HOME ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1 ਵਿੱਚ ਗੁਰਮਤਿ ਕੈੰਪ ਦੇ...

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1 ਵਿੱਚ ਗੁਰਮਤਿ ਕੈੰਪ ਦੇ ਦੂਸਰੇ ਦਿਨ = ਕੁਲਵਿੰਦਰ ਸਿੰਘ ਬੈਨੀਪਾਲ

1

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1, ਸਿੱਖ ਮਿਸ਼ਨਰੀ ਕਾਲਜ ਪੱਖੋਵਾਲ ਸਰਕਲ ਲੁਧਿਆਣਾ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਸਦਕਾ ਗੁਰਮਤਿ ਕੈੰਪ ਦੀ ਆਰੰਭਤਾ 16 ਜੂਨ ਨੂੰ ਹੋਈ ਸੀ ਅੱਜ ਕੈੰਪ ਦੇ ਦੂਸਰੇ ਦਿਨ ਜਿਸ ਵਿੱਚ ਗੁਰਬਾਣੀ ਕੰਠ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਕੀਰਤਨ ਸਿਖਲਾਈ, ਗਤਕਾ ਸਿਖਲਾਈ ਦੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ। ਅੱਜ ਦੂਸਰੇ ਦਿਨ ਕਾਫੀ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀ ਨੇ ਭਾਗ ਲਿਆ । ਮਿਊਜ਼ਿਕ ਸਿਖਲਾਈ ਬੀਬੀ ਤੇਜਿੰਦਰ ਕੌਰ ਅਤੇ ਰਣਧੀਰ ਸਿੰਘ, ਗੁਰਬਾਣੀ ਸਿਖਲਾਈ ਬੀਬੀ ਪਰਮਜੀਤ ਕੌਰ, ਸਿੱਖ ਇਤਿਹਾਸ ਪਰਵਿੰਦਰ ਸਿੰਘ, ਦਸਤਾਰ ਅਤੇ ਦੁਮਾਲਾ ਸਿਖਲਾਈ ਗੁਰਜੋਤ ਸਿੰਘ, ਗਤਕਾ ਸਿਖਲਾਈ ਗੁਰਪ੍ਰੀਤ ਸਿੰਘ ਅਤੇ ਟ੍ਰੈਫਿਕ ਨਿਜਮਾਂ ਦੀ ਸਿਖਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਬੀਬੀ ਸੁਮਨਜੀਤ ਕੌਰ ਨੇ ਬੱਚਿਆਂ ਨੂੰ ਸਿਖਲਾਈ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਿੱਤੀ ਅਤੇ ਬਾਅਦ ਵਿੱਚ ਬੱਚਿਆਂ ਨੂੰ ਚਾਹ ਪਕੌੜਿਆ ਦਾ ਲੰਗਰ ਵੀ ਦਿੱਤਾ ਗਿਆ। ਇਸ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਗੱਤਕੇ ਜੋੜਨ ਦਾ ਇੱਕ ਵਧੀਆ ਉਪਰਾਲਾ ਕੀਤਾ। ਜਿਹੜੇ ਬੱਚਿਆਂ ਨੇ ਗੁਰਬਾਣੀ ਕੀਰਤਨ ਵਿੱਚ ਹਿੱਸਾ ਲਿਆ ਹਰਸ਼ੀਨ ਕੌਰ, ਸੀਰਤ ਕੌਰ ਸਿਮਰਜੀਤ ਸਿੰਘ, ਤਾਰਨਪ੍ਰੀਤ ਕੌਰ, ਤਨਵੀਰ ਕੌਰ, ਹਰਰਹਿਮਤ ਸਿੰਘ, ਗੁਰਮੇਹਰ ਕੌਰ, ਗੁਰਆਸੀਸ ਸਿੰਘ, ਰੁਤਵੀਰ ਸਿੰਘ, ਰਹਿਮਤ ਸਿੰਘ, ਪਰਵਨੀਤ ਸਿੰਘ, ਹਰਜੱਸ ਸਿੰਘ, ਗੁਰਕੀਰਤ ਸਿੰਘ, ਤਵਨੀਤ ਕੌਰ, ਜਸਨੂਰ ਸਿੰਘ, ਨਵਰੀਤ ਕੌਰ, ਮਨਪ੍ਰੀਤ ਕੌਰ, ਜੈਸਮੀਨ ਕੌਰ, ਭਾਵਨਾ ਕੌਰ, ਸਤਿੰਦਰ ਕੌਰ, ਕਮਲਜੋਤ ਸਿੰਘ, ਜਸਵੀਰ ਸਿੰਘ, ਅੰਗਰੇਜ ਸਿੰਘ ਬੱਚਿਆਂ ਨੇ ਭਾਗ ਲਿਆ । ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਰੇ ਬੱਚੇ ਵਧਾਈ ਦੇ ਪਾਤਰ ਹਨ । ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਸਮੀ ਬਿਮਾਰੀਆਂ ਸੰਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ
Next articleਜਵੱਦੀ ਟਕਸਾਲ ਵਿਖੇ ਸਲਾਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਰਿੰਪਾ ਸ਼ਿਵਾ ਨੇ ਸੰਗੀਤ ਦੀਆਂ ਬਾਰੀਕੀਆਂ ਸਮਝਾਈਆਂ