ਹਰਿਆਣਾ ਕੈਬਨਿਟ ਦਾ ਵਿਸਥਾਰ ਅੱਜ

ਚੰਡੀਗੜ੍ਹ (ਸਮਾਜ ਵੀਕਲੀ):  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹਰਿਆਣਾ ਕੈਬਨਿਟ ਦਾ ਮੰਗਲਵਾਰ ਨੂੰ ਵਿਸਥਾਰ ਹੋਣ ਜਾ ਰਿਹਾ ਹੈ। ਕਰੀਬ ਦੋ ਸਾਲਾਂ ਬਾਅਦ ਕੈਬਨਿਟ ਵਿੱਚ ਹੋਣ ਵਾਲੇ ਵਾਧੇ ਲਈ ਭਲਕੇ ਸ਼ਾਮ 4 ਵਜੇ ਹਰਿਆਣਾ ਰਾਜ ਭਵਨ ਵਿੱਚ ਸਮਾਗਮ ਰੱਖਿਆ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਮੁਲਾਕਾਤ ਕਰ ਲਈ ਹੈ। ਕੈਬਨਿਟ ਵਿੱਚ ਦੋ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਭਾਜਪਾ ਅਤੇ ਜੇਜੇਪੀ ਦਾ ਇਕ-ਇਕ ਆਗੂ ਸ਼ਾਮਲ ਹੋਵੇਗਾ। ਮੰਤਰੀ ਮੰਡਲ ਵਿੱਚ ਵਾਧੇ ਦੀ ਜਾਣਕਾਰੀ ਮਿਲਦੇ ਹੀ ਸਾਰੇ ਵਿਧਾਇਕਾਂ ਨੇ ਜੱਦੋ-ਜਹਿਦ ਸ਼ੁਰੂ ਕਰ ਦਿੱਤੀ ਹੈ।

ਉਂਜ ਇਸ ਦੌੜ ਵਿੱਚ ਟੋਹਾਣਾ ਤੋਂ ਜੇੇਜੇਪੀ ਵਿਧਾਇਕ ਦੇਵੇਂਦਰ ਸਿੰਘ ਬਬਲੀ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਜਦੋਂ ਕਿ ਭਾਜਪਾ ਦੇ ਹਿੱਸੇ ਵਿੱਚੋਂ ਵਿਧਾਨ ਸਭਾ ਸਪੀਕਰ ਅਤੇ ਪੰਚਕੂਲਾ ਤੋਂ ਵਿਧਾਇਕ ਗਿਆਨ ਚੰਦ ਗੁਪਤਾ ਅਤੇ ਹਿਸਾਰ ਤੋਂ ਵਿਧਾਇਕ ਡਾ. ਕਮਲ ਗੁਪਤਾ ਦੇ ਨਾਮ ’ਤੇ ਚਰਚਾ ਛਿੜੀ ਹੋਈ ਹੈ। ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਦੀ ਗੱਠਜੋੜ ਸਰਕਾਰ ਨੇ ਸਾਲ 2019 ਦੇ ਅਖੀਰ ਵਿੱਚ ਸਹੁੰ ਚੁੱਕੀ ਸੀ। ਉਸ ਸਮੇਂ 6 ਕੈਬਨਿਟ ਮੰਤਰੀ ਅਤੇ 4 ਨੂੰ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGermany reaches vaccination rate of 71% after one year
Next articleਗ੍ਰਿਫ਼ਤਾਰ ਕਾਰੋਬਾਰੀ ਪਿਊਸ਼ ਜੈਨ ’ਤੇ ਈਡੀ ਦਰਜ ਕਰੇਗੀ ਕੇਸ