HOME ਗੁਰਦੁਆਰਾ ਦਾਦੂ ਸਾਹਿਬ ਤੋਂ 350 ਸਾਲਾ ਸ਼ਹੀਦੀ ਨਗਰ ਕੀਰਤਨ ਦੀ ਹੋਈ ਆਰੰਭਤਾ,...

ਗੁਰਦੁਆਰਾ ਦਾਦੂ ਸਾਹਿਬ ਤੋਂ 350 ਸਾਲਾ ਸ਼ਹੀਦੀ ਨਗਰ ਕੀਰਤਨ ਦੀ ਹੋਈ ਆਰੰਭਤਾ, ਸੰਗਤਾਂ ਨੇ ਥਾਂ-ਥਾਂ ਕੀਤਾ ਭਰਵਾਂ ਸਵਾਗਤ – ਜਥੇਦਾਰ ਦਾਦੂਵਾਲ

4

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਰਕਾਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰਿਆਣਾ ਪ੍ਰਦੇਸ਼ ਵਿੱਚ ਕੀਤੀ ਜਾ ਰਹੀ ਮਹਾਨ ਸ਼ਹੀਦੀ ਯਾਤਰਾ ਨਗਰ-ਕੀਰਤਨ ਅੱਜ ਦੂਜੇ ਦਿਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਤੋਂ ਸਤਿਕਾਰ ਸਹਿਤ ਆਰੰਭ ਹੋਈ । ਜਿਸ ਦਾ ਥਾਂ-ਥਾਂ ਤੇ ਸੰਗਤਾਂ ਵੱਲੋਂ ਸਵਾਗਤੀ ਗੇਟ ਅਤੇ ਲੰਗਰ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ । ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪੂਰੇ ਹਰਿਆਣਾ ਪ੍ਰਦੇਸ਼ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਰਕਾਰ ਵੱਲੋਂ 4 ਸ਼ਹੀਦੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ ਜੋ ਨੌਂਵੇਂ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ। ਜਥੇਦਾਰ ਦਾਦੂਵਾਲ ਜੀ ਨੇ ਦੱਸਿਆ ਕਿ ਪਹਿਲਾ ਨਗਰ- ਕੀਰਤਨ 8 ਨਵੰਬਰ ਨੂੰ ਰੋੜੀ ਪਿੰਡ ਤੋਂ ਆਰੰਭ ਹੋ ਕੇ ਵੱਖ-ਵੱਖ ਨਗਰਾਂ ਵਿੱਚ ਹੁੰਦਾ ਹੋਇਆ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਪੁੱਜਾ ਸੀ ਜਿੱਥੇ ਰਾਤਰੀ ਦਾ ਵਿਸ਼ਰਾਮ ਕੀਤਾ ਗਿਆ ਅਤੇ 9 ਨਵੰਬਰ ਨੂੰ ਦੂਜੇ ਦਿਨ ਗੁਰਦੁਆਰਾ ਦਾਦੂ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਨਗਰ-ਕੀਰਤਨ ਆਰੰਭ ਹੋਇਆ।  ਆਰੰਭਤਾ ਸਮੇਂ ਨਗਰ ਦਾਦੂ ਸਾਹਿਬ ਅਤੇ ਇਲਾਕਾ ਨਿਵਾਸੀ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਜਿਨ੍ਹਾਂ ਵਿੱਚ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਰਜਿੰਦਰ ਸਿੰਘ ਦੇਸੂਯੋਧਾ, ਸਰਪੰਚ ਗੁਰਮੀਤ ਸਿੰਘ ਚਕੇਰੀਆਂ, ਸਰਪੰਚ ਮੋਹਣਪ੍ਰੀਤ ਸਿੰਘ ਸਿੰਘਪੁਰਾ, ਟੀਸੂ ਪ੍ਰਧਾਨ ਕਾਲਾਂਵਾਲੀ, ਸਾਬਕਾ ਸਰਪੰਚ ਦਰਸ਼ਨ ਸਿੰਘ ਤਾਰੂਆਣਾ, ਦਲਬੀਰ ਸਿੰਘ ਤਾਰੂਆਣਾ, ਜਗਤਾਰ ਸਿੰਘ ਮੈਡੀਕਲ ਤਾਰੂਆਣਾ, ਬੰਤਾ ਸਿੰਘ ਬੜਿੰਗ ਜਲਾਲਆਣਾ, ਮੰਦਰ ਸਿੰਘ ਦੇਸੂ ਮਲਕਾਣਾ, ਕਾਕਾ ਸਿੰਘ ਦੇਸੂ ਮਲਕਾਣਾ, ਰਾਮ ਸਿੰਘ ਕਾਲਾਂਵਾਲੀ, ਮਹਿੰਦਰ ਸਿੰਘ ਚਹਿਲ ਕਾਲਾਂਵਾਲੀ, ਡਾਕਟਰ ਹਰਬੰਸ ਸਿੰਘ ਕੇਵਲ, ਦਰਸ਼ਨ ਸਿੰਘ ਤਖਤਮੱਲ, ਗੁਰਬਖਸ਼ ਸਿੰਘ ਤਖਤਮੱਲ, ਮੱਖਣ ਸਿੰਘ ਤਿਲੋਕੇਵਾਲਾ, ਮਿਸਤਰੀ ਗੁਲਾਬ ਸਿੰਘ ਤਿਲੋਕੇਵਾਲਾ, ਕੁਲਦੀਪ ਸਿੰਘ ਤਿਲੋਕੇਵਾਲਾ, ਜਸਵਿੰਦਰ ਸਿੰਘ ਗੋਸ਼ਾ ਦਾਦੂ ਸਾਹਿਬ, ਸਾਬਕਾ ਸਰਪੰਚ ਦਰਸ਼ਨ ਸਿੰਘ ਦਾਦੂ ਸਾਹਿਬ ਸਮੇਤ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਹਾਜ਼ਰ ਸਨ । ਇਸ ਨਗਰ- ਕੀਰਤਨ ਦਾ ਪਿੰਡ ਦਾਦੂ ਸਾਹਿਬ, ਧਰਮਪੁਰਾ, ਕੇਵਲ, ਤਖਤਮੱਲ, ਤਿਲੋਕੇਵਾਲਾ, ਤਾਰੂਆਣਾ, ਕਾਲਾਂਵਾਲੀ ਮੰਡੀ ਅਤੇ ਪਿੰਡ ਵਿੱਚ ਭਰਵਾਂ ਸਵਾਗਤ ਕੀਤਾ ਗਿਆ ‌।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੰਗਲ ਵਿਚ ਨਜਾਇਜ਼ ਕਟਾਈ ਅਤੇ ਕਰਾਹੀ ਕਰਨ ਵਾਲੇ ਰੈਲਮਾਜਰਾ ਦੇ ਲੋਕਾਂ ਨੇ ਕੀਤੇ ਪੁਲਿਸ ਦੇ ਹਵਾਲੇ
Next articleਪੰਜਾਬੀ ਵਿਰਸਾ ਸੰਭਾਲ ਸੰਸਥਾ ਅਤੇ ਯੂਨਾਈਟਡ ਸਿੱਖ ਦੇ ਸਹਿਯੋਗ ਨਾਲ ਹੜ੍ਹ ਪੀੜਿਤਾਂ ਨੂੰ ਰਾਹਤ ਸਮੱਗਰੀ ਵੰਡੀ