(ਸਮਾਜ ਵੀਕਲੀ)
ਹਥਿਆਰਾਂ ਦੀ ਲੋੜ ਕਦੋਂ ਹੈ ਪੈਂਦੀ,
ਜਦੋਂ ਬੰਦਾ ਅਸੁਰੱਖਿਅਤ ਮਹਿਸੂਸ ਹੈ ਕਰਦਾ।
ਹੋੜ ਲੱਗੀ ਹੈ ਕਾਨੂੰਨੀ ਜਾਂ ਗੈਰ ਕਾਨੂੰਨੀ ਗੰਨ ਲੈਣ ਦੀ
ਬੰਦਾ ਅੱਜ ਕੱਲ ਆਪਣਿਆਂ ਕੋਲੋਂ ਹੀ ਡਰਦਾ।
ਸਰਕਾਰ ਨੇ ਸਭ ਤਰ੍ਹਾਂ ਦੇ ਮਾਰੂ ਹਥਿਆਰਾਂ ਤੇ,
ਸ਼ਿਕੰਜਾ ਕੱਸਿਆ ਗੈਂਗਵਾਰ ਨੂੰ ਰੋਕਣ ਲਈ।
ਰਾਜਸੀ ਲਾਣਾ ਹੀ ਵਰਤ ਰਿਹਾ ਸੀ ਗੈਂਗਸਟਰਾਂ ਨੂੰ,
ਵਿਰੋਧੀ ਧੜਿਆਂ ਗਰੁੱਪਾਂ ਨੂੰ ਠੋਕਣ ਲਈ ।
ਮੂਸੇ ਵਾਲੇ ਨੇ ਗਾਣੇ ਗਾਏ ਗੰਨਾਂ ਉਲਾਰ ਉਲਾਰ ਕੇ,
ਹਥਿਆਰ ਸੱਭਿਆਚਾਰ ਨੂੰ ਹਵਾ ਮਿਲ ਗਈ।
ਕੀ ਮਿਲਿਆ ਆਪਣਾ ਹੀ ਘਰ ਉਜਾੜ ਕੇ,
ਆਪਾਂ ਹੀ ਜ਼ਿੰਮੇਵਾਰ ਹਾਂ ਦਿੱਤੀ ਢਿੱਲ ਲਈ।
ਗੰਨ ਕਲਚਰ ਨੂੰ ਕਾਬੂ ਕਰਨ ਲਈ ਡੀਜੀਪੀ ਦਿੱਤੇ 72 ਘੰਟੇ,
ਵਿਰੋਧੀ ਧਿਰ ਦੂਸ਼ਣ ਲਾਵੇ ਆਪ ਪਾਰਟੀ ਕਮਾਵੇ ਰੈਡਕਰਾਸ ਰਾਹੀਂ।
ਵਿੱਚੇ ਰੌਲਾ ਪਈ ਜਾਵੇ ਦੇਸੀ ਤੇ ਵਿਦੇਸ਼ੀ ਹਥਿਆਰਾਂ ਦਾ
ਕਈ ਫਰੰਟਾਂ ਤੇ ਲੜਨਾਂ ਪੈਣਾ, ਨਾਲੇ ਮਸਲਾ ਹੱਲ ਕਰਨਾ ਪਊ ਬੇਰੁਜ਼ਗਾਰਾਂ ਦਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly