(ਸਮਾਜ ਵੀਕਲੀ)
ਕੌਮ ਦੀ ਖਾਤਿਰ ਸਾਰਾ ਪਰਿਵਾਰ ਵਾਰ ਦਿੱਤਾ
ਪਰ ਸਾਡੇ ਤੋਂ ਉਨ੍ਹਾਂ ਅਣਮੁੱਲੀਆਂ
ਸ਼ਹੀਦੀਆਂ ਦਾ ਮੁੱਲ ਤਾਰ ਨਹੀਂ ਹੋਇਆ
ਗੁਰੂ ਜੀ ਨੇ ਸਿੱਖਾਂ ਉਦੇਸ਼ ਦਿੱਤੇ
ਪਰ ਸਾਡੇ ਤੋਂ ਉਨ੍ਹਾਂ ਉਦੇਸ਼ਾਂ ਅਮਲ ਨਹੀਂ ਹੋਇਆ
ਗੁਰੂ ਜੀ ਨੇ ਸਾਨੂੰ ਦਿੱਤਾ ਏਕਤਾ ਦਾ ਸੰਦੇਸ਼
ਪਰ ਸਾਡੇ ਤੋਂ ਤਾਂ ਜਾਤਾਂ ਪਾਤਾਂ ਦੇ ਘੇਰੇ ਵਿੱਚ ਬਾਹਰ ਨਿਕਲਣਾ ਹੀ ਨਹੀਂ ਹੋਇਆ
ਛੋਟੀ ਉਮਰ ਵਿਚ ਸਾਹਿਬਜ਼ਾਦਿਆਂ ਨੇ ਦਿੱਤੀਆਂ ਵੱਡੀਆਂ ਕੁਰਬਾਨੀਆਂ
ਪਰ ਸਾਡੇ ਤੋਂ ਬੱਚਿਆਂ ਨੂੰ ਆਪਣੇ ਧਰਮ ਤੇ ਕੌਮ ਦਾ ਇਤਿਹਾਸ ਵੀ ਸਮਝਾ ਨਹੀਂ ਹੋਇਆ
ਗੁਰੂ ਜੀ ਨੇ ਸਾਨੂੰ ਦਿੱਤਾ ਆਪਣੀ ਸੰਤਾਨ ਮੰਨਿਆ
ਪਰ ਸਾਡੇ ਤੋਂ ਤਾਂ ਆਪਣੇ ਪਿਤਾ ਦੀ ਸ਼ਹੀਦੀ ਦਾ ਮੁੱਲ ਤਾਰ ਨਹੀਂ ਹੋਇਆ।
ਨਿੱਕੀ ਕੌਰ