ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਸਟਾਈਲਸੋਫ(ਬਾਰਮਵੈਕ)ਵਿੱਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਦੀ ਦਾ 415ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾਂ ਨਾਲ ਮਨਾਇਆ।

ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ) ਸ਼ਹੀਦਾਂ ਦੇ ਸਿਰਤਾਜ , ਸ਼ਾਂਤੀ ਦੇ ਧੁੰਜ.ਸੁਖਮਨੀ ਸਾਹਿਬ ਦੇ ਰਚੇਤਾ ,ਬਾਣੀ ਵਿੱਚ ਬੋਹਿਥ ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ,ਨਾਮ ਬਾਣੀ ਵਿੱਚ ਵਿਲੀਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸਰਧਾ ਨਾਲ ਮਨਾਉਂਦਿਆਂ ਸੰਗਤਾਂ ਨੇ ਬੜਾ ਉਤਸ਼ਾਹ ਦਿਖਾਇਆ.ਅੰਮਿਰਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਸੁਆਸਾਂ ਦੀ ਪੁੱਜੀ ਨੂੰ ਸਫਲਾ ਬਣਾ ਰਹੀਆਂ ਸੀ ਤੇ ਨਾਲ ਹੀ ਠੰਡੇ ਪਾਣੀ ਦੀ ਛਬੀਲ ਤੇ ਚਾਹ ਪਕੌੜੇ ਦਾ ਲੰਗਰ ਚੱਲ ਰਿਹਾ ਸੀ ਤੇ ਬਾਰਾ ਵਜੇ ਦੇ ਕਰੀਬ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਸਰਬੰਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰੂ ਘਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਵਾਰ ਵਾਰ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਕਰੀ ਜਾਂਦੇ ਸੀ ਕਿ ਭਾਈ ਕੋਰੋਨਾ ਕਰਕੇ ਆਪਣੇ ਆਪ ਹੀ ਫ਼ਾਸਲਾ ਰੱਖ ਕੇ ਬੈਠੋ।

ਤੇ ਇਕ ਸ਼ਬਦ ਦੀ ਹਾਜ਼ਰੀ ਬੱਚਿਆ ਨੇ ਲਵਾਈ ਤੇ ਭਾਈ ਮਨਜੀਤ ਸਿੰਘ ਨੇ ਆਪਣੀ ਰਸ-ਭਿੰਨੀ ਅਵਾਜ਼ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਤੇ ਵਿਸਥਾਰ ਨਾਲ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸੰਗਤਾਂ ਨੂੰ ਦੱਸਿਆ ਤੇ ਉਪਰੰਤ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਤੇ ਸਮਾਪਤੀ ਦੀ ਅਰਦਾਸ ਕੀਤੀ ਤੇ ਹੁਕਮਨਾਮਾ ਸਾਹਿਬ ਲਿਆ ਗਿਆ ਤੇ ਪ੍ਰਸਾਦ ਵਰਤਾਇਆ ਗਿਆ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਬਾਜਵਾ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਭਾਈ ਮਨਜੀਤ ਸਿੰਘ ਨੇ ਬਹੁਤ ਹੀ ਡੂੰਘੀਆ ਲਾਈਨਾਂ ਸੰਗਤਾਂ ਨਾਲ ਸਾਂਝੀਆਂ ਕੀਤੀ ਜੋ ਮੈਨੂੰ ਬਹੁਤ ਚੰਗੀਆਂ ਲੱਗੀਆਂ ਉਹ ਇਸ ਤਰਾਂ ਹਨ।

ਬਲਦੀ ਅੱਗ ਨੇ ਪੁੱਛਿਆ ਤੱਤੀ ਤਵੀ ਕੋਲੋਂ , ਏਨਾ ਸੇਕ ਉਹ ਕਿਵੇਂ ਜਰ ਗਏ ਸੀ,
ਤੱਤੀ ਤੱਵੀ ਨੇ ਕਿਹਾ ਮੈਂ ਕੀ ਦੱਸਾਂ , ਗੁਰੂ ਅਰਜਨ ਦੇਵ ਜੀ,
ਤਾਂ ਮੈਨੂੰ ਵੀ ਠੰਢੀ ਠਾਰ ਕਰ ਗਏ ਸੀ ,ਮੈਨੂੰ ਵੀ ਠੰਡੀ ਠਾਰ ਕਰ ਗਏ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਾ ਮਰ ਗਿਆ
Next articleਦਰਬਾਰ ਹਜ਼ਰਤ ਪੀਰ ਆਸਾ ਰੂੜਾ ਦੇ ਅਸਥਾਨ ’ਤੇ ਜੋੜ ਮੇਲਾ 25 ਨੂੰ