HOME ਮਿਲ ਵੱਲ ਗੰਨੇ ਦੇ ਬਕਾਏ ਦਾ ਮੁੱਦਾ ਗੂੰਜਿਆ

ਮਿਲ ਵੱਲ ਗੰਨੇ ਦੇ ਬਕਾਏ ਦਾ ਮੁੱਦਾ ਗੂੰਜਿਆ

4

12 ਕਰੋੜ 77 ਲੱਖ ਦਾ ਬਕਾਇਆ ਦੇਣ ਵਿਚ ਪੰਜਾਬ ਸਰਕਾਰ ਕਰ ਰਹੀ ਖੱਜਲ ਖੁਆਰ – ਕਸ਼ਮੀਰ ਸਿੰਘ ਪੰਨੂ 

ਵੱਡਾ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ 

ਨਕੋਦਰ   (ਸਮਾਜ ਵੀਕਲੀ)   ( ਹਰਜਿੰਦਰ ਸਿੰਘ ਚੰਦੀ )– ਭਾਰਤੀ ਕਿਸਾਨ ਯੂਨੀਅਨ ਦੁਆਬਾ ਇਕਾਈ ਮਹਿਤਪੁਰ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਨੇ  ਚਿਤਾਵਨੀ ਦਿੰਦਿਆਂ ਕਿਹਾ ਗੰਨਾ ਮਿੱਲ ਵੱਲ ਕਿਸਾਨ ਗੰਨਾ ਕਾਸ਼ਤਕਾਰਾਂ ਦਾ ਲਗਭਗ 12 ਕਰੋੜ 77 ਲੱਖ  ਖੜਾ ਹੈ  , ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਣ ਬੁੱਝ ਕੇ ਗੰਨੇ ਦਾ ਬਕਾਇਆ ਦੇਣ ਵਿੱਚ ਕਿਸਾਨਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਯੂਨੀਅਨ ਵੱਲੋਂ ਬਹੁਤ ਵਾਰੀ ਗੰਨੇ ਦੇ ਬਕਾਏ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਹੈ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕਰ ਸਰਕਾਰ ਵੱਲੋਂ ਤੁਰੰਤ ਬਕਾਇਆ ਰਾਸ਼ੀ ਵਿਆਜ਼ ਸਮੇਤ ਰਲੀਜ ਨਾ ਕੀਤੀ ਤਾਂ  ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੇਕੇਯੂ ਦੁਆਬਾ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ  ਤੇ ਗੁਰਚੇਤਨ ਸਿੰਘ ਤੱਖਰ ਦੀ ਅਗਵਾਈ ਹੇਠ ਮਿਲ ਦੇ ਮੁੱਖ ਪ੍ਰਬੰਧਕ ਰਾਹੀਂ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਤੁਰੰਤ ਗੰਨੇ ਦਾ ਬਕਾਇਆ ਰਾਸ਼ੀ ਦੇਣ ਦੀ ਮੰਗ ਕੀਤੀ ਗਈ।ਉਨ੍ਹਾਂ ਕਿਹਾ  ਜੋ ਕਿਸਾਨਾਂ ਦੀ ਗੰਨੇ ਪਲੈਨਟੀ  ਸੰਨ 2023-24- ਅਤੇ 2024-25 ਵਿਚ ਕੱਟੀ ਗਈ ਹੈ। ਤਰੁੰਤ ਕਿਸਾਨਾਂ ਦੇ ਖਾਤਿਆਂ ਵਿਚ ਪਾਣੀ ਜਾਵੇ ਅਤੇ  ਫੜ ਨੂੰ ਉੱਚਾ ਕਰਕੇ ਪੱਕਾ ਕੀਤਾ ਜਾਵੇ ਤਾਂ ਨਕੋਦਰ ਰੋਡ ਤੇ ਲੈ ਕੇ ਟੋਕਨ ਤੇ ਕੱਡੇ ਤੱਕ ਕੰਕਰੀਟ ਨਾਲ ਰੋਡ ਬਣਾਇਆ ਜਾਵੇ ਜੋ ਗੰਨਾ ਮਿੱਲ ਵਿਚ ਲਿਜਾਣ ਸਮੇਂ ਕਾਸ਼ਤਕਾਰਾਂ ਨੂੰ ਕੋਈ ਮੁਸ਼ਕਿਲਾਂ ਨਾ ਆਵੇ ਸੜਕ ਉੱਚੀ ਨੀਵੀਂ ਹੋਣ ਕਾਰਨ ਗੰਨੇ ਦੀਆਂ ਭਰੀਆਂ ਟਰਾਲੀਆਂ ਪਲਟ ਜਾਂਦੀਆਂ ਹਨ ਅਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਜੋਂ ਵੈਲਫੇਅਰ ਫੰਡ ਗੰਨਾ ਮਿੱਲ ਕੋਲ ਜਮਾ ਹੈ ਇਹ ਫੰਡ ਮਿਲ ਦੇ ਵਿਕਾਸ ਵਾਸਤੇ ਕਿਸਾਨਾਂ ਦੀ ਸਹਿਮਤੀ ਨਾਲ ਖਰਚ ਕੀਤਾ ਜਾਵੇ। ਇਸ ਮੌਕੇ ਕਸ਼ਮੀਰ ਸਿੰਘ ਪੰਨੂ ਤੰਦਾਉਰਾ,  ਗੁਰਚੇਤਨ ਸਿੰਘ ਤੱਖਰ, ਨਰਿੰਦਰ ਸਿੰਘ ਉਧੋਵਾਲ, ਰਛਪਾਲ ਸਿੰਘ ਸਾਦੀ ਪੁਰ ,ਸਤਨਾਮ ਸਿੰਘ ਮੰਡਿਆਲਾ, ਨਿਰਮਲ ਸਿੰਘ ਚੱਠਾ ,ਗੁਰਦਿਆਲ ਸਿੰਘ ਤਲਵਣ, ਮਨਜਿੰਦਰ ਸਿੰਘ ਹਰਦੋ ਸੰਘਾ ,ਗੁਰਨਾਮ ਭਜਨ ਸਿੰਘ ਉਧੋਵਾਲ,  ਹੀਰਾ ਸਿੰਘ, ਗੁਰਮੇਲ ਸਿੰਘ ਪਛਾੜੀਆ, ਸੁਖਵਿੰਦਰ ਸਿੰਘ ਸੰਗਲਤੋੜ , ਹਰਬੰਸ ਸਿੰਘ ਤੰਦਾਉਰਾ, ਬਲਵਿੰਦਰ ਸਿੰਘ ,ਦਵਿੰਦਰ ਸਿੰਘ ਬਾਠ ਕਲਾ, ਸੂਬਾ ਸਿੰਘ ਅਜਤਾਣੀ ,ਗੁਰਵਿੰਦਰ ਸਿੰਘ ਮਹਿਤਪੁਰ ,ਮਹਿੰਦਰ ਸਿੰਘ ਗੋਬਿੰਦਪੁਰ, ਬਲਵਿੰਦਰ ਸਿੰਘ ਬਿੱਲਾ, ਕੇਵਲ ਸਿੰਘ ਗੁਰ ਅਵਤਾਰ ਸਿੰਘ, ਮਹਿੰਦਰ ਸਿੰਘ, ਕੁਲਵੀਰ ਸਿੰਘ ,ਪ੍ਰਦੀਪ ਸਿੰਘ ,ਇੱਕਬਾਲ ਸਿੰਘ, ਸਹਿਜਵੀਰ ਸਿੰਘ, ਈਸ਼ਵਰ ਸਿੰਘ, ਅਨਮੋਲ ਸਿੰਘ, ਧੰਨਾ ਸਿੰਘ, ਗੁਰਮੁਖ ਸਿੰਘ ,ਨਗਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹ ਪੀੜਤਾਂ ਨੂੰ ਮੁੜ ਖੜ੍ਹੇ ਕਰਨ ਲਈ ਮੱਦਦ ਦੀ ਲੋੜ
Next articleਗੁਰੂ ਮਾਨਿਓ ਗ੍ਰੰਥ’ ਚੇਤਨਾ ਗੁਰਮਤਿ ਸਮਾਗਮ ਸਥਾਨਕ ਅਨਾਜ ਮੰਡੀ ਵਿਖੇ ਕਰਵਾਇਆ ਗਿਆ