ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਧੁਦਿਆਲ ਵਲੋਂ ਕਰਵਾਇਆ ਜਾਣ ਵਾਲਾ ਚਾਰ ਦਿਨਾਂ ਪੰਜਵਾਂ ਹਾਕੀ ਟੂਰਨਾਮੈਂਟ ਖੇਡ ਜਗਤ ਵਿੱਚ ਸਿਰਜੇਗਾ ਇਤਿਹਾਸ – ਕੁਲਵੰਤ ਚੁੰਬਰ ਯੂਕੇ

ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਧੁਦਿਆਲ ਜ਼ਿਲ੍ਹਾ ਜਲੰਧਰ ਵਲੋਂ ਕਰਵਾਇਆ ਜਾਣ ਵਾਲਾ ਪੰਜਵਾਂ ਵਿਸ਼ਾਲ ਹਾਕੀ ਟੂਰਨਾਮੈਂਟ 27 -28 ਫਰਵਰੀ ਅਤੇ 1-2 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜੋ ਕਿ ਹਾਕੀ ਖੇਡ ਪ੍ਰੇਮੀਆਂ ਵਿੱਚ ਇੱਕ ਵੱਖਰਾ ਇਤਿਹਾਸ ਸਿਰਜੇਗਾ। ਇਹ ਵਿਚਾਰ ਪਿੰਡ ਦੇ ਹਾਕੀ ਪਲੇਅਰ ਅਤੇ ਇੰਗਲੈਂਡ ਵਾਸੀ ਕੁਲਵੰਤ ਚੁੰਬਰ ਨੇ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਲਈ ਸਭ ਸਾਥੀਆਂ ਦਾ ਤਿਆਰੀਆਂ ਲਈ ਧੰਨਵਾਦ ਕਰਦਿਆਂ ਅਤੇ ਟੂਰਨਾਮੈਂਟ ਦੀਆਂ ਐਡਵਾਂਸ ਵਿੱਚ ਉਹਨਾਂ ਨੂੰ ਮੁਬਾਰਕਾਂ ਦਿੰਦਿਆਂ ਪ੍ਰੈਸ ਨਾਲ ਸਾਂਝੇ ਕੀਤੇ।  ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਪੰਜਵੇਂ ਹਾਕੀ ਟੂਰਨਾਮੈਂਟ ਤਾਂ ਬਹੁਤ ਹੀ ਚਾਅ ਅਤੇ ਉਤਸ਼ਾਹ ਹੈ ਅਤੇ ਉਹ ਆਪਣੇ ਵਲੋਂ ਸਾਰੇ ਹੀ ਵੱਖ-ਵੱਖ ਮੁਲਕਾਂ ਤੋਂ ਆਏ ਪਿੰਡ ਪੱਧਰ ਦੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਹਨ, ਜੋ ਹਰ ਸਮੇਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਦੇ ਹਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਕੇ ਉਹਨਾਂ ਦਾ ਹੌਸਲਾ ਬੁਲੰਦ ਕਰਦੇ ਹਨ । ਉਹਨਾਂ ਦੱਸਿਆ ਕਿ ਅੱਜ ਪੰਜਵੇਂ ਸਾਲ ਵਿੱਚ ਪਹੁੰਚਣ ਵਾਲਾ ਇਹ ਹਾਕੀ ਟੂਰਨਾਮੈਂਟ ਉਹਨਾਂ ਵਲੋਂ 26 ਸਾਲ ਬਾਅਦ ਪਿੰਡ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਪਹਿਲ ਕਦਮੀ ਉਹਨਾਂ ਨੇ ਸਮੁੱਚੇ ਪਿੰਡ ਵਾਸੀਆਂ ਤੇ ਪਿੰਡ ਦੇ ਹੀ ਪਰਵਾਸੀ ਹਾਕੀ ਖਿਡਾਰੀ  ਜੋ ਵਿਦੇਸ਼ਾਂ ਵਿੱਚ ਵਸ ਚੁੱਕੇ ਨੂੰ ਨਾਲ ਲੈ ਕੇ ਕੀਤੀ। ਪਰ ਹੁਣ ਉਹਨਾਂ ਕਿਹਾ ਕਿ ਗੋਡੇ ਦੀ ਸਰਜਰੀ ਕਾਰਨ ਓਹ ਇਸ ਟੂਰਨਾਮੈਂਟ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਪਰ ਆਪਣੇ ਵਲੋਂ ਸਾਰੇ ਹੀ ਖੇਡ ਪ੍ਰੇਮੀਆਂ, ਐਨ ਆਰ ਆਈ ਵੀਰਾਂ ਅਤੇ ਬਾਹਰੋਂ ਆਉਣ ਵਾਲੀਆਂ ਟੀਮਾਂ ਦਾ ਉਹ ਜ਼ੋਰਦਾਰ ਸਵਾਗਤ ਸਮੂਹ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਵਲੋਂ ਕਰਦੇ ਹਨ। ਕੁਲਵੰਤ ਚੁੰਬਰ ਯੂ ਕੇ ਨੇ ਦੱਸਿਆ ਕਿ ਇਹ ਪੰਜਵਾਂ ਵਿਸ਼ਾਲ ਹਾਕੀ ਟੂਰਨਾਮੈਂਟ ਜੋ ਚਾਰ ਦਿਨਾਂ ਲਈ ਚੱਲੇਗਾ, ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਪੱਧਰ ਦੀਆਂ ਹਾਕੀ ਕਲੱਬਾਂ ਵਿਸ਼ੇਸ਼ ਤੌਰ ਤੇ ਭਾਗ ਲੈ ਰਹੀਆਂ ਹਨ ਤੇ ਇਹ ਟੂਰਨਾਮੈਂਟ ਵਿੱਚ ਖੇਡੇ ਜਾਣ ਵਾਲੇ ਮੈਚ ਦੇਖਣਯੋਗ ਹੋਣਗੇ। ਜਿਸ ਵਿੱਚ ਆਖਰੀ ਦਿਨ ਦਿਲਕਸ਼ ਇਨਾਮ ਅਤੇ ਨਗਦੀ ਨਾਲ ਜੇਤੂ ਟੀਮਾਂ ਨੂੰ ਸਨਮਾਨ ਸਤਿਕਾਰ ਕੀਤਾ ਜਾਵੇਗਾ। ਟੀਮਾਂ ਦੀ ਰਿਹਾਇਸ਼ ਖਾਣ ਪੀਣ ਦਾ ਬਹੁਤ ਹੀ ਯੋਗ ਪ੍ਰਬੰਧ ਕੀਤਾ ਗਿਆ ਹੈ ਤੇ ਟੂਰਨਾਮੈਂਟ ਦਾ ਪੋਸਟਰ ਵੀ ਸੋਸ਼ਲ ਸਾਈਟਾਂ ਤੇ ਲਾਂਚ ਕਰ ਦਿੱਤਾ ਗਿਆ ਹੈ। ਉਹਨਾਂ ਸਾਰੇ ਹੀ ਖਿਡਾਰੀਆਂ ਅਤੇ ਪ੍ਰਬੰਧਕਾਂ ਸਮੇਤ ਗ੍ਰਾਮ ਪੰਚਾਇਤ ਨੂੰ ਇਸ ਟੂਰਨਾਮੈਂਟ ਦੀ ਮੁਬਾਰਕਬਾਦ ਦਿੱਤੀ ਹੈ ਅਤੇ ਅੱਗੇ ਤੋਂ ਵੀ ਸਾਰੇ ਹੀ ਐਨ ਆਰ ਆਈ ਵੀਰਾਂ ਦੇ ਅਜਿਹੇ ਹੀ ਸਹਿਯੋਗ ਮਿਲਦੇ ਰਹਿਣ ਦੀ ਕਾਮਨਾ ਕੀਤੀ ਹੈ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਬਲਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ
Next article      ਜਸਵੰਤ ਸਿੰਘ ਬੇਦੀ ਦੀ ਦੂਜੀ ਬਰਸੀ ਤੇ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ