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਧਾਰਮਿਕ ਸਮਾਗਮ ਦੇ ਸਫਲਤਾ ਪੂਰਵਕ ਸੰਪੰਨ ਹੋਣ ’ਤੇ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਵਲੋਂ ਸਮੂਹ ਸਾਧ ਸੰਗਤ ਦਾ ਰਾਏਕੋਟ ਪ੍ਰਸ਼ਾਸਨ ਅਤੇ ਸੇਵਾਦਾਰਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਵੱਖ ਵੱਖ ਸਮਾਜਸੇਵੀ ਜੱਥੇਬੰਦੀਆਂ ਵਲੋਂ ਪਾਣੀ ਦੀ ਸੇਵਾ, ਖੂਨਦਾਨ ਕੈਂਪ, ਬੂਟਿਆਂ ਦੀ ਸੇਵਾ, ਜੋੜਿਅੰ ਦੀ ਸੇਵਾ ਲਈ ਵਿਸ਼ੇਸ਼ ਸਟਾਲਾਂ ਲਗਾਈਆਂ ਗਈਆਂ ਸਨ। ਉਨ੍ਹਾਂ ਤੋਂ ਇਲਾਵਾ ਸੰਦੀਪ ਸਿੰਘ ਸੋਨੀ ਬਾਬਾ, ਜਸਵੀਰ ਸਿੰਘ, ਬਲਵਿੰਦਰ ਸਿੰਘ, ਮਹਿੰਦਰਪਾਲ ਸਿੰਘ, ਗਗਨਦੀਪ ਸਿੰਘ ਸ਼ੈਫੂ, ਆਤਮਾ ਸਿੰਘ ਜੌਹਲਾਂ, ਰਾਜਾ ਸਿੰਘ ਜੌਹਲਾਂ, ਭਰਪੂਰ ਸਿੰਘ ਭੈਣੀ ਬੜਿੰਗਾਂ, ਅਵਤਾਰ ਸਿੰਘ ਤਾਰਾ, ਦਰਸ਼ਨ ਸਿੰਘ, ਹਰਬੰਸ ਸਿੰਘ ਫੌਜੀ, ਗੁਰਮੀਤ ਸਿੰਘ ਬੱਸੀਆਂ, ਤਰੁਨਦੀਪ ਸਿੰਘ ਕਾਂਤੀ, ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



