(ਸਮਾਜ ਵੀਕਲੀ)
ਗੱਲਾਂ ਕਿਹੋ ਜਿਹੀਆਂ ਹੋ ਜਾਂਦੀਆਂ ਨੇ
ਪਤਾ ਲੱਗਦਾ ਨਹੀਂ ਖੇਲ ਖੇਲ ਦੇ ਵਿੱਚ
ਗਰੀਬ ਟੇਕਦਾ ਮੱਥੇ ਰਹਿ ਹੈ ਜਾਂਦਾ
ਉੱਚਿਆਂ ਦੇ ਹੁੰਦੇ ਮਿਲਾਪ ਮੇਲ ਦੇ ਵਿੱਚ
ਪਹਿਲਾਂ ਜਿਹੜਾ ਸੀ ਮੰਨਿਆ ਸ਼ੁੱਧ ਜਾਂਦਾ
ਮਿਲਾਵਟ ਹੋ ਗਈ ਸਰੋਂ ਵਾਲੇ ਤੇਲ ਦੇ ਵਿੱਚ
ਲਾਲਚ ਵਿੱਚ ਬੰਦਾ ਹੈ ਫਸ ਜਾਂਦਾ
ਉੰਝ ਮਾਲ ਮਿਲਦਾ ਮਾੜਾ ਸੇਲ ਦੇ ਵਿੱਚ
ਜਿਹੜਾ ਗਿੱਝ ਗਿਆ ਉਹ ਨਹੀਂ ਹਟ ਸਕਦਾ
ਸਫ਼ਰ ਕਰੂ ਸਦਾ ਹੀ ਉਹ ਰੇਲ ਦੇ ਵਿੱਚ
ਜ਼ਮਾਨਤ ਬਹੁਤਿਆਂ ਨੂੰ ਇੱਥੇ ਨਹੀਂ ਮਿਲਦੀ
ਉਲਝਦੇ ਫਿਰਦੇ ਨੇ ਕਈ ਵੇਲ ਦੇ ਵਿੱਚ
ਹੁਸ਼ਿਆਰ ਬੱਚੇ ਪਾਸ ਹੋ ਕੇ ਖੁਸ਼ ਹੁੰਦੇ
ਨਜ਼ਾਰਾ ਆਉਂਦਾ ਕਈਆਂ ਨੂੰ ਫੇਲ ਦੇ ਵਿੱਚ
ਸੁਆਮੀ ਮਿਲਿਆ ਆਪਣੇ ਜਵਾਈ ਭਾਈ ਨੂੰ
‘ਬੱਬੀ’ ਮਿਲ ਗਿਆ ਚੇਲਿਆਂ ਨੂੰ ਜੇਲ ਦੇ ਵਿੱਚ
ਬਲਬੀਰ ਸਿੰਘ ਬੱਬੀ



