HOME       ਜਸਵੰਤ ਸਿੰਘ ਬੇਦੀ ਦੀ ਦੂਜੀ ਬਰਸੀ ਤੇ ਬਹੁ ਪੱਖੀ...

      ਜਸਵੰਤ ਸਿੰਘ ਬੇਦੀ ਦੀ ਦੂਜੀ ਬਰਸੀ ਤੇ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ

 ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਸਥਾਨਕ ਗੁਰਦੁਆਰਾ ਬਾਬਾ ਨਾਮਦੇਵ ਵਿਖੇ ਜਸਵੰਤ ਸਿੰਘ ਬੇਦੀ ਦੀ ਦੂਜੀ ਬਰਸੀ ਮਨਾਈ ਗਈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਦਾ ਲਿਖਿਆ ਨਾਵਲ ‘ਸਾਥ ਪਰਿੰਦਿਆਂ ਦਾ’ ਦੇ ਨਾਇਕ ਜਸਵੰਤ ਸਿੰਘ ਬੇਦੀ ਹਨ। ਇਸ ਮੌਕੇ ਬਹੁਤ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੂੰ ਜਸਵੰਤ ਸਿੰਘ ਬੇਦੀ ਦੀ ਯਾਦ ਵਿੱਚ ਦੂਸਰਾ ਐਵਾਰਡ ਦਿੱਤਾ ਗਿਆ। ਸਨਮਾਨ ਦੇਣ ਸਮੇਂ ਪਰਿਵਾਰ ਦੇ ਮੈਂਬਰ ਮਾਤਾ ਗੁਰਦਿਆਲ ਕੌਰ, ਡਾ: ਭੁਪਿੰਦਰ ਸਿੰਘ ਬੇਦੀ, ਜਸਵੀਰ ਕੌਰ ਬੇਦੀ ਅਤੇ ਬੇਦੀ ਪਰਿਵਾਰ ਦੇ ਸਾਰੇ ਮੈਂਬਰ ਅਤੇ ਡਾ: ਸਤਨਾਮ ਸਿੰਘ ਜੱਸਲ ਰਿਟਾਇਰ ਡੀਨ, ਪ੍ਰੋ: ਰੀਜਨਲ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸ਼ਾਮਿਲ ਹੋਏ। ਧਾਰਮਿਕ ਰਸਮ ਤੋਂ ਬਾਅਦ ਰਘਵੀਰ ਸਿੰਘ ਕੱਟੂ ਨੇ ਜਸਵੰਤ ਸਿੰਘ ਬੇਦੀ ਬਾਰੇ ਬੋਲੀ ਕਾਵਿ ਨਾਲ ਸਖਸ਼ੀਅਤ ਨੂੰ ਉਭਾਰਿਆ।  ਡਾ: ਸੰਪੂਰਨ ਸਿੰਘ ਟੱਲੇਵਾਲੀਆ ਤੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਦੇ ਜੱਥੇ ਨੇ ਕਵੀਸ਼ਰੀ ਰਾਹੀਂ ਜਸਵੰਤ ਸਿੰਘ ਬੇਦੀ ਦੇ ਜੀਵਨ ਦਰਸ਼ਨ ਨੂੰ ਪੇਸ਼ ਕੀਤਾ। ਡਾ: ਸਤਨਾਮ ਸਿੰਘ ਜੱਸਲ ਨੇ ਸਨਮਾਨਿਤ ਸ਼ਖਸ਼ੀਅਤ ਬੂਟਾ ਸਿੰਘ ਚੌਹਾਨ ਬਾਰੇ ਵਿਸਥਾਰ ਨਾਲ ਦੱਸਿਆ ਕਿ ਜਸਵੰਤ ਸਿੰਘ ਬੇਦੀ ਅਤੇ ਬੂਟਾ ਸਿੰਘ ਚੌਹਾਨ ਦੇ ਜੀਵਨ ਦੀ ਇੱਕ ਗੱਲ ਸਾਂਝੀ ਹੈ ਕਿ ਇਹਨਾਂ ਦੋਵਾਂ ਨੇ ਹੇਠਲੇ ਪੱਧਰ ਤੋਂ ਸੰਘਰਸ਼ ਕਰਕੇ ਉੱਚੇ ਮੁਕਾਮ ਹਾਸਲ ਕੀਤੇ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਜਸਵੰਤ ਸਿੰਘ ਬੇਦੀ ਬਾਰੇ ਲਿਖੇ ਨਾਵਲ ‘ਸਾਥ ਪਰਿੰਦਿਆਂ ਦਾ’ ਦੇ ਨਾਇਕ ਬਾਰੇ ਬਹੁਤ ਕੁਝ ਦੱਸਦਿਆਂ ਕਿਹਾ ਕਿ ਬੇਦੀ ਸਾਹਿਬ ਨੇ ਘਰ ਬਣਾਇਆ ਫਿਰ ਘਰ ਤੋਂ ਘਰਾਣਾ ਬਣਾਇਆ ਜਿੱਥੋਂ ਕਿੰਨੇ ਟੇਲਰ ਮਾਸਟਰ ਬਣ-ਬਣ ਕਾਮਯਾਬ ਹੋਏ।  ਉਹਨਾਂ ਨੇ ਕਿੰਨੇ ਹੀ ਲੋਕਾਂ ਨੂੰ ਇਸ ਕਿੱਤੇ ਨਾਲ ਜੋੜਿਆ।  ਬਰਸੀ ਦੇ ਮੌਕੇ ਸਨਮਾਨ ਸਮਾਗਮ ਵਿੱਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ,ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਬਹੁਪੱਖੀ ਲੇਖਕ ਤਰਸੇਮ, ਡਾ: ਤਰਸਪਲ ਕੌਰ, ਮਾਲਵਿੰਦਰ ਸ਼ਾਇਰ, ਲੇਖਕ ਪਾਠਕ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ , ਪੰਜਾਬੀ ਗਜ਼ਲ ਮੰਚ ਤੋਂ ਗੁਰਪਾਲ ਬਿਲਾਵਲ, ਜਗਜੀਤ ਗੁਰਮ, ਚਰਨ ਸਿੰਘ ਭੋਲਾ ਜਾਗਲ, ਲਛਮਣ ਦਾਸ ਮੁਸਾਫਿਰ, ਡਾ: ਹਰਭਗਵਾਨ, ਸੁਦਰਸ਼ਨ ਗੁਡੂ, ਰਜਿੰਦਰ ਸ਼ੌਂਕੀ, ਨਾਵਲਕਾਰ ਦਰਸ਼ਨ ਸਿੰਘ ਗੁਰੂ, ਨਰਿੰਦਰ ਕੌਰ ਸਿੱਧੂ, ਸੀਨੀਅਰ ਸਿਟੀਜਨ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਗੁਰਦੁਆਰਾ ਬਾਬਾ ਨਾਮਦੇਵ ਕਮੇਟੀ ਵੱਲੋਂ ਜਗਸੀਰ ਸਿੰਘ ਸੀਰਾ, ਯਾਦਵਿੰਦਰ ਸਿੰਘ ਟੋਨੀ, ਮਲਕੀਤ ਸਿੰਘ, ਮਨਜੀਤ ਸਿੰਘ ਕੈਂਥ,ਸੈਂਟਰ ਯੂਨੀਵਰਸਿਟੀ ਤੋਂ ਡਾ: ਸਤਪ੍ਰੀਤ ਸਿੰਘ ਜੱਸਲ ਤੋਂ ਇਲਾਵਾ ਬਰਾਦਰੀ ਦੀ ਸੰਗਤ ਨੇ ਭਾਗ ਲਿਆ। ਅਖੀਰ ਵਿੱਚ ਡਾ: ਭੁਪਿੰਦਰ ਸਿੰਘ ਬੇਦੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਤੁਸੀਂ ਜਸਵੰਤ ਸਿੰਘ ਬੇਦੀ ਦੀ ਯਾਦ ਨੂੰ ਸਦੀਵੀ ਬਣਾਇਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਧੁਦਿਆਲ ਵਲੋਂ ਕਰਵਾਇਆ ਜਾਣ ਵਾਲਾ ਚਾਰ ਦਿਨਾਂ ਪੰਜਵਾਂ ਹਾਕੀ ਟੂਰਨਾਮੈਂਟ ਖੇਡ ਜਗਤ ਵਿੱਚ ਸਿਰਜੇਗਾ ਇਤਿਹਾਸ – ਕੁਲਵੰਤ ਚੁੰਬਰ ਯੂਕੇ
Next articleSAMAJ WEEKLY = 25/02/2025