ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) ਜ਼ਿਲਾ ਪੱਧਰ ਅਤੇ ਬਲਾਕ ਪੱਧਰ ‘ਤੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ‘ਚ ਹਿੱਸਾ ਲੈਂਦਿਆਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ ਦੇ ਵਿਦਿਆਰਥੀਆਂ ਬਹੁਤ ਸੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਡੀਆਂ ਮੱਲਾਂ ਮਾਰੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਲੜਕੀਆਂ ਦੀ ਬਾਸਕਟ ਬਾਲ ਟੀਮ ਅੰਡਰ 17 ਨੇ ਬਲਾਕ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ । ਲੜਕੀਆਂ ਦੀ ਵਾਲੀਵਾਲ ਟੀਮ ਅੰਡਰ 17 ਨੇ ਬਲਾਕ ਪੱਧਰ ‘ਤੇ ਦੂਜਾ ਅਤੇ ਅੰਡਰ 14 ਨੇ ਬਲਾਕ ਅਤੇ ਜਿਲਾ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ 17 ਜ਼ਿਲ੍ਹਾ ਪੱਧਰ ਤੇ ਦੂਜਾ ਸਥਾਨ ਹਾਸਲ ਕੀਤਾ । ਅੰਡਰ 19 ਦੀ ਟੀਮ ਨੇ ਬਲਾਕ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ |ਖੋ ਖੋ ਵਿੱਚ ਲੜਕੀਆਂ ਦੀ ਅੰਡਰ 17 ਟੀਮ ਨੇ ਬਲਾਕ ਪੱਧਰ ‘ਤੇ ਪਹਿਲਾ ਸਥਾਨ ਅਤੇ ਅੰਡਰ 14 ਟੀਮ ਨੇ ਬਲਾਕ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ ਅਤੇ ਅੰਡਰ 17 ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਤੀਜਾ ਸਥਾਨ ਹਾਸਲ ਕੀਤਾ । ਸਤਰੰਜ ਵਿੱਚ ਲੜਕੀਆਂ ਦੀ ਅੰਡਰ 19 ਟੀਮ ਨੇ ਬਲਾਕ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ । ਟਗ ਆਫ ਵਾਰ ਵਿੱਚ ਲੜਕੀਆਂ ਦੀ ਅੰਡਰ 17 ਟੀਮ ਨੇ ਬਲਾਕ ਪੱਧਰ ‘ਤੇ ਤੀਜਾ ਅਤੇ ਅੰਡਰ 17 ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਵੀ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਲੜਕਿਆਂ ਵੱਲੋਂ ਵਧੀਆ ਖੇਡ ਦਾ ਮੁਜ਼ਾਰਾ ਕਰਦਿਆਂ ਹੋਇਆਂ ਬਾਸਕਿਟ ਬਾਲ ਦੀ ਅੰਡਰ 17 ਟੀਮ ਨੇ ਬਲਾਕ ਪੱਧਰ ‘ਤੇ ਦੂਜਾ ਸਥਾਨ, ਵਾਲੀਬਾਲ ਦੀ ਅੰਡਰ 14 ਟੀਮ ਨੇ ਬਲਾਕ ਪੱਧਰ ‘ਤੇ ਦੂਜਾ ਅਤੇ ਅੰਡਰ 17 ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਤੀਜਾ, ਅੰਡਰ 17 ਟੀਮ ਨੇ ਬਲਾਕ ਪੱਧਰ ‘ਤੇ ਪਹਿਲਾ ਅਤੇ ਅੰਡਰ 19 ਦੀ ਟੀਮ ਨੇ ਬਲਾਕ ਪੱਧਰ ‘ਤੇ ਦੂਜਾ ਸਥਾਨ ਹਾਸਲ ਕੀਤਾ । ਸ਼ਤਰੰਜ ਦੀ ਅੰਡਰ 19 ਟੀਮ ਨੇ ਬਲਾਕ ਪੱਧਰ ‘ਤੇ ਪਹਿਲਾ ਅਤੇ ਬੈਡਮਿੰਟਨ ਵਿੱਚ ਅੰਡਰ 17 ਟੀਮ ਨੇ ਬਲਾਕ ਪੱਧਰ ‘ਤੇ ਤੀਜਾ ਸਥਾਨ ਹਾਸਲ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਸ੍ਰੋਮਣੀ ਕਮੇਟੀ, ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਜੇਤੂ ਰਹੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਸਫਲਤਾ ‘ਤੇ ਵਧਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly