ਬਲਬੀਰ ਸਿੰਘ ਬੱਬੀ- ਪੰਜਾਬੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ ਵਲੋਂ 17 ਮਾਰਚ ਦਿਨ ਐਤਵਾਰ ਨੂੰ ਇਕ ਵੱਡਾ ਸਾਹਤਿਕ ਸਮਾਗਮ ਕਰਵਾ ਕੇ ਸ.ਗੁਰਮੀਤ ਸਿੰਘ ਚਮਕ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਪ੍ਰਸਿੱਧ ਗੀਤਕਾਰ, ਲੋਕ ਸ਼ਾਇਰ ਜਗਦੀਸ਼ ਰਾਣਾ ਨੂੰ ਦਿੱਤਾ ਜਾ ਰਿਹਾ ਹੈ। ਜਗਦੀਸ਼ ਰਾਣਾ ਆਪਣੀਆਂ ਲੋਕ ਪੱਖੀ ਰਚਨਾਵਾਂ ਕਰ ਕੇ ਹਰ ਕਿਸੇ ਦੁਆਰਾ ਪਿਆਰਿਆ ਜਾਣ ਵਾਲ਼ਾ ਮਕਬੂਲ ਸ਼ਾਇਰ ਹੈ ਅਤੇ ਜਿੱਥੇ ਉਸ ਦੇ ਲਿਖੇ ਗੀਤ ਪੰਜਾਬੀ ਦੇ ਨਾਮਵਰ ‘ਤੇ ਕਈ ਨਵੇਂ ਗਾਇਕਾਂ ਨੇ ਗਾਏ ਹਨ ਜੋ ਵਿਸ਼ਵ ਪ੍ਰਸਿੱਧ ਰਹੇ ਹਨ ਓਥੇ ਹੀ ਉਸ ਦੀਆਂ ਗ਼ਜ਼ਲਾਂ ਦਾ ਵੀ ਅਪਣਾ ਹੀ ਰੰਗ ਹੁੰਦਾ ਹੈ।
ਉਸ ਦੀਆਂ ਪੁਸਤਕਾਂ ਗੀਤ ਸੰਗ੍ਰਹਿ ‘ਯਾਦਾਂ ਦੇ ਗਲੋਟੇ’ ਅਤੇ ਗ਼ਜ਼ਲ ਸੰਗ੍ਰਹਿ ‘ਅਧਖਿੜੇ ਗੁਲਾਬ’ ਬੇਹੱਦ ਚਰਚਿਤ ਰਹੀਆਂ ਹਨ। ਕਈ ਕਿਤਾਬਾਂ ਉਸ ਨੇ ਸੰਪਾਦਿਤ ਵੀ ਕੀਤੀਆਂ ਹਨ ਤੇ ਇਸ ਸਮੇਂ ਜਿੱਥੇ ਉਹ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦਾ ਸਕੱਤਰ ਹੈ ਓਥੇ ਹੀ ਹੋਰ ਵੀ ਕਈ ਸਭਾਵਾਂ ਨਾਲ਼ ਜੁੜਿਆ ਹੋਇਆ ਹੈ।ਜ਼ਿਕਰਯੋਗ ਹੈ ਕਿ ਸ.ਗੁਰਮੀਤ ਸਿੰਘ ਚਮਕ ਜੀ ਉਸਤਾਦ ਸ਼ਾਇਰ ਬਾਬਾ ਏ ਗ਼ਜ਼ਲ ਦੀਪਕ ਜੈਤੋਈ ਸਾਹਿਬ ਦੇ ਪਹਿਲੇ ਸ਼ਗਿਰਦਾਂ ਚੋਂ ਸਨ ।
ਜਗਦੀਸ਼ ਰਾਣਾ ਨੇ ਕਿਹਾ ਕਿ ਅਸਲ ਵਿਚ ਇਹ ਸ਼ਬਦਾਂ ਦਾ ਸਨਮਾਨ ਹੈ ਤੇ ਮੇਰਾ ਨਾਮ ਹੋ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly