HOME ਗੁਰਦੁਆਰਾ ਸਿੰਘ ਸਭਾ ਡਾਰਵਿਨ ਨੌਰਦਨ ਟੈਰੇਟਰੀ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ...

ਗੁਰਦੁਆਰਾ ਸਿੰਘ ਸਭਾ ਡਾਰਵਿਨ ਨੌਰਦਨ ਟੈਰੇਟਰੀ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

2

ਐਡੀਲੇਡ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਗੁਰਦੁਆਰਾ ਸਿੰਘ ਸਭਾ ਡਾਰਵਿਨ ਨੌਰਦਨ ਟੈਰੇਟਰੀ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਗਿਆਨੀ ਹਰਜੀਤ ਸਿੰਘ ਜੀ ਤਰਨ ਤਾਰਨ ਵੱਲੋਂ ਕਥਾ ਵਿਚਾਰ ਕੀਤੀ ਗਈ ।ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਕਥਾ ਵੀਚਾਰ ਦੀ ਸੇਵਾ ਦਾ ਮੌਕਾ ਦੇ ਕੇ ਨਿਵਾਜਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਜੀਤ ਸਿੰਘ ਜੀ ਤਰਨ ਤਾਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪਹੁੰਚੇ ਹੋਏ ਸਨ, ਰਾਗੀ ਜਥੇ ਸਮੇਤ, ਗ੍ਰੰਥੀ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮਰਹੂਮ ਬੂਟਾ ਸਿੰਘ ਮਾਮਲੇ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵਕੀਲ ਰਾਹੀਂ ਜ਼ਿਮਨੀ ਚੋਣ ਤੱਕ ਪੇਸ਼ੀ ਤੋਂ ਛੋਟ ਦੀ ਮੰਗ
Next articleਦਿਉ ਮੁਬਾਰਕਾਂ ਕਬੱਡੀ ਖਿਡਾਰੀ ਅਮਨ ਸੈਂਪਲੀ_ਸਾਹਿਬ ਵਾਲੇ ਨੂੰ ਲੱਗ ਗਿਆ ਵੀਜ਼ਾ ਨਿਊਜ਼ੀਲੈਂਡ ਦਾ l