ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਤਲਵੰਡੀ ਕਲਾਂ ਵਿਖੇ ਦਾਖਲਿਆਂ ਦਾ ਪਲੇਠਾ ਅਗਾਜ 

(ਸਮਾਜ ਵੀਕਲੀ)- ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਉਚੇਰੇ ਪੱਧਰ ਦੀਆਂ ਤਕਨੀਕਾਂ ਨਾਲ ਸਿੱਖਿਆ ਮੁਹਈਆ ਕਰਵਾਉਣ ਦੇ ਮਨੋਰਥ ਤਹਿਤ ਪਿੰਡ ਤਲਵੰਡੀ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਦਾ ਉਦਘਾਟਨ ਸਰਦਾਰ ਗੁਰਪ੍ਰੀਤ ਸਿੰਘ ਫਾਊਂਡਰ ਮੈਂਬਰ ਮਨੁੱਖਤਾ ਦੀ ਸੇਵਾ ਹਸਨਪੁਰ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।

ਸਕੂਲ ਦੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਵਿੱਚੋਂ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ  ਵੀ ਕਰਵਾਏ ਗਏ।
 ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਕਰੋਨਾ ਦੇ ਸਮੇਂ ਕੁਝ ਕਾਰਨਾਂ ਕਰਕੇ ਬੰਦ ਹੋ ਗਈ ਸੀ ਪਰ ਹੁਣ  ਲੁਧਿਆਣੇ ਦੇ ਵੱਖ -ਵੱਖ ਸੀ.ਬੀ.ਐਸ.ਈ ਸਕੂਲਾਂ ਤੋਂ ਤਜਰਬੇਕਾਰ ਅਤੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਇਸ ਸਕੂਲ ਨੂੰ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਵਿੱਚ ਯੋਗਦਾਨ ਦਿੰਦੇ ਰਹਿਣਗੇ ।
ਸਮੂਹ ਸਟਾਫ ਮੈਂਬਰਾਂ ਨੇ ਦੱਸਿਆ ਕਿ ਅਜੋਕੇ ਦੌਰ ਵਿੱਚ ਸਿੱਖਿਆ ਦਿਨ-ਬ -ਦਿਨ ਮਹਿੰਗੀ ਹੁੰਦੀ ਜਾ ਰਹੀ ਹੈ ਪਰ ਇਹ ਸਕੂਲ ਬੱਚਿਆਂ ਨੂੰ ਬਹੁਤ ਹੀ ਘੱਟ ਖਰਚਿਆਂ ਵਿੱਚ ਵਧੀਆ ਅਤੇ ਗੁਣਾਤਮਕ ਸਿੱਖਿਆ ਦੇਣ ਲਈ ਯਤਨਸ਼ੀਲ ਰਹੇਗਾ ਅਤੇ ਵਿਦਿਆਰਥੀਆਂ ਤੋਂ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ, ਸੰਗੀਤ, ਖੇਡਾਂ ਅਤੇ ਸਾਰੀਆਂ ਸਹਿ- ਕਿਰਿਆਵਾਂ ਨਾਲ ਜੋੜੇਗਾ
ਨਤੀਜਨ ਬੱਚਿਆਂ ਦਾ ਮਾਨਸਿਕ, ਬੌਧਿਕ, ਸਰੀਰਕ ਵਿਕਾਸ ਹੀ ਨਹੀਂ ਹੋਵੇਗਾ  ਸਗੋਂ ਆਉਣ ਵਾਲੇ ਸਮੇਂ ਵਿੱਚ ਇਹ ਵਿਦਿਆਰਥੀ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਚਾਨਣ ਮੁਨਾਰੇ ਦੀ ਤਰ੍ਹਾਂ ਸਮਾਜ ਨੂੰ ਰੁਸ਼ਨਾਉਣਗੇ।
ਸ੍ਰੀ ਗੁਰਪ੍ਰੀਤ ਸਿੰਘ ਮਿੰਟੂ ਜੀ ਨੇ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਹ ਸੰਸਥਾ ਵਿੱਚ ਸੇਵਾ ਭਾਵਨਾ, ਵੱਡਿਆਂ ਦਾ ਸਤਿਕਾਰ ,ਸਮਾਜਿਕ ਕਦਰਾਂ ਕੀਮਤਾਂ ਦੇ ਨਿਰਮਾਣ ਉੱਤੇ ਪੂਰਾ ਖਰਾ ਉਤਰੇਗੀ।
 ਇਹ ਸਕੂਲ ਸਮਾਜ ਨੂੰ ਵੱਡੇ ਅਫਸਰ ਇੰਜੀਨੀਅਰ ,ਅਧਿਆਪਕ  ਅਤੇ ਚੰਗੇ ਨਾਗਰਿਕ ਦੇਞੇਗਾ ਜੋ ਇੱਕ ਵਧੀਆ ਸਮਾਜ ,ਦੇਸ਼, ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ  ਪਾਉਣਗੇ। ਸਕੂਲ ਵਿੱਚ ਗਰੀਬ ਤੋਂ ਗਰੀਬ ਬੱਚੇ ਦਾਖਲਾ ਲੈ ਸਕਦੇ ਹਨ ਕਿਉਂ ਜੋ ਸਕੂਲ ਦੇ ਸਿਧਾਂਤ ਅਨੁਸਾਰ ਕੋਈ ਵੀ ਵਿਦਿਆਰਥੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ।
ਕਮੇਟੀ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ,ਸੈਕਟਰੀ ਸ਼੍ਰੀਮਤੀ ਹਰਜਿੰਦਰ ਕੌਰ ਨੇ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਮੇਟੀ ਨੇ ਸਕੂਲ ਨੂੰ ਸੁਚੱਜੇ  ਰੂਪ ਨਾਲ ਚਲਾਉਣ ਵਿੱਚ ਵਚਨਬੱਧਤਾ ਪ੍ਰਗਟਾਈ  ਅਤੇ ਸਟਾਫ ਨੂੰ ਹਰ ਸੰਭਵ ਮਦਦ ਲਈ ਕਰਨ ਲਈ ਆਖਿਆ ਤਾਂ ਜੋ ਕਿ ਇਹ ਸਕੂਲ  ਇਕ ਦਿਨ ਬੁਲੰਦੀਆਂ ਨੂੰ ਛੂਹ ਸਕੇ।  ਇਸ ਮੌਕੇ ਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਸਰਪੰਚ ਮੰਡਿਆਣੀ, ਨੰਬਰਦਾਰ ਸਰਦਾਰ ਬਲਦੇਵ ਸਿੰਘ ਤਲਵੰਡੀ ਕਲਾਂ, ਜਸਵਿੰਦਰ ਸਿੰਘ ਮੰਡਿਆਣੀ, ਸੁਨੀਤਾ ਨੰਦ ਭਰੋਵਾਲ ਕਲਾ ,ਸ੍ਰੀਮਤੀ ਕਮਲਜੀਤ ਕੌਰ, ਸ੍ਰੀਮਤੀ ਕਮਲ ਕੌਰ ,ਸ੍ਰੀਮਤੀ ਅਮਨਦੀਪ ਕੌਰ ,ਸ੍ਰੀਮਤੀ ਹਰਪ੍ਰੀਤ ਕੌਰ ਸਰਦਾਰ ਬਲਵਿੰਦਰ ਸਿੰਘ ਪਰਮਾਰ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਰੱਗ ਫ੍ਰੀ ਪੰਜਾਬ’ ਮੁਹਿੰਮ ਤਹਿਤ ਕਰਵਾਇਆ ਕਬੱਡੀ ਸ਼ੋਅ ਮੈਚ 
Next articleਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੈਡੀਕਲ ਕਾਲਜ ਵਾਲੀ ਥਾਂ ਦਾ ਜਾਇਜ਼ਾ