HOME ਮੌਸਮੀ ਬਿਮਾਰੀਆਂ ਸੰਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ

ਮੌਸਮੀ ਬਿਮਾਰੀਆਂ ਸੰਬੰਧੀ ਦੁਕਾਨਦਾਰਾਂ ਨੂੰ ਕੀਤਾ ਜਾਗਰੂਕ

4

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਅਤੇ ਐਪੀਡੀਮੋਲੋਜਿਸਟ ਡਾਕਟਰ ਅਦਿੱਤਿਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ. ਐਮ. ਓ ਡਾਕਟਰ ਕਿਰਨ ਕੌਸ਼ਲ ਸੀ. ਐਚ. ਸੀ ਅੱਪਰਾ ਦੀ ਅਗਵਾਈ ਹੇਠ ਗੁਰਨੇਕ ਲਾਲ ਹੈਲਥ ਸੁਪਰਵਾਈਜਰ ਅੱਪਰਾ, ਫ਼ੀਲਡ ਸਟਾਫ਼ ਤੇ ਨਰਸਿੰਗ ਸਟੂਡੈਂਟਸ  ਵਲੋਂ ਅੱਪਰਾ ਦੇ ਦੁਕਾਨਦਾਰਾਂ ਨੂੰ  ਡੇਂਗੂ, ਮਲੇਰੀਆ, ਚਿਕਨ ਗੁਨੀਆ ਤੇ ਹੋਰ ਮੌਸਮੀ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਅੱਪਰਾ ਨੇ ਮਠਿਆਈ ਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ, ਜੂਸ ਤੇ ਫਾਸਟ ਫੂਡ ਦੀਆਂ ਰੇਹੜੀਆਂ ਚਲਾਉਣ ਵਾਲਿਆਂ ਨੂੰ  ਜਾਗਰੂਕ ਕੀਤਾ ਕਿ ਉਹ ਹਮੇਸ਼ਾ ਹੀ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਤੇ ਦੁਕਾਨਾਂ ਜਾਂ ਰੇਹੜੀਆਂ ਦੇ ਅੰਦਰ ਜਾਂ ਬਾਹਰ ਗੰਦਾ ਪਾਣੀ ਖੜਾ ਦਾ ਹੋਣ ਦੇਣ | ਉਨਾਂ ਦੁਕਾਨਦਾਰਾਂ ਨੂੰ  ਅੱਗੇ ਕਿਹਾ ਕਿ ਉਹ ਅੱਧੀ ਪੀਤੀ ਹੋਈ ਕੋਲਡ ਡਰਿੰਕਸ ਦੀਆਂ ਬੋਤਲਾਂ ਵੀ ਦੁਕਾਨ ‘ਚ ਨਾ ਰੱਖਣ ਤੇ ਗ੍ਰਾਹਕਾਂ ਨੂੰ  ਖਾਣਾ ਪਰੋਸਦੇ ਵਕਤ ਹਮੇਸ਼ਾ ਹੀ ਦਸਤਾਨਿਆਂ ਦਾ ਇਸਤੇਮਾਲ ਕਰਨ | ਇਸ ਮੌਕੇ ਉਨਾਂ ਨਾਲ ਫੀਲਡ ਸਟਾਫ਼ ਤੇ ਨਰਸਿੰਗ ਸਟੂਡੈਂਟਸ ਵੀ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਅੰਗੂਰਾਂ ਦੀ ਵੇਲ”
Next articleਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ-1 ਵਿੱਚ ਗੁਰਮਤਿ ਕੈੰਪ ਦੇ ਦੂਸਰੇ ਦਿਨ = ਕੁਲਵਿੰਦਰ ਸਿੰਘ ਬੈਨੀਪਾਲ