ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬੀਤੇ ਦਿਨੀ ਹਿਮਾਚਲ ਪ੍ਰਦੇਸ ਵਿੱਚ ਹੋਏ ਹਾਦਸੇ ਵਿੱਚ ਮਰੇ ਗੁਰਮੇਲ ਭੱਟੀ ਨੂੰ ਬਸਪਾ ਦਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ | ਵਰਨਣਯੋਗ ਹੈ ਕਿ ਮਿਤੀ 12.7.2025 ਨੂੰ ਹਿਮਾਚਲ ਪ੍ਰਦੇਸ ਦੀ ਸਾਲਵਾ ਨਦੀ ਵਿੱਚ ਗੱਡੀ ਡਿੱਗਣ ਨਾਲ ਗੁਰਮੇਲ ਭੱਟੀ ਅਤੇ ਇੱਕ ਹਿਮਾਚਲ ਦੇ ਵਸਨੀਕ ਦੀ ਮੌਤ ਹੋ ਗਈ ਸੀ | ਜਦ ਕਿ ਬਲਵਿੰਦਰ ਕੌਰ ਪਿੰਡ ਬਾਹੜ ਮਜ਼ਾਰਾ ਅਤੇ ਡਰਾਈਵਰ ਕੇਸ਼ਵ ਕੁਮਾਰ ਜ਼ਖਮੀ ਹੋ ਗਏ ਸੀ | ਇੱਕ 10 ਕੁ ਸਾਲ ਦਾ ਬੱਚਾ ਵਨੀਤ ਦੜੋਚ ਤੇਜ਼ ਚੱਲਦੇ ਪਾਣੀ ਵਿੱਚ ਵਹਿ ਗਿਆ ਸੀ ਜੋ ਅਜੇ ਤੱਕ ਨਹੀਂ ਮਿਲਿਆ | ਗੁਰਮੇਲ ਭੱਟੀ ਅਤੇ ਬਲਵਿੰਦਰ ਕੌਰ ਡੇਰਾ ਸਤਿਸੰਗ ਘਰ ਬਿਆਸ ਵਲੋਂ ਸਤਿਸੰਗ ਕਰਤਾ ਨਾਮਜ਼ਦ ਸਨ ਜੋ ਹਿਮਾਚਲ ਵਿਖ਼ੇ ਸਤਿਸੰਗ ਕਰਨ ਜਾ ਰਹੇ ਸਨ | ਗੁਰਮੇਲ ਭੱਟੀ ਬਸਪਾ ਦੇ ਮਿਸ਼ਨਰੀ ਆਗੂ ਸਨ | ਇਸ ਮੌਕੇ ਪਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ, ਹਰਬਲਾਸ ਬਸਰਾ, ਸਤਪਾਲ ਰਟੈਂਡਾ, ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਮਲਕੀਤ ਮੰਢਾਲੀ, ਮਹਿੰਦਰ ਬੈਂਸ, ਤੀਰਥ ਕਲਸੀ, ਹਰਜਿੰਦਰ ਜੰਡਿਆਲੀ, ਕੁਲਵਿੰਦਰ ਗੋਰਾ, ਰਾਜ ਕੁਮਾਰ ਬੂਟਾ, ਸੁਰਜੀਤ ਸਿੰਘ, ਬਾਲੀ ਰਾਮ,ਧਰਮਿੰਦਰ ਸਿੰਘ ਨੰਬਰਦਾਰ ,ਰਾਧਾ ਸੁਆਮੀ ਡੇਰੇ ਵਲੋਂ ਸੁਨੀਲ ਤਲਵਾੜ ਜ਼ੋਨਲ ਸੈਕਟਰੀ, ਰਾਜੀਵ ਗੁਲਾਟੀ ਏਰੀਆ ਸੈਕਟਰੀ , ਗੁਰਪ੍ਰੀਤ ਸਿੰਘ ਚੀਫ ਜਥੇਦਾਰ , ਪਰਵੀਨ ਕੁਮਾਰ, ਕਸ਼ਮੀਰ ਕੁਮਾਰ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



