ਮੁਲਜ਼ਮ ਦਾ ਵਿਦੇਸ਼ੀ ਦੌਰੇ ਦਾ ਹੱਕ ਨਹੀਂ ਖੋਹਿਆ ਜਾ ਸਕਦਾ: ਹਾਈ ਕੋਰਟ

ਚੰਡੀਗੜ੍ਹ  (ਸਮਾਜ ਵੀਕਲੀ):ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਵਿਦੇਸ਼ ਯਾਤਰਾ ਦਾ ਹੱਕ ਨਿੱਜੀ ਆਜ਼ਾਦੀ ਦੇ ਬੁਨਿਆਦੀ ਹੱਕ ਦਾ ਇਕ ਹਿੱਸਾ ਹੈ। ਇਕ ਮੁਲਜ਼ਮ ਦਾ ਇਹ ਤੇ ਹੋਰ ਹੱਕ ਸਿਰਫ਼ ਇਸ ਵਾਸਤੇ ਖ਼ਤਮ ਨਹੀਂ ਹੋ ਜਾਂਦੇ ਕਿ ਉਹ ਇਕ ਅਪਰਾਧਿਕ ਕੇਸ ’ਚ ਨਾਮਜ਼ਦ ਹੈ।

ਜਸਟਿਸ ਅਨਿਲ ਸ਼ੇਤਰਪਾਲ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਬਿਨਾਂ ਵੈਧ ਪਾਸਪੋਰਟ ਤੋਂ ਕੋਈ ਵਿਦੇਸ਼ ਯਾਤਰਾ ’ਤੇ ਨਹੀਂ ਜਾ ਸਕਦਾ ਅਤੇ ਨਿੱਜੀ ਆਜ਼ਾਦੀ ਦੇ ਇਸ ਪਹਿਲੂ ’ਚ ਕਟੌਤੀ ਕਾਨੂੰਨ ਅਨੁਸਾਰ ਹੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜਸਟਿਸ ਸ਼ੇਤਰਪਾਲ ਨੇ ਅਮਰੀਕਾ ਦੇ ਗਰੀਨ ਕਾਰਡ ਧਾਰਕ ਜਿਸ ਨੂੰ ਕਿ ਅਮਰੀਕਾ ਵਿੱਚ ਸਥਾਈ ਤੌਰ ’ਤੇ ਰਹਿਣ ਦੀ ਇਜਾਜ਼ਤ ਹੈ, ਦਾ ਪਾਸਪੋਰਟ ਨਵਿਆਉਣ ਸਬੰਧੀ ਲੋੜੀਂਦੀ ਹਦਾਇਤਾਂ ਜਾਰੀ ਕਰਨ ਤੋਂ ਇਨਕਾਰ ਕਰਨ ਲਈ ਨਵਾਂਸ਼ਹਿਰ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਨੂੰ ਵੀ ਲੰਬੇ ਹੱਥੀਂ ਲਿਆ। ਜਸਟਿਸ ਸ਼ੇਤਰਪਾਲ ਨੇ ਕਿਹਾ ਕਿ ਦੋਸ਼ੀ ਠਹਿਰਾਏ ਜਾਣ ਤੱਕ ਮੁਲਜ਼ਮ ਨੂੰ ਬੇਗੁਨਾਹ ਮੰਨਿਆ ਜਾਣਾ ਚਾਹੀਦਾ ਹੈ।

Previous articleਕੇਂਦਰੀ ਮੰਤਰੀ ਦੀ ਵਰਚੁਅਲ ਮੀਟਿੰਗ ਕਰਵਾ ਰਹੇ ਭਾਜਪਾਈ ਕਿਸਾਨਾਂ ਨੇ ਘੇਰੇ
Next articleਕਿਸਾਨਾਂ ਦਾ ਮੋਦੀ ਨੂੰ ਜੁਆਬ: ਕਿਸਾਨ ਤਾਂ ਪਹਿਲਾਂ ਹੀ ਉੱਦਮੀ ਸੀ, ਕੇਂਦਰ ਦੀਆਂ ਨੀਤੀਆਂ ਨੇ ਮੰਗਤਾ ਬਣਾ ਦਿੱਤਾ