(ਸਮਾਜ ਵੀਕਲੀ)
ਪਵਿੱਤਰ ਦਿਹਾੜਾ ਵਿਸਾਖੀ ਦਾ
ਸੰਨ ਨੜਿੰਨਵੇਂ, ਸੋਲ਼ਾਂ ਸੌ ਦੇ
ਵਿੱਚ ਜਦੋਂ ਆਇਆ ਸੀ
ਦਸਮ ਪਿਤਾ ਨੇ ਇਨਕਲਾਬੀ
ਅਨੋਖਾ ਇਤਿਹਾਸ ਰਚ ਕੇ
ਦੁਨੀਆਂ ਤਾਈਂ ਦਿਖਾਇਆ ਸੀ
ਧਰਤੀ ਅਨੰਦਪੁਰੀ ਦੇ ਉੱਤੇ
ਠਾਠਾਂ ਮਾਰਦਾ ਸੰਗਤਾਂ ਦਾ
ਇੱਕ ਹੜ੍ਹ ਜਿਹਾ ਆਇਆ ਸੀ
ਪਾਹੁਲ ਖੰਡੇ ਵਾਲਾ ਅੰਮ੍ਰਿਤ
ਤਿਆਰ ਕਰਕੇ,ਪੰਜ ਰੱਬੀ
ਰੂਹਾਂ ਨੂੰ ਜਦੋਂ ਛਕਾਇਆ ਸੀ
ਮਰ ਚੁੱਕੀਆਂ ਉਹ ਰੂਹਾਂ ਨੂੰ
ਦਾਤੇ ਨੇ ਛਕਾ ਕੇ ਅੰਮ੍ਰਿਤ
ਜਿਊਂਦਾ ਕਰ ਦਿਖਾਇਆ ਸੀ
ਅੰਮ੍ਰਿਤ ਵਾਲ਼ੀ ਦਾਤ ਬਖ਼ਸ਼ ਕੇ
ਉਸ ਸ਼ੇਰ ਨੇ ਸ਼ੇਰਾਂ ਦੀ ਕੌਮ ਨੂੰ
ਗਰਜਣਾ ਸਿਖਾਇਆ ਸੀ
ਚਿੜੀਆਂ ਨੂੰ ਬਖਸ਼ ਤਾਕਤਾਂ
ਬਾਜ਼ ਨਾਲ਼ ਲੜਾ ਦਿਖਾਇਆ ਸੀ
ਇੱਕ-ਇੱਕ ਨੂੰ ਸਵਾ-ਸਵਾ ਲੱਖ
ਹਰਾਉਣ ਦੇ ਯੋਗ ਬਣਾਇਆ ਸੀ
ਸ਼ੇਰਾਂ ਵਾਂਗ ਹਿਰਦੇ ਰੱਖ ਕਾਇਮ
‘ਨਾ ਝੁਕਣਾ’ ਤਦ ਸਿਖਾਇਆ ਸੀ
ਸ਼ੇਰ ਗੁਰੂ ਨੇ, ਸਿੰਘ ਸ਼ੇਰ ਸਜਾ ਕੇ
ਆਪ ਓਹਨਾਂ ਤੋਂ ਅੰਮ੍ਰਿਤ ਛਕ
ਆਪੇ ਨੂੰ ”ਆਪੇ ਗੁਰ ਚੇਲਾ”
ਤਦ ਗੁਰੂ ਨੇ ਕਹਾਇਆ ਸੀ।
ਬਰਜਿੰਦਰ ਕੌਰ ਬਿਸਰਾਓ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly